Poem

" ਅੱਜਕਲ੍ਹ ਜ਼ਿੰਦਗੀ "/ਹਰਦੀਪ ਬਿਰਦੀ

July 24, 2019 03:29 PM
ਅੱਜਕਲ੍ਹ ਜ਼ਿੰਦਗੀ
 
ਨਾ ਕਿੱਕਰ ਨਾ ਟਾਹਲੀ ਦਿਸਦੀ
ਭਾਗਾਂ ਸੰਗ ਹਰਿਆਲੀ ਦਿਸਦੀ।
 
ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ
ਨਾ ਕੁਦਰਤ ਦੀ ਲਾਲੀ ਦਿਸਦੀ।
 
ਵਿੱਚ ਮਸ਼ੀਨਾਂ ਦੇ ਇਸ ਜੁਗ ਦੇ
ਹਰ ਪਲ ਸਭ ਨੂੰ ਕਾਹਲੀ ਦਿਸਦੀ।
 
ਲੋੜ ਵਧਾਈ ਲੋਕਾਂ ਨੇ ਹਰ
ਨਾ ਕੋਈ ਹੈ ਟਾ'ਲੀ ਦਿਸਦੀ।
 
ਬਲਦਾਂ ਵਰਗੀ ਹੋਈ ਜ਼ਿੰਦਗੀ
ਸਭ ਦੇ ਗਲ ਪੰਜਾਲੀ ਦਿਸਦੀ।
 
ਉਂਝ ਪਦਾਰਥ ਜੁੜਗੇ ਕਾਫੀ
ਜ਼ਿੰਦਗੀ ਹੈ ਪਰ ਖਾਲੀ ਦਿਸਦੀ।
 
ਜ਼ਿੰਦਗੀ ਜੀਵਣ ਖ਼ਾਤਿਰ ਲੋਕਾਂ
ਜ਼ਿੰਦਗੀ ਸਾਰੀ ਗਾਲੀ ਦਿਸਦੀ।
 
ਹਰਦੀਪ ਬਿਰਦੀ
9041600900
Have something to say? Post your comment