Poem

ਰਾਹ ਚ ਰੋੜਾ/ਮੱਖਣ ਸ਼ੇਰੋਂ ਵਾਲਾ

July 26, 2019 09:13 PM
ਵਿਗੜਦੇ ਮੌਸਮ,ਸਿਹਤ ਤੇ  ਔਲਾਦ ਦਾ ਨਾ ਪਤਾ ਲੱਗੇ,,
ਕੀਤਾ ਪੈਸੇ ਧੇਲੇ ,ਜਾਇਦਾਦ ਦਾ ਹੁੰਦਾ ਹੰਕਾਰ ਮਾੜਾ,,
 
ਮਾੜਾ ਘਰ ਦਾ ਮੁਖੀ ਜੋ ਘਰ ਨੂੰ ਹੀ ਖਾਵੇ ਲੁੱਟਕੇ,
ਪੈਸੇ ਲੈ ਕੇ ਨਾ ਪੂਰਾ ਤੋਲੇ ਓਹ ਦੁਕਾਨਦਾਰ ਮਾੜਾ,
 
ਫਸਲ ਬੀਜ਼ ਕੇ ਨਾ ਖੇਤ ਗੇੜਾ ਮਾਰੀਏ ਗੱਲ ਮਾੜੀ,
ਧੀਆਂ ਪੁੱਤਾਂ ਨੂੰ ਹੱਦੋਂ ਵੱਧ ਕੀਤਾ ਪਿਆਰ ਮਾੜਾ,
 
ਪਵਾ ਕੇ ਚੱਪਲਾਂ ਨੈਟ ਤੇ ਫੋਟੋ ਚਾੜੇ ਕਾਹਦਾ ਸਮਾਜ ਸੇਵੀ,
ਧੀ ਦਾ ਤਲਾਕ ਕਰਵਾ ਕੇ ਪੈਸੇ ਖਾਵੇ ਓ ਇਮਾਨਦਾਰ ਮਾੜਾ,
 
ਸਾਂਝੇ ਕੰਮਾਂ ਚ ਟੰਗ ਫਸਾਓਂਣੀ ਸਭ ਤੋਂ ਵੱਧ ਗੱਲ ਮਾੜੀ,
ਪਾਓਂਣਾ ਕਿਸੇ ਦੇ ਘਰ ਚ ਹੁੰਦਾ ਯਾਰੋ ਪਾੜ ਮਾੜਾ,
 
ਬਿਨ ਸਬੂਤ ਕਿਸੇ ਨੂੰ ਬਦਨਾਮ ਕਰਨਾ ਗੱਲ ਮਾੜੀ,
ਪਿਆ ਆਂਡ ਗੁਆਂਢ ਚ ਹੁੰਦਾ ਐਵੇ ਵਿਗਾੜ ਮਾੜਾ,
 
ਆਸਿਕ ,ਵੈਲੀ ਨਸ਼ੇੜੀ ਰਾਹ ਚ ਰੋੜਾ ਉਮਰ ਥੋੜੀ,
ਮੱਖਣ ਸ਼ੇਰੋਂ ਕਹੇ ਨਿਆਣਿਆਂ ਨਾਲ ਕੱਢਣਾ ਖਾਰ ਮਾੜਾ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment