Poem

ਕੀ ਬਣੂ ਪੰਜਾਬ ਮੇਰੇ ਦਾ /ਬਲਤੇਜ ਸੰਧੂ ਬੁਰਜ

July 26, 2019 09:14 PM

   ਕੀ ਬਣੂ ਪੰਜਾਬ ਮੇਰੇ ਦਾ 

ਖੈਰ ਮੰਗਾ ਮੈ ਪੰਜਾਬ ਦੀ ਰੱਬ ਕੋਲੋ 
ਇਸਨੂੰ ਕਦੇ ਵਾ ਨਾ ਲੱਗੇ ਤੱਤੀ 
ਸਦਾ ਚੜਦਾ ਰਹੇ ਸੂਰਜ ਏਥੇ  
ਹੱਸਦੀਆ ਨੱਚਦੀਆ ਜਵਾਨੀਆ ਦਾ 
ਤੂੰ ਮਾਲਕਾ ਲਾਜ ਏਸ ਦੀ ਰੱਖੀ ।
ਪਰ ਖੌਰੇ ਕਿਸ ਚੰਦਰੇ ਨੇ ਨਜ਼ਰ ਹੈ ਇਸ ਨੂੰ ਲਾਈ 
ਤੇ ਬਗੀਚੀ ਮਾਲੀ ਉਜਾੜ ਰਿਹਾ ਏ ਆਪਣੇ ਹੱਥੀ 
ਅੱਗ ਭੈੜੀ ਫੈਲ ਗਈ ਏ ਦੇਸ਼ ਅੰਦਰ ਨਸ਼ਿਆ ਦੀ 
ਆਉ ਰਲ ਕੇ ਰੋਕਣ ਦਾ ਯਤਨ ਕਰੀਏ ਲੋਕੋ।
ਦੇਸ਼ ਮੇਰੇ ਦੀ ਨਸ਼ਿਆ ਦੇ ਵਿੱਚ ਰੁੱਲਦੀ 
ਜਾਏ ਜਵਾਨੀ ਉਏ ਲੋਕੋ, ,,,,,,,,,,,,,

ਸੋਨੇ ਦੀ ਚਿੜੀ ਸੀ ਅਖਵਾਉਂਦਾ ਪੰਜਾਬ ਮੇਰਾ 
ਪਰ ਇਹ ਕੀ ਇਸ ਦੇ ਹਿੱਸੇ ਆਇਆ 
ਘਰ ਵਿੱਚ ਬੈਠੇ ਬੁੱਢੇ ਮਾਂ ਬਾਪ ਨੇ ਰੋਦੇ ਹੋਣੇ 
ਭਰੀ ਜਵਾਨੀ ਦੇ ਵਿੱਚ ਪੁੱਤਾ ਇਹ ਕੀ ਕਹਿਰ ਕਮਾਇਆ 
ਖੌਰੇ ਕੀ ਬਣੂ ਪੰਜਾਬ ਮੇਰੇ ਦਾ 
ਫਿਕਰ ਕਰੋ ਕੁੱਝ ਤੇ ਸੋਚੋ 
ਦੇਸ਼ ਮੇਰੇ ਦੀ ਨਸ਼ਿਆ ਦੇ ਵਿੱਚ ਰੁੱਲਦੀ
ਜਾਏ ਜਵਾਨੀ ਉਏ ਲੋਕੋ,,,,,,,,,

ਬਲਤੇਜ ਸੰਧੂ ਬੁਰਜ 
ਬੁਰਜ ਲੱਧਾ ਬਠਿੰਡਾ 

Have something to say? Post your comment