Article

ਪੇਇੰਗ ਗੈਸਟ ਸਮਸਿਆ ਜਾਂ ਹੱਲ/ਪ੍ਰਭਜੋਤ ਕੌਰ ਢਿੱਲੋਂ

July 26, 2019 09:15 PM
ਪੇਇੰਗ ਗੈਸਟ ਸਮਸਿਆ ਜਾਂ ਹੱਲ
ਸ਼ਹਿਰਾਂ ਵਿੱਚ ਪੜ੍ਹਨ ਜਾਣ ਵਾਲਿਆਂ ਅਤੇ ਕੋਚਿੰਗ ਸੈਂਟਰਾਂ ਵਿੱਚ ਕੋਚਿੰਗ ਲੈਣ ਵਾਲੇ ਨੌਜਵਾਨਾਂ ਨੂੰ ਰਹਿਣ ਲਈ ਥਾਂ ਤਾਂ ਚਾਹੀਦੀ ਹੀ ਹੈ।ਕੁਝ ਬੱਚੇ ਕਿਰਾਏ ਦੇ ਘਰ ਲੈਕੇ ਰਹਿੰਦੇ ਹਨ ਮਤਲਬ ਰੋਟੀ ਪਾਣੀ ਆਪਣਾ।ਪਰ ਇੱਕ ਹੋਰ ਸਿਸਟਮ ਸ਼ੁਰੂ ਹੋਇਆ,ਲੋਕਾਂ ਨੇ ਪੇਇੰਗ ਗੈਸਟ(ਪੀ ਜੀ)ਰੱਖਣੇ ਸ਼ੁਰੂ ਕਰ ਦਿੱਤੇ।ਇੰਨਾ ਨੂੰ ਅਸੀਂ ਹੋਸਟਲਾਂ ਦੀ ਪ੍ਰਾਈਵੇਟ ਇਕਾਈ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ।ਪੀ ਜੀ ਵਿੱਚ ਬੈਡ,ਬਿਸਤਰਾ,ਪੱਖਾ,ਕੂਲਰ ਆਦਿ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਹਨ।ਹਾਂ, ਕਈ ਥਾਵਾਂ ਤੇ ਰੋਟੀ ਦਿੱਤੀ ਨਹੀਂ ਜਾਂਦੀ ਪਰ ਆਸਪਾਸ ਤੋਂ ਟਿਫ਼ਨ ਸਰਵਿਸ ਮਿਲ ਜਾਂਦੀ ਹੈ।
ਹਾਂ, ਇਸ ਵਕਤ ਪੀ ਜੀ ਦਾ ਕੰਮ ਵੀ ਬਹੁਤ ਹੈ ਅਤੇ ਜ਼ਰੂਰਤ ਵੀ ਬਹੁਤ ਹੈ।ਅਲਗ ਅਲਗ ਤਰ੍ਹਾਂ ਦੇ ਕੋਚਿੰਗ ਸੈਂਟਰਾ ਵਿੱਚ ਬੱਚੇ ਕੋਚਿੰਗ ਲੈਣ ਆਉਂਦੇ ਹਨ।ਇਵੇਂ ਹੀ ਹੁਣ ਆਈਲੈਟਸ ਨੇ ਵੀ ਬਹੁਤ ਜ਼ੋਰ ਫੜਿਆ ਹੋਇਆ ਹੈ।ਹਰ ਬੱਚੇ ਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੁੰਦੀ ਹੈ।
ਬਹੁਤ ਵਾਰ ਪੀ ਜੀ ਰੱਖਣ ਵਾਲਿਆਂ ਖਿਲਾਫ਼ ਗੱਲ ਉੱਠਦੀ ਹੈ।ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਬੱਚੇ ਵੀ ਦੂਸਰੇ ਦੇਸ਼ਾਂ ਵਿੱਚ ਪੜ੍ਹਨ ਜਾਂਦੇ ਹਨ।ਉਹ ਵੀ ਇਵੇਂ ਹੀ ਇਕੱਲੇ ਉਥੇ ਰਹਿੰਦੇ ਹਨ।ਜਦੋਂ ਨੌਕਰੀਆਂ ਕਰਨ ਇਕੱਲੇ ਜਾਂਦੇ ਹਨ ਤਾਂ ਵੀ ਇਕੱਲੇ ਹੀ ਰਹਿੰਦੇ ਹਨ।ਕਈ ਵਾਰ ਸੁਸਾਇਟੀਆਂ ਵਿੱਚ ਲਿਖਕੇ ਲਗਾ ਦਿੱਤਾ ਜਾਂਦਾ ਹੈ ਕਿ ਇਥੇ ਸਿਰਫ਼ ਪਰਿਵਾਰ ਵਾਲਿਆਂ ਨੂੰ ਘਰ ਕਿਰਾਏ ਤੇ ਦਿੱਤਾ ਜਾਵੇਗਾ।ਕਦੇ ਕਿਸੇ ਨੇ ਇਹ ਸੋਚਿਆ ਕਿ ਜੇਕਰ ਹਰ ਜਗ੍ਹਾ ਹੀ ਲਿਖਕੇ ਲਗਾ ਦਿੱਤਾ ਜਾਵੇ ਤਾਂ ਪੜ੍ਹਨ ਵਾਲੇ ਬੱਚੇ ਅਤੇ ਨੌਕਰੀ ਪੇਸ਼ਾ ਨੌਜਵਾਨ ਜਿੰਨਾ ਦੇ ਵਿਆਹ ਨਹੀਂ ਹੋਏ, ਉਹ ਕਿਥੇ ਰਹਿਣਗੇ।ਅੱਜ ਜਹਾਜ਼ ਭਰ ਭਰਕੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਜੇਕਰ ਉਨ੍ਹਾਂ ਨੂੰ ਕੋਈ ਵੀ ਰਹਿਣ ਲਈ ਜਗ੍ਹਾ ਨਾ ਦੇਵੇ ਤਾਂ ਸਾਡੇ ਬੱਚੇ ਕੀ ਕਰਨਗੇ ਅਤੇ ਅਸੀਂ ਕੀ ਕਰਾਂਗੇ।ਵਿਦੇਸ਼ਾਂ ਵਿੱਚ ਸਾਡੇ ਬੱਚੇ ਪੀਜੀ ਅਤੇ ਇਕੱਲੇ ਘਰ ਲੈਕੇ ਰਹਿਣ ਪਰ ਅਸੀਂ ਆਪਣੇ ਦੇਸ਼ ਵਿੱਚ ਉਨ੍ਹਾਂ ਨੂੰ ਕੋਈ ਵੀ ਅਤੇ ਕਿਸੇ ਤਰ੍ਹਾਂ ਦੀ ਸੁਵਿਧਾ ਨਹੀਂ ਦੇਣੀ।ਅਸਲ ਵਿੱਚ ਸਾਡੇ ਜ਼ਿਹਨ ਬਹੁਤ ਛੋਟੇ ਹਨ,ਹਰ ਕਿਸੇ ਲਈ ਛੋਟਾ ਅਤੇ ਸ਼ੱਕ ਨਾਲ ਸੋਚਣਾ ਸਾਡੀ ਆਦਤ ਹੈ।ਇਹ ਇੱਕ ਕੌੜਾ ਸੱਚ ਹੈ ਕਿ ਜਿਸ ਤਰ੍ਹਾਂ ਬੱਚੇ ਇਥੇ ਰਹਿੰਦੇ ਹਨ ਉਵੇਂ ਹੀ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਹਨ।ਉਨ੍ਹਾਂ ਦੀ ਸੋਚ ਬਹੁਤ ਖੁੱਲੀ ਹੈ।ਉਹ ਦੂਸਰਿਆਂ ਨੂੰ ਹਰ ਵੇਲੇ ਛੱਜ ਵਿੱਚ ਪਾਕੇ ਛੱਟਦੇ ਅਤੇ ਪਰਖਦੇ ਨਹੀਂ ਰਹਿੰਦੇ।ਜਿਵੇਂ ਇਥੇ ਬੱਚੇ ਬਜ਼ਾਰ ਵਿੱਚ ਜਾਂ ਬਾਹਰ ਘੁੰਮਦੇ ਹਨ ਉਵੇਂ ਹੀ ਉਥੇ ਘੁੰਮਦੇ ਹਨ।
ਇਥੇ ਕੁਝ ਗੱਲਾਂ ਬੱਚਿਆਂ ਨੂੰ ਵੀ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।ਤੁਸੀਂ ਪੜ੍ਹਨ ਲਈ ਆਏ ਹੋ ਤਾਂ ਆਪਣੇ ਮਕਸਦ ਵੱਲ ਧਿਆਨ ਜ਼ਰੂਰ ਦਿਉ।ਮਾਪਿਆਂ ਨੇ ਜਿਸ ਲਈ ਪੈਸੇ ਦਿੱਤੇ ਹਨ ਉਸ ਵੱਲ ਧਿਆਨ ਜ਼ਰੂਰ ਦਿਉ।ਜਿਥੇ ਰਹਿ ਰਹੇ ਹੋ,ਉਥੇ ਅਨੁਸ਼ਾਸਨ ਵਿੱਚ ਰਹੋ।ਅੱਜਕਲ ਬਹੁਤ ਅਜਿਹੇ ਕੰਮ ਹੋ ਰਹੇ ਹਨ ਜਿੰਨਾ ਵਿੱਚ ਅਣਜਾਣੇ ਹੀ ਫਸ ਸਕਦੇ ਹੋ।ਪੀਜੀ ਰੱਖਣ ਲੱਗਿਆ ਮਾਪਿਆਂ ਨੂੰ ਜ਼ਰੂਰ ਮਿਲੋ ਅਤੇ ਸਮੇਂ ਸਮੇਂ ਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਰਹੋ।
ਪੀਜੀ ਦੀ ਸ਼ੁਰੂਆਤ ਇਸ ਲਈ ਵੀ ਹੋਈ ਕਿਉਂਕਿ ਸਰਕਾਰ ਇੰਨੇ ਵੱਡੀ ਪੱਧਰ ਤੇ ਰਹਿਣ ਦਾ ਪ੍ਰਬੰਧ ਨਹੀਂ ਕਰ ਸਕਦੀ।ਹਾਂ, ਇਹ ਹੋਸਟਲਾਂ ਦਾ ਹੀ ਹਿੱਸਾ ਕਿਹਾ ਜਾ ਸਕਦਾ ਹੈ।ਅਸਲ ਵਿੱਚ ਜਦੋਂ ਆਪਣੇ ਬੱਚੇ ਜਾਂਦੇ ਹਨ ਦੂਸਰੀਆਂ ਜਗ੍ਹਾ ਤੇ ਅਤੇ ਪੀਜੀ ਜਾਂ ਇਕੱਲੇ ਫਲੈਟ ਲੈਕੇ ਰਹਿੰਦੇ ਹਨ ਤਾਂ ਉਹ ਠੀਕ ਵੀ ਲੱਗਦਾ ਹੈ ਅਤੇ ਜ਼ਰੂਰਤ ਦੀ ਸਮਝ ਆਉਂਦੀ ਹੈ ਪਰ ਦੂਸਰਿਆਂ ਪ੍ਰਤੀ ਸਾਡੀ ਸੋਚ ਬਦਲ ਜਾਂਦੀ ਹੈ।ਹਾਂ, ਬੱਚੇ ਸਮਸਿਆ ਖੜੀ ਕਰਦੇ ਹਨ ਪਰ ਇਹ ਦੂਸਰੀ ਜਗ੍ਹਾ ਗਏ ਆਪਣੇ ਬੱਚੇ ਵੀ ਕਰਦੇ ਹੋਣਗੇ।ਪੀਜੀ ਕੁਝ ਲੋਕਾਂ ਨੂੰ ਸਮਸਿਆ ਲੱਗਦੀ ਹੈ ਪਰ ਇਹ ਉਨ੍ਹਾਂ ਬੱਚਿਆਂ ਦੀ ਸਮਸਿਆ ਦਾ ਹਲ ਵੀ ਹੈ ਜੋ ਦੂਰ ਦੁਰਾਡੇ ਤੋਂ ਪੜ੍ਹਨ ਲਈ ਆਉਂਦੇ ਹਨ। ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-