Poem

ਪਹਿਚਾਣ/ ਧਾਰਮਿਕ ਮਿਸ਼ਨਰੀ ਗੀਤ.....ਪਰਸ਼ੋਤਮ ਲਾਲ ਸਰੋਏ

July 24, 2019 03:31 PM
ਪਹਿਚਾਣ/ ਧਾਰਮਿਕ ਮਿਸ਼ਨਰੀ ਗੀਤ
 
ਕਦੇ ਬਿਨਾਂ ਐਡਰੈੱਸ ਵਾਲੇ ਖ਼ਤ ਸੀ,
ਐਸੇ ਰੁੱਖ ਸਾਂ, ਜਿਨਾਂ ਦੇ ਝੜੇ ਪੱਤ ਸੀ,
ਸਤਿਗੁਰਾਂ ਐੱਡਰੈੱਸ ਸਾ ‘ਤੇ ਪਾ ਦਿੱਤਾ,
ਪਾ ਕੇ ਪਾਣੀ ਹਰੇ ਭਰਿਆ ਬਣਾ ਦਿੱਤਾ,
ਸਾਡੀ ਹੋਂਦ ਦਾ ਗਿਆਨ ਸਾਨੂੰ ਹੋਇਆ,
ਖ਼ੁਦਾਈ ਮਿਹਰਵਾਨ ਹੋ ਗਈ..
ਸਾਡੇ ਰਹਿਬਰਾਂ ਨੇ ਮਿਹਰ ਜਦ ਕੀਤੀ,
ਤਾਂ ਸਾਡੀ ਪਹਿਚਾਣ ਹੋ ਗਈ।
 
ਜਿਹੜੇ ਰੱਖਦੇ ਦਿਲਾਂ ਦੇ ਵਿੱਚ ਕਾਣ ਸੀ,
ਗੁਰਾਂ ਤੋੜ ‘ਤਾ ਪਾਖੰਡੀਆਂ ਦਾ ਮਾਣ ਸੀ,
ਸਾਨੂੰ ਨੀਵਿਆਂ ਤੋਂ ਉੱਚਿਆਂ ਬਣਾ ਦਿੱਤਾ,
ਮਹਿਲ ਕੂੜ ਵਾਲਾ ਸਤਿਗੁਰਾਂ ਢਾਹ ਦਿੱਤਾ,
ਕੂੜ ਸਕਿਆ ਨਾ ਟਿਕ ਸੱਚ ਅੱਗੇ,
ਜਾ ਯੁੱਗ ਘਮਸ਼ਾਨ ਹੋ ਗਈ..
ਸਾਡੇ ਰਹਿਬਰਾਂ ਨੇ ਮਿਹਰ ਜਦ ਕੀਤੀ,
ਤਾਂ ਸਾਡੀ ਪਹਿਚਾਣ ਹੋ ਗਈ।
 
ਜਾਲ ਕੂੜ ਦਾ ਜੋ ਬੁਣਿਆ ਉਹ ਤੋੜ ‘ਤਾ,
ਸਤਿਗੁਰਾਂ ਨੇ ਮੂੰਹ ਜ਼ਾਲਮਾਂ ਦਾ ਮੋੜ ‘ਤਾ,
ਭੇਦ-ਭਾਵ ਨਹੀਂ ਇਹ ਵੀ ਸਮਝਾ ਦਿੱਤਾ,
ਨੀਵੇਂ ਹੋਣ ਵਾਲਾ ਬੋਝ ਸਿਰੋਂਂ ਲਾਹ ਦਿੱਤਾ,
ਉਦੋਂ ਸੱਚ ਵਾਲਾ ਵਿਗੁਲ ਵਜਾਇਆ,
ਜਦੋਂ ਦੁਨੀਆਂ ਬੇਈਮਾਨ ਹੋ ਗਈ..
ਸਾਡੇ ਰਹਿਬਰਾਂ ਨੇ ਮਿਹਰ ਜਦ ਕੀਤੀ,
ਤਾਂ ਸਾਡੀ ਪਹਿਚਾਣ ਹੋ ਗਈ।
 
ਸਤਿਗੁਰਾਂ ਦਿੱਤੇ ਲੱਖਾਂ ਪਾਪੀ ਤਾਰ ਜੀ,
ਉਨਾਂ ਅੱਗੇ ਗਏ ਪਾਖੰਡੀ ਸਭ ਹਾਰ ਜੀ,
ਪਰਸ਼ੋਤਮ ਨੂੰ ਲਿਖਣੇ ‘ਤੇ ਲਾ ਦਿੱਤਾ,
ਉਹਦੇ ਹੱਥ ਵਿੱਚ ਕਲਮ ਫੜਾ ਦਿੱਤਾ,
ਦਿੱਤੀ ਸੋਚ ਹੈ ਸਰੋਏ ਤਾਂਈਂ ਗੁਰਾਂ ਨੇ,
ਗੱਲ ਇਹ ਬਿਆਨ ਹੋ ਗਈ..
ਸਾਡੇ ਰਹਿਬਰਾਂ ਨੇ ਮਿਹਰ ਜਦ ਕੀਤੀ,
ਤਾਂ ਸਾਡੀ ਪਹਿਚਾਣ ਹੋ ਗਈ।
 
'ਅਸੀਂ ਨੀਵੇਂ ਨਹੀਂ ਗਏ ਸਾਰੇ ਮੰਨ ਆ,
ਕਾਰਾਂ ਕੋਠੀਆਂ ਤੇ ਨਾਲੇ ਕੋਲ ਧਨ ਆ,
ਉੱਚੇ ਅਹੁਦਿਆਂ ‘ਤੇ ਸਾਨੂੰ ਪਹੁੰਚਾ ਦਿੱਤਾ,
ਧਾਲੀਵਾਲੀਏ ਨੂੰ, ਰੁਤਬਾ ਦੁਆ ਦਿੱਤਾ,
ਉਨਾਂ ਕਰਕੇ ਜਹਾਜ਼ੀਂ ਝੂਟੈ ਲਈਏ,
ਵਿਦੇਸ਼ਾਂ ਵਿੱਚ ਵੀ ਸ਼ਾਨ ਹੋ ਗਈ..
ਸਾਡੇ ਰਹਿਬਰਾਂ ਨੇ ਮਿਹਰ ਜਦ ਕੀਤੀ,
ਤਾਂ ਸਾਡੀ ਪਹਿਚਾਣ ਹੋ ਗਈ।
 
ਪਰਸ਼ੋਤਮ ਲਾਲ ਸਰੋਏ,
ਮੋਬਾ : – 91-92175-44348
Have something to say? Post your comment