Article

ਮਾਡਲਿੰਗ ਤੋਂ ਬਾਲੀਵੁੱਡ ਵਿੱਚ ਪੈਰ ਧਰਨ ਦੀ ਤਿਆਰੀ ਚੌ -ਗੋਰਾ ਬਾਂਸਲ

July 30, 2019 02:19 PM

ਮਾਡਲਿੰਗ ਤੋਂ ਬਾਲੀਵੁੱਡ ਵਿੱਚ ਪੈਰ ਧਰਨ ਦੀ ਤਿਆਰੀ ਚੌ -ਗੋਰਾ ਬਾਂਸਲ 

ਇਸ਼ਕ ਤੇ ਮੁਸ਼ਕ ਕਦੇ ਨਾਂ ਛੁੱਪਦੇ ਚਾਹੇ ਲੱਖ ਛੁਪਾਈਏ ਇਸੇ ਤਰ੍ਹਾਂ ਸ਼ੌਕ ਤੇ ਚਾਅ ਵੀ ਕਦੇ ਲੁਕੇ ਨਹੀ ਰਹਿ ਸਕਦੇ,ਬਸ ਇਨਸਾਨ ਮਿਹਨਤੀ,ਤੇ ਆਪਣੇ ਦ੍ਰਿੜ ਇਰਾਦੇ ਤੇ ਫੈਸਲੇ ਵਾਲਾ ਸੰਘਰਸ਼ੀਲ ਹੋਣਾ ਚਾਹੀਦਾ ਹੈ।ਕਹਿੰਦੇ ਹਨ ਕਿ ਹਰ ਇਨਸਾਨ ਵਿੱਚ ਗੁਣ ਤਾਂ ਜਰੂਰ ਹੁੰਦਾ ਹੈ,ਪਰ ਉਨਾਂ ਗੁਣਾ ਨੂੰ ਲੋਕਾਂ ਸਾਹਮਣੇ ਪੑਗਟ ਕਰਨਾਂ ਹਰ ਇੱਕ ਦੇ ਵੱਸ ਦੀ ਗੱਲ ਨਹੀ,ਕਿਸੇ ਵੀ ਕੰਮ ਦਾ ਸ਼ੌਕ ਜਦੋ ਜਨੂੰਨ ਦੀ ਹੱਦ ਤੱਕ ਪਹੁੰਚ ਜਾਵੇ। ਤਾਂ ਇਨਸਾਨ ਹੋਰ ਕੰਮਾਂ ਦੀ ਸੁੱਧ ਬੁੱਧ ਭੁੱਲ ਬੈਠਦਾ ਹੈ । ਕੁਝ ਇਸੇ ਹੀ ਤਰ੍ਹਾਂ  ਦਾ ਹੀ ਹੈ,ਸੋਹਣਾ ਸੁਨੱਖਾ ਮਾਨਸਾ ਦਾ ਜੰਮਪਲ ਨੌਜਵਾਨ ਗੋਰਾ ਬਾਂਸਲ ਜਿਸ ਨੇ ਵੱਖ ਵੱਖ ਪੰਜਾਬੀ ਗੀਤਾ ਵਿੱਚ ਮਾਡਲਿੰਗ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਗੋਰਾ ਬਾਂਸਲ ਦਾ ਜਨਮ  ਪਿਤਾ ਰਜਨੀਸ਼ ਕੁਮਾਰ ਦੇ ਘਰ ਮਾਤਾ ਸ਼ਿਵਾਨੀ ਦੀ ਕੁੱਖੋਂ ਮਾਨਸਾ ਵਿਖੇ ਹੋਇਆਂ। ਗੋਰਾ ਬਾਂਸਲ ਨੂੰ ਸਕੂਲ ਕਾਲਜ ਪੜੵਦੇ ਸਮੇ ਫ਼ਿਲਮਾਂ ਪੰਜਾਬੀ ਗੀਤਾ ਦੇ ਵੀਡੀਓ ਦੇਖਣ ਦਾ ਸ਼ੌਕ ਸੀ ,ਸ਼ੌਕ ਕਦੋ ਇਸ ਖ਼ੇਤਰ ਵਿੱਚ ਲੈ ਆਇਆਂ ਇਹ ਗੋਰੇ ਨੂੰ ਪਤਾ ਹੀ ਲੱਗਿਆਂ ਭਾਵੇ ਪਰਿਵਾਰ ਦਾ ਕੋਈ ਮੈਂਬਰ ਇਸ ਲਾਇਨ ਨਾਲ ਕੋਈ ਬਾ ਵਾਸਤਾ ਨਹੀ ਰੱਖਦਾ ਪਰ ਗੋਰਾ ਬਾਂਸਲ ਨੇ ਇਸ ਲਾਇਨ ਨੂੰ ਚੁਣਿਆ ਤੇ ਇਸ ਖ਼ੇਤਰ ਵਿੱਚ ਤੇਜੀ ਨਾਲ ਅੱਗੇ ਵੱਲ ਵਧਣ ਲੱਗਾ। ਕਾਲਜ ਵਿੱਚ ਹੁੰਦੇ ਨਾਟਕਾਂ ਵਿੱਚ ਭਾਗ ਲੈਣ ਲੱਗਿਆ ਫਿਰ ਉਸ ਨੇ ਆਪਣੀ ਪਛਾਣ ਬਣਾਉਣ ਲਈ ਉਸਨੇ ਨਾਮੀ ਫੋਟੋਗ੍ਰਾਫਰਾਂ  ਤੋਂ ਆਪਣੀਆਂ ਵੱਖ ਵੱਖ ਫੋਟੋਆਂ ਸੈਸ਼ਨ ਕਰਵਾਉਣੀਆ ਸੁਰੂ ਕੀਤੀਆ। ਮਿਹਨਤ ਉਪਰੰਤ ਗੋਰੇ  ਨੂੰ ਗਾਇਕ,ਕਲਾਕਾਰ ਦੇ ਵੀਡਿਓਜ਼ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ । ਮਾਲਵੇ ਦੇ ਉੱਘੇ ਗਾਇਕ ਹਰਮਨ ਸਿੱਧੂ ਦੇ ਗੀਤ " ਸਰਦਾਰ " ਰਾਹੀ ਮਾਡਲਿੰਗ ਦੀ ਸੁਰੂਆਤ ਕੀਤੀ । ਉਸ ਤੋਂ ਬਾਅਦ ਗਾਇਕ ਆਰ ਡੀ ਸਿੰਘ ਦਾ ਗੀਤ "ਬੈਡ ਆਈਜ"ਮਨਪ੍ਰੀਤ ਸਿੱਧੂ ਦਾ ਵੈਂਲੀਆਂ ਦੀ ਨੂੰਹ" ਲਵੀ ਵਿਰਕ ਦਾ " ਜੀਓ ਦਾ ਸਿਮ" ਲਵੀ ਢੀਂਡਸਾ ਦਾ "ਜ਼ਹਿਰ ਵਰਗੀ" ਹਰਮਨ ਸਿੱਧੂ ਦਾ " ਮਿਰਜ਼ੇ ਦਾ ਕਿੱਸਾ" ਆਦਿ ਗੀਤਾਂ ਵਿੱਚ ਮਾਡਲਿੰਗ ਕਰਕੇ ਪਹਿਚਾਣ ਬਣਾਈ। ਬਾਂਸਲ ਨੇ ਦੱਸਿਆਂ ਕਿ ਆਪਣੀ ਕਲਾਂ ਨੂੰ ਨਿਖਾਰਣ ਲਈ  ਸੰਗੀਤਕ ਵੀਡਿਓਜ਼ ਅਤੇ ਲੱਘੂ ਫ਼ਿਲਮਾਂ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਪਿਛਲੇ ਦਿਨਾਂ ਵਿੱਚ ਉਹਨਾਂ ਦੀਆਂ ਆਈਆ ਲਘੂ ਫ਼ਿਲਮਾਂ " ਰਸਪੈਕਟ" " ਸੋਚ" " ਡਰੱਗ" " ਰਸਪੈਕਟ 2 " ਤਾਰੀਫ਼"    " ਆਪਾਂ ਕੀ ਲੈਣਾ 2"- ਆਦਿ ਵਿੱਚ ਗੋਰਾ ਅਹਿਮ ਰੋਲ ਨਿਭਾ ਚੁੱਕਾ ਹੈ। ਗੋਰਾ ਬਾਂਸਲ ਦਾ ਇੱਕ ਸੁਪਨਾ ਹੈ ਕਿ  ਬਾਲੀਵੁੱਡ ਵਿੱਚ ਜਾ ਕੇ  ਮਾਨਸਾ ਸ਼ਹਿਰ ਦਾ ਨਾਮ ਰੌਸ਼ਨ ਕਰਾ। ਇਨਾਂ ਹੀ ਨਹੀ ਗੋਰਾ ਬਾਂਸਲ ਸਮਾਜ-ਸੇਵੀ  ਦੇ ਕੰਮਾ  ਵਿੱਚ ਆਪਣਾ ਭਰਪੂਰ ਹੋਣ ਕਰਕੇ ਇਲਾਕੇ ਵਿੱਚ ਖਾਸ ਪਹਿਚਾਣ ਰੱਖਦਾ ਹੈ । ਗੋਰੇ ਨੇ ਦੱਸਿਆਂ ਕਿ ਬਹੁਤ ਜਲਦ ਮੇਰੀਆਂ ਨਵੀਆਂ ਲਘੂ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਦੇ ਪੑਜੈਕਟ ਰਿਲੀਜ਼ ਹੋ ਰਹੇ ਹਨ । ਦਰਸ਼ਕ ਇਸ  ਨੂੰ ਵੀ ਪਹਿਲੀਆਂ ਫ਼ਿਲਮਾਂ ਗੀਤਾਂ ਵਾਂਗ ਪਿਆਂਰ ਬਖਸ਼ਣ ।ਮੈਂ ਮਾਲਕ ਅੱਗੇ ਦੁਆਵਾ ਕਰਦਾ ਹਾਂ ਫ਼ਿਲਮੀ  ਖ਼ੇਤਰ ਵਿੱਚ ਇਹ ਮੁੰਡਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਜੋ ਮਨ ਅੰਦਰ ਸੁਪਨਿਆਂ ਦਾ ਸਾਗਰ  ਸਮੋਈ ਬੈਠੇ ਹੈ ਉਹ ਨੀਲੀ ਛੱਤਰੀ ਜੋ ਸਬਦੇ ਸੁਪਨੇ ਪੂਰਾ ਕਰਦਾ ਹੈ ਇਸ ਅਗਾਂਹਵਧੂ ਨੌਜਵਾਨ ਦੇ ਸੁਪਨੇ ਵੀ ਪੂਰੇ ਕਰੇ ਰੱਬ ਅੱਗੇ ਇਹੀ ਦੂਆ ਕਰਾਂਗੇ । 
  
       ਤਰਸੇਮ ਸਿੰਘ ਫਰੰਡ ,99885-86107

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-