Poem

ਗੀਤ/ਗੁਰਦਿੱਤ ਸਿੰਘ ਸੇਖੋਂ

July 26, 2019 09:12 PM

          ਗੀਤ

ਉਹਦੇ  ਬੋਲਾਂ ਵਿਚੋਂ ਸ਼ਰਬਤੀ ਚਸ਼ਮੇ ਫੁਟਦੇ ਨੇ।
ਚੰਦਰੇ ਸੇਖੋਂ ਵਰਗੇ ਹੋਏ ਪਿਆਸੇ ਘੁੱਟ ਘੁੱਟ ਦੇ ਨੇ।

ਉਹਦੇ ਕੱਪੜਿਆਂ ਤੋਂ ਮੌਸਮ ਦਾ ਅਨੁਮਾਨ ਮਿਲੇ,
ਲਾਲੀ ਦੇਖਕੇ ਚਿਹਰੇ ਦੀ ਰੁੱਖਾਂ ਦੇ ਪੱਤੇ ਫੁੱਟਦੇ ਨੇ।

ਉਹਦੇ ਹਾਸੇ ਲਈ ਮੌਤੀ ਵੀ ਦੰਦ ਬਣ ਜਾਂਦੇ,
ਉਹਦੀ ਚੁੰਨੀ ਵਿੱਚ ਲੱਗਣ ਲਈ ਤਾਰੇ ਟੁੱਟਦੇ ਨੇ।

ਉਹ ਝੰਗ ਬੁਲਾਕੇ ਕੰਮੀ ਲਗਾਵੇ ਰਾਂਝਿਆ ਨੂੰ ,
ਰੰਗਪੁਰ ਨਿਰਾਸ਼ ਹੁੰਦੇ,ਧਿਦੋਆਂ ਦੇ ਹਜ਼ਾਰੇ ਛੁੱਟਦੇ ਨੇ।

ਉਹਦੇ ਨਖ਼ਰੇ ਤੋਂ ਪੁੱਛ ਬਿਊਟੀ ਦਾ ਸਮਾਨ ਬਣੇ,
ਉਹਦੇ ਖਰਚੇ ਤੇ ਸ਼ਹਿਰ ਦੇ ਲਾਲੇ ਮੌਜਾਂ ਲੁੱਟਦੇ ਨੇ।

 
                                ਗੁਰਦਿੱਤ ਸਿੰਘ ਸੇਖੋਂ
 

Have something to say? Post your comment