Poem

ਹਾਲਾਤ-ਏ-ਪੰਜਾਬ /ਜਸਵੀਰ ਸ਼ਰਮਾਂ ਦੱਦਾਹੂਰ

July 24, 2019 09:40 AM

ਨਸ਼ਿਆਂ ਚੂੰਡ ਕੇ ਪੰਜਾਬ ਸਾਰਾ ਖਾ ਲਿਆ,

    ਦੁਹੱਥੜੀਂ
ਨੇ ਮਾਂਵਾਂ ਰੋਂਦੀਆਂ।
 
ਹੈ ਗੁੰਡਾਗਰਦੀ ਦਾ ਰਾਜ ਚੁਫੇਰੇ,
       ਸ਼ਰੀਫਾਂ ਨੂੰ ਨਾ ਕੋਈ ਪੁੱਛਦਾ।
 
ਨੋਟਾਂ ਦੇ ਸਹਾਰੇ ਮਿਲੇ ਕੁਰਸੀ,
       ਵੋਟਾਂ ਹਨ ਖ਼ਾਨਾਪੂਰਤੀ।
 
ਥੱਲਿਓਂ ਉਤਾਂਹ ਤੱਕ ਨੋਟ ਨੇ ਚੱਲਦੇ,
       ਕੰਮ ਹੁੰਦੇ ਰੱਬ ਆਸਰੇ।
 
ਰਿਸ਼ਵਤਖੋਰੀ ਹੈ ਹੱਡਾਂ ਦੇ ਵਿੱਚ ਰਚਗੀ,
      ਪਹੀਏ ਲਾਉਣੇ ਪੈਂਦੇ ਫਾਈਲਾਂ ਨੂੰ।
 
ਮੁੱਠੀ ਪੀਅਨ ਦੀ ਗਰਮ ਕੀਤੇ ਬਿਨਾਂ ਜੀ,
        ਨਾ ਦਫ਼ਤਰਾਂ ਚ ਜਾਏ ਵੜਿਆ।
 
ਮਹਿੰਗਾਈ ਆਖਦੇ ਨੇ ਕਾਬੂ ਹੁਣ ਕਰਲੀ,
         ਚੌਥੇ ਦਿਨ ਰੇਟ ਵਧਦੇ।
 
ਹਾਲ ਰਿਹਾ ਜੇ ਦੋਸਤੋ ਆਹਾ,
        ਗਰੀਬਾਂ ਦੇ ਨਾਂ ਚੁੱਲ੍ਹੇ ਤਪਣੇ।
 
ਕੁੱਲੀ ਗੁੱਲੀ ਜੁੱਲੀ ਨਾ ਨਸੀਬ ਹੋਈ ਹਾਲੇ,
         ਆਜ਼ਾਦ ਕਿਹੜੇ ਮੂੰਹ ਨਾ ਆਖੀਏ।
 
ਆਜ਼ਾਦੀ ਵਿਛਾ ਲੀਏ ਥੱਲੇ ਜਾਂ ਉੱਤੇ ਲੈਲੀਏ,
     ਐਦੂੰ ਤਾਂ ਗੁਲਾਮ ਚੰਗੇ ਸੀ।
 
ਗਧੀ ਗੇੜ ਸਿਆਸਤ ਨੇ ਪਾਇਆ,
      ਪੰਜਾਬ ਦੇ ਸੀ ਲੋਕ ਮਿਹਨਤੀ।
 
ਘਰ ਰੱਜਿਆਂ ਦਾ ਗਿਫਟਾਂ ਨਾਲ ਭਰਦੇ,
    ਭੁੱਖੇ ਨੂੰ ਨਾ ਟੁੱਕ ਪੁੱਛਦੇ।
 
ਦੱਦਾਹੂਰੀਏ ਨੇ ਸੋਲਾਂ ਆਨੇ ਲਿਖੀਆਂ,
       ਵੇਖ ਲਓ ਵਿਚਾਰ ਕਰਕੇ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556
 
Have something to say? Post your comment