Monday, October 14, 2019
FOLLOW US ON

Poem

ਸੁਪਨਿਆਂ ਦਾ ਸ਼ਹਿਰ :: ਪ੍ਰੀਤ ਰਾਮਗੜ੍ਹੀਆ

July 26, 2019 01:03 AM
ਪ੍ਰੀਤ ਰਾਮਗੜ੍ਹੀਆ
ਸੁਪਨਿਆਂ ਦਾ ਸ਼ਹਿਰ 
 
ਸੁਪਨਿਆਂ ਦੇ ਸ਼ਹਿਰ ਦੀਆਂ ਦੀਵਾਰਾਂ
ਸੁਣੀਆਂ ਮੈਂ ਗੱਲਾਂ ਕਰਦੀਆਂ
ਗੁੰਮ ਹੋ ਗਏ ਸੱਜਣ ਕਿਤੇ
ਜੀਹਨੂੰ ਤੱਕਣ ਨੂੰ ਅੱਖਾਂ ਤਰਸਦੀਆਂ
ਬਾਰੀ ਵਿਚ ਖਲੋ ਕੇ ਜਦ
ਗਿੱਲੇ ਵਾਲ ਸੀ ਉਹ ਝਣਕਦੇ
ਹੁੰਦੀ ਬਰਸਾਤ ਅੰਬਰਾਂ ਤੋਂ
ਮਾਰੂਥਲਾਂ ਪਿਆਸ ਜਿਵੇਂ ਬੁਝਦੀ .....
 
ਰੰਗ ਉਸਦਾ ਜਿਵੇਂ ਚੰਨ ਹੋਵੇ ਚੜ੍ਹਿਆ
ਦੇਖ ਕੇ ਸੂਰਜ ਬੱਦਲਾਂ ਉਹਲੇ ਛੁਪਿਆ
ਬਿੰਦ ਝਟ ਮਗਰੋਂ ਮਾਰੇ ਝਾਤੀ
ਕਿਤੇ ਸੇਕ ਨਾ ਲੱਗ ਜਾਏ
ਨੂਰ ਗਜਬ ਦਾ, ਚਿਹਰਾ ਖਿੜਿਆ
ਦੱਬ ਕੇ ਬਹਿ ਜਾਂਦਾ ਲਾਟ ਅੱਗ ਦੀ
ਹੁਸਨ ਦੀਵਾਨਾ ਸੂਰਜ ਵੀ ਕਰ ਛੱਡਿਆ ....
 
ਸੁਪਨਿਆਂ ਦੇ ਸ਼ਹਿਰ ਵਿਚ
ਗੁੰਮ ਸੱਜਣ ਲੱਭਣ ਮੈਂ ਤੁਰਿਆ
ਖੁਸ਼ਬੂ ਸੀ ਹਵਾਵਾਂ ਵਿਚ
ਸਾਹਾਂ ਦੀ ਭਰਨ ਗਵਾਹੀ
" ਪ੍ਰੀਤ " ਮੁੱਕੀ ਨਾ ਅਜੇ
ਰਾਹ ਅਜੇ ਹੈ ਬਾਕੀ
ਤੋਰ ਲੈ ਲਫਜ਼ਾਂ ਦਾ ਯੱਕਾ
ਤੇਰੀ ਵਾਟ ਹੈ ਲੰਮੇਰੀ
ਸੁਪਨਿਆਂ ਦੇ ਸ਼ਹਿਰ ਵਿਚ
ਠਹਿਰ ਨਾ ਕਿਤੇ ਜਾਵੀਂ
 
                     ਪ੍ਰੀਤ ਰਾਮਗੜ੍ਹੀਆ 
                    ਲੁਧਿਆਣਾ, ਪੰਜਾਬ 
ਮੋਬਾਇਲ : +918427174139
Have something to say? Post your comment