Poem

ਸੁਨੇਹਾ /ਹਾਕਮ ਸਿੰਘ ਮੀਤ ਬੌਂਦਲੀ

August 01, 2019 09:12 PM
         " ਸੁਨੇਹਾ "
ਜਾਵੀਂ ਵੇ ਜਾਵੀਂ ਕਾਵਾਂ, ਤੂੰ ਮੇਰੇ
ਪਿੰਡ ਬੌਂਦਲੀ ਹੋਕੇ ਆਵੀਂ ,,
ਲੈਂ ਜਾਵੀਂ ਮੇਰਾ ਇੱਕ ਸੁਨੇਹਾ,
ਮੇਰੇ ਵੀਰੇ ਤੱਕ ਦੇਕੇ ਆਵੀਂ ।।
 
ਭੈਣ ਤੇਰੀ ਨਿੱਤ ਔਸੀਆਂ ਪਾਵੇ,
ਵੀਰੇ ਦੇ ਸ਼ਗਨ ਮਨਾਵੇਂ ਨੀ ,,
ਪਤਾ ਨੀ ਮਾਂ ਜਾਇਆ,ਕੀ ਸੋਚਦਾ
ਭੈਣ ਦਾ ਚੇਤਾ ਨਾ ਆਵੇ ਨੀ।।
 
ਵੀਰੇ ਦੀ ਸਰਦਾਰੀ ਅਵੱਲੀ , ਨਾ 
ਆਪ ਆਇਆ ਨਾ ਮਾਂ ਘੱਲੀ ਨੀ ,,
ਜੁਗ ਜੁਗ ਜੀਵੇ ਸਾਡੀ ਭਾਬੀ ਵੱਡੀ,
ਪਿਆਰ ਦੀ ਚਿੱਠੀ ਘੱਲੀ ਨੀ।।
 
ਤੂੰ ਸਾਡਾ ਸੋਹਣਾ ਵੀਰ ਪਿਆਰਾ ,
ਬਾਬਲ ਦੇ ਵਿਹੜੇ ਦਾ ਤਾਰਾ ਨੀ ,,
ਭਾਬੀ ਸਾਡੀ ਵੱਡੀ ਹੈ ਮਾਂ ਵਰਗੀ ,
ਵਿਹੜੇ ਦਾ ਲਿਸ਼ਕਾਰਾ ਨੀ।।
 
ਇੱਕੋ ਵਿਹੜੇ ਮਾਂ ਜਾਈਆਂ ਨਾਲ ਖੇਲੇ ,
ਹੁਣ ਭੈਣਾਂ ਦਾ ਬੂਹਾ ਨਾ ਖੜਕਾਵੇਂ ਨੀ ,,
ਮੈਂ ਵੀਰਾਂ ਦੀ ਸਰਦਾਰੀ ਕਾਇਮ ਰੱਖੀ,
ਮੇਰੀ ਡੋਲੀ ਹੱਥੀਂ ਵੀਰਾਂ ਨੇ ਤੋਰੀ ਨੀ ।।
 
ਸਾਲ ਛਿਮਾਹੀ ਤੁਸੀਂ ਹੱਥ ਨਾਲ ਦੇਂਣਾ,
ਭੈਣ ਮੰਗੇ ਨਾ ਕੋਈ ਮੰਗ ਨਿਮਾਣੀ ਨੀ ,,
ਬਾਬਲ ਦੇ ਵਿਹੜਾ ਨਵੀਆਂ ਕਣਕਾਂ ,
ਚਿੜੀਆਂ ਚੋਗ ਚੁਗਕੇ ਮੁੜ ਜਾਣਾ ਨੀ ।।
 
ਸਹੁਰੇ ਘਰ ਵੀ ਅੱਜ ਕੋਈ ਘਾਟਾ ਨੀ ,
ਰੱਬ ਨੇ ਝੋਲੀਆਂ ਭਰੀਆਂ ਨੀ ,,
ਜਦੋਂ ਵੀਰ ਭੈਣ ਘਰ ਆਉਂਦੇ , ਭੈਣਾਂ
ਸੌ ਸੌ ਸ਼ਗਨ ਮਨਾਉਂਦੀਆਂ ਨੀ ।।
 
ਰਾਹ ਤੱਕਦੀ ਭੈਣ ਨੂੰ, ਵੀਰਾਂ ਨਜ਼ਰ
ਨਾ ਜੇ ਆਵੇ  ਨੀ ,,
ਕਲੇਜਾ ਫੱਟ ਜਾਂਦਾ, ਅੱਖਾਂ 'ਚ ਸਾਉਣ 
ਮਹੀਨੇ ਵਾਂਗੂੰ ਪਾਣੀ ਭਰ ਆਵੇ ਨੀ।।
 
ਸੱਸ ਤੇ ਨਣਾਨ ਪੁੱਛਦੀਆਂ ਕੀ ਹੋਇਆ
ਕੁੜੀਏ ਅੱਜ ਤੈਨੂੰ ਨੀ ,, ਹਾਕਮ ਮੀਤ
ਮੈਂ ਕੀ ਬਹਾਨਾ ਹੁਣ ਲਾਵਾਂ, ਧੂਏਂ ਪੱਜ
ਯਾਦ ਕਰਾਂ ਵੀਰਾਂ ਨੂੰ ਨੀ।।
       ਹਾਕਮ ਸਿੰਘ ਮੀਤ ਬੌਂਦਲੀ
           ਮੰਡੀ ਗੋਬਿੰਦਗੜ੍ਹ
Have something to say? Post your comment