Poem

ਇਸ਼ਕ ਦੇ ਰਾਹ

July 30, 2019 02:10 PM

ਇਸ਼ਕ ਦੇ ਰਾਹ

ਕੁਝ ਨੀ ਰੱਖਿਆ ਚੰਦਰੇ ਇਸਕ ਦੇ ਰਾਹਾਂ ਵਿੱਚ, 
ਮੈਂ ਇੰਨਾ ਰਾਹਾਂ ਤੇ ਚੱਲ ਕਿ ਵੇਖ ਲਿਆ,,

ਮੱਲਣੇ ਪੈਦੇ ਦੁੱਖ ਬੜੇ ਇਸਕ ਦੀ ਮੰਜਿਲ ਵੱਲ ਜਾਣ ਲਈ,
ਇੱਕ ਇੱਕ ਦੁੱਖ ਮੱਲ ਕਿ ਵੇਖ ਲਿਆ,,

ਪੁੱਜਾ ਨਾ ਇੱਕ ਸਨੇਹਾ ਮੇਰਾ ਉਸ ਦੇ ਦਿਲ ਤੱਕ, 
ਹਰ ਇੱਕ ਸੁਨੇਹਾ ਉਸਦੇ  ਵੱਲ ਘੱਲ ਕਿ ਵੇਖ ਲਿਆ,,

ਇਹ ਦੁਨੀਆਂ ਦਿੰਦੀ ਤਾਨੇ ਪਿਆਰ ਚ ਪਈਆਂ ਰੂਹਾਂ ਨੂੰ, 
ਦੁਨੀਆਂ ਦਾ ਇੱਕ ਇੱਕ ਤਾਨਾ ਝੱਲ ਕਿ ਵੇਖ ਲਿਆ,,,

ਸੱਚ ਰੂਹਾਂ ਵਾਲਾ ਰਹਾ ਨਾ ਪਿਆਰ ਇਸ ਜੱਗ ਉੱਤੇ, 
ਮਤਲਬ ਖੋਰੇ ਲੋਕਾਂ ਪਿੱਛੇ ਕਿੰਨਾ ਰੁਲ ਕਿ ਵੇਖ ਲਿਆ,,

ਕਹਿੰਦੀ ਨਹੀ ਭੁੱਲਦਾ ਸੁਖਰਾਜ ਸਿੱਧੂ ਪਿਆਰ ਤੇਰਾ , 
ਮੈਂ  ਕਿੰਨੀ ਵਾਰ ਭੁੱਲ ਭੁੱਲ ਕਿ ਵੇਖ ਲਿਆ,, 

 

ਸੁਖਰਾਜ ਸਿੱਧੂ
ਕੁੱਤੀਵਾਲ ਖੁਰਦ

9501732888

Have something to say? Post your comment