Article

ਵਰਤ/ਪ੍ਰਿੰਸ ਅਰੋੜਾ

August 05, 2019 10:06 PM
ਵਰਤ
ਦਫ਼ਤਰ ਵਿੱਚ ਆਡਿਟ ਚੱਲ ਰਿਹਾ ਸੀ। ਸਾਰੇ ਕਰਮਚਾਰੀ ਦਫ਼ਤਰੀ ਰਿਕਾਰਡ ਚੈੱਕ ਕਰਵਾ ਰਹੇ ਸਨ । ਦੁਪਹਿਰ ਦੇ ਖਾਣੇ ਦਾ ਸਮਾਂ ਹੋ ਚੁੱਕਿਆ ਸੀ ਕਲਰਕ ਨੇ ਅਫ਼ਸਰ ਨੂੰ ਦੁਪਹਿਰ ਦੇ ਖਾਣੇ ਬਾਰੇ ਪੁੱਛਿਆ ਕਿ ਜੋ ਤੁਹਾਨੂੰ ਪਸੰਦ ਹੋਵੇ ਉਹ ਦਾਲ,ਸਬਜੀ ਮੰਗਵਾ ਲੈਂਦੇ ਹਾਂ ਤਾਂ ਅਫ਼ਸਰ ਨੇ ਕਿਹਾ ਕਿ ਅੱਜ ਮੇਰਾ ਵਰਤ ਹੈ ਮੈਂ ਕੁੱਝ ਵੀ ਨਹੀਂ ਖਾਣਾ। ਇੰਨਾ ਕਹਿ ਕੇ ਉਹ ਮੁੜ ਕੰਮ ਤੇ ਲੱਗ ਗਏ। ਸ਼ਾਮ ਤੱਕ ਦਫ਼ਤਰੀ ਕੰਮਾਂ ਵਿੱਚ ਤਰੁੱਟੀਆਂ ਦੀ ਲਿਸਟ ਤਿਆਰ ਹੋ ਗਈ ਅਤੇ ਆਡੀਟਰ ਨੇ ਉਹ ਲਿਸਟ ਦਫ਼ਤਰ ਦੇ ਮੁੱਖ ਅਧਿਕਾਰੀ ਨੂੰ ਸੌਂਪ ਦਿੱਤੀ ਜਿਸ ਨੂੰ ਦੇਖ ਕੇ ਦਫ਼ਤਰੀ ਮੁਲਾਜਮਾਂ ਵਿੱਚ ਘਬਰਾਹਟ ਪੈਦਾ ਹੋ ਗਈ। ਦਫ਼ਤਰੀ ਅਧਿਕਾਰੀ ਨੇ ਆਡੀਟਰ ਨੂੰ ਡਰਦੇ ਡਰਦੇ ਪੁੱਛਿਆ ਸਰ ਇਸਦਾ ਕੋਈ ਹੋਰ ਹੱਲ ਨਹੀਂ ਹੈ? ਤਾਂ ਅਫ਼ਸਰ ਨੇ ਕਿਹਾ ਕਿ ਵੀਹ ਹਜਾਰ ਫੀਸ ਦਿਉ ਸਾਰੀਆਂ ਤਰੁੱਟੀਆਂ ਨੂੰ ਹੁਣੇ ਸਹੀ ਕਰ ਦਿੰਦੇ ਹਾਂ। ਦਫ਼ਤਰੀ ਕਰਮਚਾਰੀਆਂ ਨੇ ਨਾ ਚਾਹੁੰਦੇ ਹੋਏ ਵੀ ਰੁਪਈਏ ਦੇ ਦਿੱਤੇ। ਹੁਣ ਦਫ਼ਤਰ ਦੇ ਕਰਮਚਾਰੀ ਇਹ ਸੋਚ ਰਹੇ ਸਨ ਕਿ ਵਰਤ ਵਾਲੇ ਦਿਨ ਭੋਜਨ ਨਾ ਖਾ ਕੇ ਪਰਮਾਤਮਾ ਨੂੰ ਖੁਸ਼ ਕਰਨ ਵਾਲੇ ਅਫ਼ਸਰਾਂ ਵੱਲੋਂ ਰਿਸ਼ਵਤ ਦਾ ਪੈਸਾ ਖਾਣ ਵਿੱਚ ਕੋਈ ਬੁਰਾਈ ਨਹੀਂ ਸੀ।
ਪ੍ਰਿੰਸ ਅਰੋੜਾ 
ਮਲੌਦ ਲੁਧਿਆਣਾ
9855483000
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-