Saturday, January 18, 2020
FOLLOW US ON
BREAKING NEWS
ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਨਿਆਂ ਪਾਲਿਕਾ ਅਤੇ ਪੁਲਿਸ ਦੀ ਦੁਰਵਰਤੋਂ ਹੋਈ: ਜਸਟਿਸ ਢੀਗਰਾਂ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦੀ ਬਹਾਲੀ ਜਰੂਰੀ-ਪੰਥਕ ਜਥੇਬੰਦੀਆਂ ਯੂ,ਕੇਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾਪੀਟੀਸੀ ਚੈਨਲ ਦੇ ਦਰਬਾਰ ਸਾਹਿਬ ਪ੍ਰਸਾਰਣ ਦਾ ਅਜਾਰੇਦਾਰੀ ਤੁਰੰਤ ਖਤਮ ਕੀਤਾ ਜਾਵੇ' ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲ ਤਖ਼ਤ ਨੂੰ ਕੀਤੀ ਅਪੀਲ ਚੈਨਲ ਤੇ ਸਿਰਫ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਏ :ਪਰਮਜੀਤ ਸਿੰਘ ਸਰਨਾ

Article

ਅਨਮੋਲ ਵਚਨ/ਹਰਪ੍ਰੀਤ ਕੌਰ ਘੁੰਨਸ

July 24, 2019 03:30 PM
 
1.ਦਿਲ ਨੂੰ ਮਲੂਕ ਰੱਖੋ ਤਾਂ ਜੋ ਰੁਸਵਾਈਆਂ ਦੀਆਂ ਬੂੰਦਾਂ ਬਹੁਤਾ ਚਿਰ ਟਿਕ ਨਾ ਸਕਣ।
2. ਰਿਸ਼ਤਿਆਂ ਦੇ ਘਰ ਸਾਂਝਾਂ ਦੀ ਮਿੱਟੀ ਨਾਲ ਲਿਪਦੇ ਰਹੋ ਤਾਂ ਜੋ ਰੇਤੇ ਵਾਂਗ ਕਿਰਨ ਤੋਂ ਬਚੇ ਰਹਿਣ।
3. ਜੇਕਰ ਦੂਜਿਆਂ ਨੂੰ ਪਹਿਲ ਦੇਵੋਂਗੇ ਤਾਂ ਤੁਹਾਨੂੰ ਕੁਦਰਤ ਆਪਣੇ-ਆਪ ਪਹਿਲ ਦੇਵੇਗੀ।
4. ਵੱਡਿਆਂ ਨੂੰ ਧਿਆਨ ਨਾਲ ਸੁਣੋ ਤਾਂ ਕਿ ਪਿੱਛੋਂ ਪਛਤਾਉਂਣਾ ਨਾ ਪਵੇ।
5. ਬੋਲੀ ਅਜਿਹਾ ਦਰਪਣ ਹੈ ਜਿਸ 'ਚੋ ਸਾਡਾ ਆਪਾ ਝਲਕਦਾ ਹੈ।
6.ਬਨਾਵਟੀਪਨ ਨਾਲੋਂ ਸਾਦਾ ਜੀਵਨ ਹਜ਼ਾਰਾਂ ਗੁਣਾਂ ਅਨੰਦਮਈ ਹੁੰਦਾ ਹੈ।
7. ਸ਼ਕਲ ਵੇਖ ਕੇ ਵਿਅਕਤੀਤਵ ਦਾ ਮਾਪਣਾ ਮੂਰਖ ਲੋਕਾਂ ਦੀ ਅਹਿਮ ਨਿਸ਼ਾਨੀ ਹੁੰਦੀ ਹੈ।
8. ਚਿੰਤਾ ਮੁਕਤ ਜਿੰਦਗੀ ਦੀ ਅਰਦਾਸ ਜ਼ਿਆਦਾਤਰ ਚਿੰਤਾ ਵਿੱਚ ਕੀਤੀ ਜਾਂਦੀ ਹੈ, ਚਿੰਤਨ ਵਿੱਚ ਨਹੀਂ।
9. ਅੱਜ ਦੇ ਸਮੇਂ 'ਚ ਖੁਸ਼ੀਆਂ, ਚਾਅ ਐਨੇ ਮਹਿੰਗੇ ਹੋ ਗਏ ਹਨ ਕਿ ਅਮੀਰੀ ਦੀ ਪਹੁੰਚ ਤੋਂ ਬਾਹਰ ਹਨ।
10. ਗੁੱਸੇ,ਨਰਾਜ਼ਗੀ ਨੂੰ ਕਦੇ ਵੀ ਏਨੀ ਦੇਰ ਸਾਂਭ ਕੇ ਨਾ ਰੱਖੋ ਕਿ ਤੁਹਾਡੇ ਰਿਸ਼ਤੇ ਨੂੰ ਉਹ ਦਿਲ ਦੇ ਦਰਵਾਜੇ ਤੋਂ ਬਾਹਰ ਧਕੇਲ ਦੇਵੇ।
ਹਰਪ੍ਰੀਤ ਕੌਰ ਘੁੰਨਸ
Have something to say? Post your comment