Poem

ਸਾਵਣ ਆਇਆ / ਪ੍ਰੀਤ ਰਾਮਗੜ੍ਹੀਆ

August 05, 2019 10:11 PM
 
 
ਸਾਵਣ ਆਇਆ ਸਾਵਣ ਆਇਆ
ਹਰ ਪਾਸੇ ਰੰਗ ਖੁਸ਼ੀਆਂ ਦੇ
ਰੰਗ ਹਰਿਆਲੀ ਹੈ ਛਾਇਆ
ਖਿੜੇ ਫੁੱਲ ਮਹਿਕਾ ਵੰਡਦੇ
ਰੁੱਤ ਤਿਉਹਾਰਾਂ ਦੀ ਲਿਆਇਆ...
 
ਸੁੱਕ ਚੱਲੇ ਸੀ ਬਾਗ ਬਗੀਚੇ
ਤਪਦੀ ਧੁੱਪ ਸੀ ਡੇਰਾ ਲਾਇਆ
ਬਾਰਿਸ਼ ਦੀ ਬੁਛਾਰ ਪਈ ਬਰਸੇ
ਰਹੇ ਨਾ ਕੋਈ ਬੁੱਲ੍ਹਾਂ ਤੋਂ ਤਿਹਾਇਆ
ਛਾਈ ਸੀ ਚਾਦਰ ਧੂੜ ਭਰੀ
ਲਾਹੁਣ ਨੂੰ ਮਿੰਟ ਨਾ ਲਾਇਆ...
 
ਖਿੜੇ ਫੁੱਲਾਂ ਵਾਂਗ ਦਿਲ ਵੀ ਨੇ ਖਿੜੇ
ਮੌਸਮ ਮੇਲ ਮਿਲਾਪ ਦਾ ਆਇਆ
ਮਿਲੀਆਂ ਸਖੀਆਂ ਦੇਰ ਬਾਅਦ 
ਮਿਲ ਤੀਆਂ ਦਾ ਮੇਲਾ ਲਾਇਆ
ਭੁੱਲ ਚੱਲਿਆ ਸੀ " ਪ੍ਰੀਤ " ਵਿਰਸਾ ਪੰਜਾਬੀ
ਦੇਖ ਮੁੜ ਹਰ ਪਾਸੇ ਛਾਇਆ......
 
ਗਰਮੀ ਸਰਦੀ ਰੁੱਤ ਬਾਰਿਸ਼ ਦੀ
ਫਰਜ਼ ਹਰ ਇਕ ਨੇ ਨਿਭਾਇਆ
ਕੁਝ ਨੂੰ ਲੱਗੇ ਪਿਆਰੀ
ਕੁਝ ਸਮਾਂ ਮੁਸ਼ਕਿਲ ਨਾਲ ਲੰਘਾਇਆ
ਪਰ ਸੱਚ ਹੈ ਇਕ ਹੀ ਰੁੱਤ
ਸਭ ਦੇ ਮਨ ਨੂੰ ਨਾ ਭਾਵੇ
ਰੰਗ ਬਿਰੰਗੀਆਂ ਰੁੱਤਾਂ
ਮਿਲ ਸੰਸਾਰ ਸਜਾਇਆ
 
                         ਪ੍ਰੀਤ ਰਾਮਗੜ੍ਹੀਆ 
                        ਲੁਧਿਆਣਾ, ਪੰਜਾਬ 
   ਮੋਬਾਇਲ : +918427174139
Have something to say? Post your comment