Saturday, January 18, 2020
FOLLOW US ON
BREAKING NEWS
ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਨਿਆਂ ਪਾਲਿਕਾ ਅਤੇ ਪੁਲਿਸ ਦੀ ਦੁਰਵਰਤੋਂ ਹੋਈ: ਜਸਟਿਸ ਢੀਗਰਾਂ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦੀ ਬਹਾਲੀ ਜਰੂਰੀ-ਪੰਥਕ ਜਥੇਬੰਦੀਆਂ ਯੂ,ਕੇਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾਪੀਟੀਸੀ ਚੈਨਲ ਦੇ ਦਰਬਾਰ ਸਾਹਿਬ ਪ੍ਰਸਾਰਣ ਦਾ ਅਜਾਰੇਦਾਰੀ ਤੁਰੰਤ ਖਤਮ ਕੀਤਾ ਜਾਵੇ' ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲ ਤਖ਼ਤ ਨੂੰ ਕੀਤੀ ਅਪੀਲ ਚੈਨਲ ਤੇ ਸਿਰਫ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਏ :ਪਰਮਜੀਤ ਸਿੰਘ ਸਰਨਾ

Article

ਰੰਗ --- ਤੇਜਿੰਦਰਪਾਲ ਕੌਰ ਮਾਨ

August 04, 2019 04:11 PM
ਤੇਜਿੰਦਰਪਾਲ ਕੌਰ ਮਾਨ

ਰੰਗ
ਗੁਆਂਢੀਆਂ ਦੇ ਫ਼ੰਕਸ਼ਨ ਤੋਂ ਖਿੱਝੀ ਆਉਂਦੀ ਨੂੰਹ ਤੜਾਕ ਦੇਣੇ ਦਰਵਾਜਾ ਮਾਰ ਅੰਦਰ ਆਉੰਦਿਆਂ ਬੋਲੀ ।

" ਓਹ ਜਿਹੜਾ ਮੇਰਾ ਪੀਚ ਕਲਰ ਦਾ ਸੂਟ ਸੀ ਨਾ ਉਸੇ ਰੰਗ ਦਾ ਸੂਟ ਉਹਨਾਂ ਦੀ ਕੰਮ ਵਾਲੀ ਦੇ ਪਾਇਆ। ਮੰਮੀ ਮੈਂ ਤਾਂ ਨੀ ਹੁਣ ਉਹ ਸੂਟ ਪਾਉਂਣਾ ਮੇਰਾ ਨੀ ਜੀਅ ਕਰਦਾ"।

ਸੱਸ "ਅੱਛਾ ਤੇ ਉਹ ਤਾਂ ਫ਼ਿਰ ਉਹੋ ਜਿਹੀ ਕਣਕ ਦੀ ਰੋਟੀ ਵੀ ਖਾਂਦੀ ਆ ਜਿਹੋ ਜਿਹੀ ਤੂੰ ਖਾਂਨੀ ਆਂ ਤੇ ਦੁੱਧ ਵੀ ਉਹੋ ਜਿਹਾ "ਚਿੱਟਾ" ਪੀਂਦੀ ਤੇ ਸਬਜੀਆਂ ਵੀ ।
ਤੇ ਤੂੰ ਫਿਰ ਰੋਟੀ ਵੀ ਨਾ ਖਾਇਆ ਕਰ , ਕੁਝ ਨਾ ਖਾਇਆ ਪੀਆ ਕਰ ਉਹਦੇ ਵਰਗਾ ।
ਗੱਲਾਂ ਮਾਰਦੀ ਆ , ਲਿਆ ਫੜਾ ਮੈਨੂੰ ਉਹ ਸੂਟ, ਮੈਂ ਪਾ ਲੂੰ....
ਹੁਣ ਨੂੰਹ ਨੇ ਚੁੱਪ ਰਹਿਣ ਵਿੱਚ ਈ ਭਲਾਈ ਸਮਝੀ।

ਤੇਜਿੰਦਰਪਾਲ ਕੌਰ ਮਾਨ

Have something to say? Post your comment