Poem

ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਦੇ ਨਾਲ,

August 04, 2019 09:25 PM

ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਦੇ ਨਾਲ,

       ਦੁਸ਼ਟਾਂ ਨੂੰ ਪਾਈ ਮਾਰ।
ਆਓ ਓਸ ਸਤਿਗੁਰੂ ਨੂੰ ਸੱਜਦਾ ਕਰੀਏ,
      ਕਰੀਏ ਨਿਉਂ ਨਿਉਂ ਨਮਸਕਾਰ।
    ਕਲਮ ਦੀ ਕਰਾਂ ਇਬਾਦਤ ਸਦਾ ਮੈਂ,
     ਕਿਉਂਕਿ ਇਹ ਮੇਰਾ ਹਥਿਆਰ।
ਅਰਦਾਸ ਕਰਾਂ ਮੈਂ ਓਸ ਖੁਦਾ ਨੂੰ,
     ਇਸ ਨਾਲ ਬਣਿਆ ਰਹੇ ਪਿਆਰ।
ਮਨ ਚ ਉਪਜਦੇ ਜੋ ਜੋ ਵਲਵਲੇ,
     ਲਿਖ ਲਿਖ ਦੇਵਾਂ ਭਰ ਭੰਡਾਰ।
ਪੁੱਛੇ ਜੇ ਕੋਈ ਕੀ ਲਗਦੀ ਕਲਮ ਤੇਰੀ,
      ਦੇਵਾਂ ਜੀਵਨ ਸਾਥੀ ਜਿਉਂ ਸਤਿਕਾਰ।
ਵਧਾਈਏ ਹੌਸਲਾ ਜੇ ਕੋਈ ਲਿਖਦੈ,
         ਖਾਈਏ ਨਾ ਕਦੇ ਖਾਰ।
ਇਤਿਹਾਸ ਗਵਾਹ ਹੈ ਕਲਮ ਨੇ ਕਦੇ ਵੀ,
        ਮੰਨੀ ਨਹੀਂ ਕਿਸੇ ਤੋਂ ਹਾਰ।
ਹਥਿਆਰ ਵੀ ਖੁੰਢੇ ਹੋ ਜਾਂਦੇ ਜਦ,
       ਕਲ਼ਮ ਦੀ ਪੈ ਜਾਏ ਮਾਰ।
ਹੌਲਾ ਫੁੱਲ ਮਨ ਹੋਜੇ ਦੋਸਤੋ,
       ਜਦ ਅੱਖਰ ਲਿਖਾਂ ਮੈਂ ਚਾਰ।
ਦੱਦਾਹੂਰੀਆ ਸਜ਼ਦਾ ਕਰਦੈ,
        ਦੋਸਤੋ ਜੋ ਨੇ ਕਲਮਕਾਰ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556
Have something to say? Post your comment