Article

ਸਾਉਣ ਮਹੀਨੇ ਦਾ ਤੋਹਫ਼ਾ “ਬਿਸਕੁਟ“/ਜਸਵੀਰ ਸ਼ਰਮਾ ਦੱਦਾਹੂਰ

July 24, 2019 03:34 PM

ਸਾਉਣ ਮਹੀਨੇ ਦਾ ਤੋਹਫ਼ਾ “ਬਿਸਕੁਟ“
ਪੰਜਾਬ ਸੂਬਾ ਗੁਰੂਆਂ ਪੀਰਾਂ,ਦੀ ਧਰਤੀ ਦੇ ਨਾਲ ਨਾਲ ਤਿਉਹਾਰਾਂ ਦਾ ਸੂਬਾ ਵੀ ਹੈ। ਕੋਈ ਵੀ ਐਸਾ ਮਹੀਨਾ ਨਹੀਂ ਹੋਵੇਗਾ ਜਿਸ ਮਹੀਨੇ ਵਿੱਚ ਕੋਈ ਤਿਉਹਾਰ ਨਾ ਆਉਂਦਾ ਹੋਵੇ। ਗੁਰੂਆਂ ਦੇ ਜਨਮ ਦਿਨ, ਕਿਸੇ ਸੰਤ ਮਹਾਂਪੁਰਸ਼ ਦੇ ਦਿਨ ਦਿਹਾੜੇ,ਮੇਲੇ, ਤੇ ਹੋਰ ਵੀ ਐਸੇ ਅਨੇਕਾਂ ਦਿਨ ਦਿਹਾਰ ਹੋਣਗੇ,ਜੋ ਸਾਰੇ ਪੰਜਾਬੀ ਭਰਾ ਬਿਨਾਂ ਕਿਸੇ ਭੇਦ-ਭਾਵ ਜਾਂ ਵਿਤਕਰੇ ਤੋਂ ਭਾਵ ਇਕੱਠੇ ਰਲਮਿਲ ਕੇ ਮਨਾਉਂਦੇ ਹਨ। ਉਦਾਹਰਣ ਦੇ ਤੌਰ ਤੇ ਜੇ ਈਦ ਦੀ ਗੱਲ ਕਰੀਏ ਤਾਂ ਇਹ ਮੁਸਲਿਮ ਭਾਈਚਾਰੇ ਦਾ ਤਿਉਹਾਰ ਹੈ ਜਿਸ ਨੂੰ ਆਪਾਂ ਸਾਰੇ ਹੀ ਬਾਖ਼ੂਬੀ ਜਾਣਦੇ ਵੀ ਹਾਂ।ਪਰ ਜਿਸ ਦਿਨ ਇਹ ਤਿਉਹਾਰ ਹੁੰਦਾ ਹੈ ਉਸ ਦਿਨ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਰਲਮਿਲ ਕੇ ਮਨਾਉਂਦੇ ਹਨ ਤੇ ਭਾਵੇਂ ਕਿਸੇ ਵੀ ਫਿਰਕੇ ਮਤਲਬ ਕਿਸੇ ਹਿੰਦੂ ਮੁਸਲਮਾਨ ਸਿੱਖ ਈਸਾਈ ਦੀ ਦੁਕਾਨ ਤੇ ਬਰਾਬਰ ਦਾ ਇਕੱਠ ਵੇਖਿਆ ਜਾ ਸਕਦਾ ਹੈ।
   ਸਾਵਣ ਮਹੀਨੇ ਵਿਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਰਿਹਾ ਹੈ ਬੇਸ਼ੱਕ ਅਜੋਕੇ ਸਮਿਆਂ ਵਿੱਚ ਇਸ ਤਿਉਹਾਰ ਦਾ ਰੰਗ ਰੂਪ ਬਦਲ ਗਿਆ ਹੈ,ਪਰ ਫਿਰ ਵੀ ਕਿਤੇ ਕਿਤੇ ਹਾਲੇ ਵੀ ਸਾਡੇ ਵੱਡ ਵਡੇਰਿਆਂ ਵੱਲੋਂ ਪਾਏ ਪੂਰਨਿਆਂ ਤੇ ਅਮਲ ਕੀਤਾ ਜਾਂਦਾ ਹੈ।ਇਸ ਮਹੀਨੇ ਸੱਜ ਵਿਆਹੀਆਂ ਭੈਣਾਂ ਧੀਆਂ ਬੜੇ ਚਾਅ ਨਾਲ ਸਹੁਰਿਆਂ ਤੋਂ ਪੇਕਿਆਂ ਦੇ ਘਰ ਆਉਂਦੀਆਂ ਹਨ ਤੇ ਰਲਮਿਲ ਕੇ ਤੀਆਂ ਦਾ ਤਿਉਹਾਰ ਮਨਾਉਣ ਦੇ ਬਹਾਨੇ ਆਪਣੇ ਸਹੁਰੇ ਪਰਿਵਾਰਾਂ ਦੇ ਸੁੱਖ ਦੁੱਖ ਨੂੰ ਆਪਣੀਆਂ ਸਹੇਲੀਆਂ ਨਾਲ ਸਾਂਝਾ ਕਰਦੀਆਂ ਹਨ ਪਰ ਅਜੋਕੇ ਸਮਿਆਂ ਵਿੱਚ ਸਹੇਲੀਆਂ ਸ਼ਬਦ ਅਲੋਪ ਹੋ ਚੁੱਕਾ ਹੈ ਇਸ ਦੀ ਥਾਂ ਫਰਿੰਡ ਨੇ ਲੈ ਲਈ ਹੈ, ਤੇ ਸਹੇਲੀ ਸ਼ਬਦ ਨੂੰ ਪੁਰਾਤਨ ਵਿਚਾਰਾਂ ਦੇ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ।
   ਕਿਸੇ ਕਾਰਨ ਕਰਕੇ ਜਾਂ ਘਰੇਲੂ ਜ਼ਿਆਦਾ ਕੰਮ ਕਾਰਾਂ ਭਾਵ ਖੇਤੀਬਾੜੀ ਵਾਲੇ ਘਰਾਂ ਵਿਚੋਂ ਧੀਆਂ ਭੈਣਾਂ ਨੂੰ ਮਜ਼ਬੂਰੀ ਵੱਸ ਪੇਕਿਆਂ ਦੇ ਘਰ ਨਹੀਂ ਘੱਲਿਆ ਜਾਂਦਾ। ਓਥੇ ਫਿਰ ਪੇਕਿਆਂ ਵਾਲੇ ਪਾਸਿਓਂ ਉਨਾਂ ਨੂੰ ਸਾਵਣ ਮਹੀਨੇ ਦੇ ਤੀਆਂ ਦੇ ਤਿਉਹਾਰ ਦਾ ਸੰਧਾਰੇ ਦੇ ਰੂਪ ਵਿੱਚ ਘਰ ਦੇ ਬਣਾਏ ਹੋਏ ਬਿਸਕੁਟ ਬੜੇ ਲਾਡਾਂ ਚਾਵਾਂ ਨਾਲ ਭਰਾ ਦੇ ਕੇ ਆਉਂਦੇ ਹਨ। ਬੇਸ਼ੱਕ ਅੱਜ ਕੱਲ ਇਹ ਬਿਸਕੁਟਾਂ ਦੀ ਜਗਾ ਭਾਂਤ ਭਾਂਤ ਦੀਆਂ ਮਠਿਆਈਆਂ ਨੇ ਲੈ ਲਈ ਹੈ ਤੇ ਬਿਸਕੁਟਾਂ ਨੂੰ ਕੋਈ ਖਾ ਵੀ ਰਾਜ਼ੀ ਨਹੀਂ,ਪਰ ਪੰਜਾਬ ਦੇ ਕਿਸੇ ਕਿਸੇ ਖਿੱਤੇ ਵਿੱਚ ਹਾਲੇ ਵੀ ਓਨਾ ਪੁਰਾਣੇ ਰਸਮ ਰਿਵਾਜਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।(ਬਿਲਕੁਲ ਫੋਟੋ ਦੀ ਤਰਾਂ)ਭੱਠ ਦੇ ਕੋਲ ਬੈਠ ਕੇ ਬਿਸਕੁਟ ਕਢਵਾਉਣੇ ਘਰ ਦਾ ਆਟਾ ਦੁੱਧ ਵਗੈਰਾ ਨਾਲ ਲਿਜਾ ਕੇ ਆਪਣੇ ਸਾਹਮਣੇ ਬਿਸਕੁਟ ਕਢਵਾ ਕੇ ਧੀ ਭੈਣ ਦੇ ਘਰ ਸਾਵਣ ਮਹੀਨੇ ਦੇ ਸੰਧਾਰੇ ਦੇ ਰੂਪ ਵਿੱਚ ਬੜੇ ਚਾਵਾਂ ਨਾਲ ਦਿੱਤਾ ਜਾਂਦਾ ਹੈ। ਬੇਸ਼ੱਕ ਨਰਾਤਿਆਂ ਦੇ ਦੌਰਾਨ ਸਹੁਰਿਆਂ ਵੱਲੋਂ ਆਪਣੀ ਨੂੰਹ ਨੂੰ ਪੇਕਿਆਂ ਦੇ ਘਰ ਆਏ ਗਿਫਟਾਂ ਭਾਵ ਫੇਨੀਆਂ ਮਠਿਆਈਆਂ ਮੱਠਿਆਂ ਨੂੰ ਵੀ ਸੰਧਾਰਾ ਹੀ ਕਿਹਾ ਜਾਂਦਾ ਹੈ,ਪਰ ਸਾਵਣ ਮਹੀਨੇ ਵਿੱਚ ਦਿੱਤੇ ਜਾਣ ਵਾਲੇ ਇਸ ਗਿਫਟ ਨੂੰ ਵੀ ਸੰਧਾਰੇ ਦਾ ਨਾਮ ਹੀ ਦਿੱਤਾ ਜਾਂਦਾ ਹੈ।
   ਸਾਲ ਦੇ ਵਿੱਚ ਇਹੀ ਇੱਕੋ-ਇੱਕ ਸਾਵਣ ਮਹੀਨਾ ਹੀ ਬਾਰਿਸ਼ ਵਾਲਾ ਮਹੀਨਾ ਵੀ ਹੁੰਦਾ ਹੈ,ਇਸ ਮਹੀਨੇ ਕਾਲੀਆ ਘਟਾਵਾਂ ਚੜ ਕੇ ਆਉਂਦੀਆਂ ਹਨ ਤੇ ਬਹੁਤ ਜ਼ਿਆਦਾ ਮੀਂਹ ਪੈਕੇ ਜੇਠ ਹਾੜ ਦੀਆਂ ਤਪਦੀਆਂ ਲੂਆਂ ਤੋਂ ਨਿਜਾਤ ਮਿਲਦੀ ਹੈ।ਪਰ ਇਸ ਸਾਵਣ ਮਹੀਨੇ ਵਿੱਚ ਬਿਸਕੁਟਾਂ ਨਾਲ ਇਹ ਸੰਧਾਰਾ ਭੇਜਣ ਦੀ ਪਰੰਪਰਾ ਸਾਡੀ ਸਦੀਆਂ ਪੁਰਾਣੀ ਪਰੰਪਰਾ ਹੈ ਤੇ ਬਿਸਕੁਟਾਂ ਦੇ ਅਦਾਨ ਪ੍ਰਦਾਨ ਤੋਂ ਬਿਨਾਂ ਇਸ ਤਿਉਹਾਰ ਨੂੰ ਅਧੂਰਾ ਸਮਝਿਆ ਜਾਂਦਾ ਹੈ।
  ਇਸੇ ਸਾਵਣ ਮਹੀਨੇ ਵਿੱਚ ਹੀ ਅੱਜ ਕੱਲ ਬਹੁਤ ਦਰੱਖਤ ਲਾਉਣਾ ਵੀ ਇੱਕ ਪਰੰਪਰਾ ਚੱਲੀ ਹੋਈ ਹੈ ਜੋ ਕਿ ਅਜੋਕੇ ਸਮਿਆਂ ਦੀ ਅਤਿਅੰਤ ਜ਼ਰੂਰੀ ਲੋੜ ਹੈ, ਕਿਉਂਕਿ ਆਪਾਂ ਆਪਣੇ ਹੱਥੀਂ ਆਪ ਉਜਾੜਾ ਕਰਨ ਦੇ ਦੋਸ਼ੀ ਵੀ ਹਾਂ।ਇਸ ਮੀਂਹ ਵਾਲੇ ਸਾਵਣ ਮਹੀਨੇ ਵਿੱਚ ਲਾਏ ਬੂਟੇ ਪੂਰੇ ਹਰੇ ਭਰੇ ਤੇ ਜਲਦੀ ਵੱਡੇ ਹੁੰਦੇ ਹਨ। ਬਹੁਤ ਸਾਰੀਆਂ ਜਮਾਜ ਸੇਵੀ ਸੰਸਥਾਵਾਂ ਇਸ ਉਪਰਾਲੇ ਨੂੰ ਬੜਾਵਾ ਦੇਣ ਲੱਗੀਆਂ ਹਨ ਜੋ ਕਿ ਬਹੁਤ ਵਧੀਆ ਗੱਲ ਹੈ।ਪਰ ਇਹ ਸਾਵਣ ਮਹੀਨਾ ਬਿਸਕੁਟਾਂ ਦੇ ਗਿਫਟ ਬਿਨਾਂ ਬਿਲਕੁਲ ਅਧੂਰਾ ਜਾਪਦਾ ਹੈ,ਸੋ ਸਾਨੂੰ ਆਪਣੇ ਪੁਰਖਿਆਂ ਦੀਆਂ ਪਾਈਆਂ ਲੀਹਾਂ ਤੇ ਤੁਰਦਿਆਂ ਸ਼ੁਰੂਆਤ ਬਿਸਕੁਟਾਂ ਨਾਲ ਹੀ ਕਰਨੀ ਚਾਹੀਦੀ ਹੈ ਬਾਕੀ ਭਾਵੇਂ ਬਹੁਤਾਤ ਹੋਰ ਕਿਸਮ ਦੇ ਵਿਅੰਜਨਾਂ ਜਾਂ ਮਠਿਆਈਆਂ ਓਹ ਮਨ ਮੰਨੇ ਦੀਆਂ ਗੱਲਾਂ ਹਨ।
-ਜਸਵੀਰ ਸ਼ਰਮਾ ਦੱਦਾਹੂਰ  95691 49556
ਸ੍ਰੀ ਮੁਕਤਸਰ ਸਾਹਿਬ

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-