Article

ਲੰਮੀ ਹੇਂਕ ਦਾ ਮਾਲਕ ਮਾਲਵੇ ਦਾ ਉੱਘਾ ਗਾਇਕ - ਅਰਸ਼ਦੀਪ ਚੋਟੀਆਂ

July 26, 2019 01:14 AM

ਲੰਮੀ ਹੇਂਕ ਦਾ ਮਾਲਕ ਮਾਲਵੇ ਦਾ ਉੱਘਾ ਗਾਇਕ - ਅਰਸ਼ਦੀਪ ਚੋਟੀਆਂ

ਦੋਸਤੋਂ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਇਨਸਾਨ ਸਖ਼ਤ ਮਿਹਨਤ ਅਤੇ ਦਿੵੜ ਇਰਾਦੇ ਦਾ ਮਾਲਕ ਹੋਵੇ ਤਾ ਮੁਸ਼ਕਿਲ ਤੋਂ ਮੁਸਕਿਲ ਕੰਮ ਨੂੰ ਪੂਰਾ ਕਰਕੇ ਹੀ ਦਮ ਲੈਦਾ ਹੈ,ਜੇਕਰ ਸੱਚੇ ਦਿਲੋਂ ਉਹ ਮਿਹਨਤ ਨੂੰ ਲਗਾਤਾਰ ਜਾਰੀ ਰੱਖੇ ਤਾਂ ਦੁਨੀਆਂ ਦੀ ਹਰ ਉਸ ਮੰਜਿਲ ਨੂੰ ਹਾਸਲ ਕਰਨ ਲਈ ਕੋਈ ਜਿਆਦਾ ਦੇਰ ਨਹੀ ਲਾਉਦਾ ਜਿਸ ਬਾਰੇ ਜਿਆਦਾਤਰ ਲੋਕ ਅਕਸਰ ਸੋਚਦੇ ਹੀ ਰਹਿ ਜਾਦੇ ਹਨ। ਅਜਿਹੀਆਂ ਹੀ ਗਾਇਕੀ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ  ਹੈ ਮਾਨਸਾ ਜ਼ਿਲੇ ਦੇ ਪਿੰਡ ਚੋਟੀਆਂ ਦਾ ਜੰਮਪਲ ਅਰਸ਼ਦੀਪ ਚੋਟੀਆਂ ਦਾ ਜਨਮ ਪਿਤਾ ਮਿੱਠੂ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਮਿਤੀ 16 ਮਈ 1984 ਨੂੰ ਚੋਟੀਆਂ (ਮਾਨਸਾ) ਵਿਖੇ ਜਨਮ ਲੈਣ ਵਾਲਾ ਅਰਸ਼ਦੀਪ , ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਸੀ ਪਿੰਡ ਦੇ ਸਕੂਲ ਵਿੱਚ  ਪੜੵਦੇ ਸਮੇ ਪੰਜਵੀ ਕਲਾਸ ਵਿੱਚ ਉਸ ਨੇ ਗਾਉਣਾ ਸੁਰੂ ਕੀਤਾ। ਉਸ ਤੋਂ ਬਾਅਦ 10 ਵੀ ਕਲਾਸ  ਭਗਵਾਨਪੁਰ (ਹੀਂਗਣਾ ) ਵਿੱਚ ਪੜੵਦੇ ਸਮੇ  ਸਕੂਲ ਵਿੱਚ ਹੁੰਦੇ ਸੱਭਿਆਚਾਰਕ,ਫੰਕਸ਼ਨ ਪਾਰਟੀ,ਆਦਿ ਵਿੱਚ ਅਰਸ਼ਦੀਪ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਸਕੂਲ ਵਿੱਚ ਮਿਲਦੀ ਹੱਲਾਸੇਰੀ ਨੇ ਅਰਸ਼ਦੀਪ ਨੂੰ ਗਾਇਕੀ ਦੇ ਵਿਹੜੇ ਆਨ ਖੜਾੵ ਕਰ ਦਿੱਤਾ । ਫਿਰ ਅਰਸ਼ਦੀਪ ਦਾ ਮੇਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਮਜੀਤ ਸਿੰਘ ਫ਼ੱਕਰ ਝੰਡਾ ਨਾਲ ਹੋਇਆ ਤੇ ਉਹਨਾਂ ਨੇ ਅਰਸ਼ਦੀਪ ਦਾ ਮੇਲ  ਉੱਘੇ ਗੀਤਕਾਰ ਸੁਖਵਿੰਦਰ ਧਾਲੀਵਾਲ ਨਾਲ ਕਰਵਾਇਆਂ ਧਾਲੀਵਾਲ ਨੇ  ਅਰਸ਼ਦੀਪ ਦਾ ਮੇਲ ਮਾਲਵੇ ਦੇ ਪੑਸਿੱਧ ਗਾਇਕ ਲਾਭ ਹੀਰਾ ਨਾਲ ਕਰਵਾਇਆਂ ਤੇ ਲਾਭ ਹੀਰੇ ਨੂੰ ਗੁਰੂ ਧਾਰ ਕੇ ਗਾਇਕੀ ਦੀ ਤਾਲੀਮ ਸਿੱਖੀ ਤੇ ਕਾਫ਼ੀ ਸਮਾ ਸਿੱਖਣ ਤੇ ਅਰਸ਼ਦੀਪ ਦੀ ,ਪਹਿਲੀ ਐਲਬਮ 2001 ਵਿੱਚ " ਹੁਸ਼ਨ ਜਵਾਨੀ ਦਾ"  ਸੀ ਟੀ ਸੀ ਨਾਮੀ ਕੰਪਨੀ ਵੱਲੋਂ ਰਿਲੀਜ਼ ਕੀਤੀ ਗਈ ਸੀ ਜਿਸ ਦੇ ਪੇਸ਼ਕਸ ਰਮੇਸ ਬਰੇਟਾ ਵੱਲੋਂ ਕੀਤੀ ਗਈ ਸੀ ਐਲਬਮ ਦੇ ਸਾਰੇ ਗੀਤ ਬਹੁਤ ਹੀ ਚਰਚਿੱਤ ਹੋਏ ਸਨ ,ਉਸ ਤੋਂ ਬਾਅਦ  ਐਲਬਮ "ਲੈ ਚੱਲ ਮੁੰਡਿਆ"  ਤੇਰੇ ਬਿਨਾਂ ਸਰਦਾ ਨਹੀ"  'ਸਾਡੀਆ ਕਾਹਦੀਆਂ ਦੀਵਾਲੀਆਂ ' ਤੋਂ ਇਲਾਵਾ ਅਰਸ਼ਦੀਪ ਦੇ  ਸਿੰਗਲ ਟਰੈਕ ਗੀਤ " ਸੁੱਚਾ ਸੁਰਮਾ,ਚੋਰੀ ਦੀ ਬੰਦੂਕ" ਧੀ ਵਰਗਾ ਪਿਆਰ, ਜਮਾਨਤ,ਧੀ ਮਰ ਵਾ ਔਏ ਜੰਮਿਆਂ ਪੁੱਤ ਨੀ ਦਿੰਦਾ ਰੋਟੀ, ਘਰ ਵਾਲੀ ਜਿੰਨਾਂੵ ਪਿਆਰ ਨਾ ਕਦੇ ਮਿਲੇ ਮਸ਼ੂਕਾ ਤੋਂ" ਆਦਿ ਗੀਤਾ ਨਾਲ ਵੱਖਰੀ ਪਹਿਚਾਣ ਕਾਇਮ ਕੀਤੀ ਅਰਸ਼ਦੀਪ ਦੇ   ਲਗ-ਭਗ 35 ਕੁ ਸਿੰਗਲ ਟਰੈਂਕ ਗੀਤ ਆ ਚੁੱਕੇ ਨੇ ਜਿਆਦਾਤਾਰ ਅਰਸ਼ਦੀਪ ਚੋਟੀਆਂ ਨੇ  ਗੀਤਕਾਰ ਸੁਖਵਿੰਦਰ ਧਾਲੀਵਾਲ, ਰਮੇਸ ਬਰੇਟਾ,ਜਗਤਾਰ ਝੋਰੜ ਨਿੰਮਾ ਮੱਲੜੀੵ ,ਗਿੱਲ ਕੱਲੋਵਾਲ,ਕਾਕਾ ਫ਼ੱਕਰ ਝੰਡਾ,ਗਿੰਦਾ ਬੋਹਾ  ਦੇ ਲਿਖੇ ਗੀਤਾ ਨੂੰ ਜਾਮਾ ਪਹਿਨਾਇਆਂ। ਅਰਸ਼ਦੀਪ ਨੇ ਦੱਸਿਆਂ ਕਿ ਸ਼ਰੋਤਿਆਂ ਦੇ ਮਿਲੇ ਪਿਆਰ ,ਹੌਸਲਾ ਅਫ਼ਜਾਈ ਨਾਲ ਮੈਂ ਹੁਣ ਤੱਕ 400 ਤੋਂ ਵਧੇਰੇ ਸਟੇਜੀ ਲਾਇਵ ਪੑੋਗਰਾਮ ਕਰ ਚੁੱਕਾ ਹਾ । ਪਿਛਲੇ ਦਿਨੀ ਅਰਸ਼ਦੀਪ ਤੇ ਗਾਇਕਾ ਦੀਪਕ ਢਿੱਲੋਂ ਦਾ ਨਵਾ ਗੀਤ "ਕਾਲਜ ਵਾਲੀ ਕਾਜਲ" ਨਾਲ ਵੀ ਸੰਗੀਤਕ ਖ਼ੇਤਰ ਵਿੱਚ ਚਰਚਾ ਵਿੱਚ ਚੱਲ ਰਿਹਾ ਹੈ । ਇਸ ਗੀਤ ਨੂੰ  ਅਨੰਦ ਮਿਊਜਿਕ ਕੰਪਨੀ ਵੱਲੋਂ ਵੱਡੇ ਪੱਧਰ ਤੇ ਲਾਂਚ ਕੀਤਾ ਗਿਆ ਸੀ  ਤੇ ਵੀਡੀਓ ਫ਼ਿਲਮਾਂਕਣ ਗੁਰਚਰਨ ਸਮਰਾ ਦੀ ਟੀਮ ਵੱਲੋਂ ਵੱਖ ਵੱਖ ਲੁਕੇਸ਼ਨਾਂ ਉੱਪਰ ਸ਼ੂਟ ਕੀਤਾ  ,ਗੀਤ ਨੂੰ ਲਿਖਿਆ ਉੱਘੇ ਗੀਤਕਾਰ ਰਮੇਸ ਬਰੇਟਾ ਨੇ ਇਸ ਵੇਲੇ ਗੀਤ ਨੂੰ ਸ਼ਰੋਤਿਆਂ ਵੱਲੋਂ ਦੇਖਿਆ ਸੁਣਿਆ ਤੇ ਸੈਂਅਰ ਕੀਤਾ  ਜਾ  ਰਿਹਾ ਹੈ। ਉਹਨਾਂੵ ਦੱਸਿਆਂ ਕਿ ਅਗਲੇ ਦਿਨਾਂੵ ਵਿੱਚ ਮੇਰੇ ਨਵੇ ਸਿੰਗਲ ਟਰੈਕ ਗੀਤ ਜਲਦ ਰਿਲੀਜ਼ ਹੋ ਰਹੇ ਹਨ। ਆਖ਼ੀਰ ਵਿੱਚ ਅਰਸ਼ਦੀਪ ਨੇ ਦੱਸਿਆਂ ਕਿ ਮੈਨੂੰ ਗਾਇਕੀ ਦੇ ਖ਼ੇਤਰ ਵਿੱਚ ਅੱਗੇ ਲੈ ਕੇ ਆਉਣ ਵਾਲੇ ਪ੍ਸਿੱਧ ਗਾਇਕ ਲਾਭ ਹੀਰਾ, ਗੀਤਕਾਰ ਸੁਖਵਿੰਦਰ ਧਾਲੀਵਾਲ,ਰਮੇਸ ਬਰੇਟਾ, ਸੰਗੀਤਕਾਰ ਡੀ ਗਿੱਲ,ਪੑੋਡਿਊਸ਼ਰ ਮੁਕੇਸ਼ ਕੁਮਾਰ, ਵੀਡੀਓ ਡਰਾਈਕੈਟਰ ਜਗਦੇਵ ਟਹਿਣਾ,ਸੁੱਖਾ ਭਾਊ ਐਮ ਸੀ ਸਰਦੂਲਗੜੵ, ਕੁਲਦੀਪ ਸਰਦੂਲਗੜੵ ਗੁਰਪਾਲ ਸਿੱਧੂ ਬੁਢਲਾਡਾ,ਗੋਗੀ ਮਸਾਣਾ, ਜੱਗਾ ਪੑਧਾਨ ਚੱਕ ਭਾਈਕੇ ਭੁਪਿੰਦਰ ਵਕੀਲ, ਆਦਿ ਦਾ ਬਹੁਤ ਵੱਡਾ ਸਹਿਯੋਗ ਰਿਹਾ । ਮੈਂ ਮਾਲਕ ਅੱਗੇ ਦੁਆਵਾ ਕਰਦਾ ਹਾਂ ,ਗਾਇਕੀ ਦੇ  ਖ਼ੇਤਰ ਵਿੱਚ ਇਹ ਮੁੰਡਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਜੋ ਮਨ ਅੰਦਰ ਰੀਝਾਂ ਅਤੇ ਸੁਪਨੇ ਪਾਲੀ ਬੈਠਾ ਹੈ ਮਾਲਿਕ ਉਨਾਂੵ ਨੂੰ ਬਹੁਤ ਜਲਦ ਪੂਰਾ ਕਰੇ। 
  
         ਬਿਕਰਮ ਸਿੰਘ ਵਿੱਕੀ ਮਾਨਸਾ
          75082    42992

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-