News

ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਸਾਬਕਾ ਗਵਰਨਰ ਜਨਰਲ ਰਹੇ ਸਰ ਅਨੰਦ ਸਤਿਆਨੰਦ ਬਣੇ ਯੂਨੀਵਰਸਿਟੀ ਚਾਂਸਲਰ

August 06, 2019 09:52 PM

ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਸਾਬਕਾ ਗਵਰਨਰ  ਜਨਰਲ ਰਹੇ ਸਰ ਅਨੰਦ ਸਤਿਆਨੰਦ ਬਣੇ ਯੂਨੀਵਰਸਿਟੀ ਚਾਂਸਲਰ
ਔਕਲੈਂਡ 6 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੀ ਆਮਦ ਨੂੰ 130 ਸਾਲ ਢੁੱਕਣ ਲੱਗੇ ਹਨ ਇਸ ਦੌਰਾਨ ਇਨ੍ਹਾਂ ਦੀਆਂ ਪ੍ਰਾਪਤੀਆਂ ਦਾ ਢੇਰ ਵੀ ਐਨੀ ਉਚੀ ਟੀਸੀ ਕੱਢ ਗਿਆ ਹੈ ਕਿ ਦੇਸ਼ ਦੇ ਸਰਵ-ਉਚ ਅਹੁਦੇ ਗਵਰਨਰ ਜਨਰਲ ਉਤੇ ਫੀਜ਼ੀਅਨ ਭਾਰਤੀ ਮੂਲ ਦੇ ਸਰ ਅਨੰਦ ਸਤਿਆਨੰਦ ਅਗਸਤ 2006 ਤੋਂ ਅਗਸਤ 2011 ਤੱਕ ਇਥੇ 11ਵੇਂ ਗਵਰਨਰ ਜਨਰਲ ਵਜੋਂ ਸੇਵਾ ਨਿਭਾਅ ਚੁਕੇ ਹਨ। ਜੀਵਨ ਕਾਲ ਵਿਚ ਕਿੱਤੇ ਵਜੋਂ ਵਕੀਲ, ਜੱਜ ਅਤੇ ਲੋਕਪਾਲ ਰਹੇ ਸਰ ਅਨੰਦ ਸਤਿਆਨੰਦ ਨੂੰ ਭਾਰਤ ਸਰਕਾਰ ਨੇ ਜਨਵਰੀ 2011 ਦੇ ਵਿਚ 9ਵੇਂ ਪ੍ਰਵਾਸੀ ਦਿਵਸ ਮੌਕੇ 'ਪ੍ਰਵਾਸੀ ਭਾਰਤੀਆ ਸਨਮਾਨ ਐਵਾਰਡ' ਦੇ ਨਾਲ ਸਨਮਾਨਿਆ ਸੀ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਹ ਸਨਮਾਨ ਦਿੱਤਾ ਸੀ। ਅੱਜ 75 ਸਾਲਾ ਇਸ ਸਾਬਕਾ ਗਵਰਨਰ ਜਨਰਲ ਨੂੰ 'ਦਾ ਯੂਨੀਵਰਸਿਟੀ ਆਫ ਵਾਇਕਾਟੋ' ਦਾ ਅਗਲਾ ਚਾਂਸਲਰ ਚੁਣਿਆ ਗਿਆ ਹੈ। ਇਹ ਚੋਣ ਚਾਰ ਸਾਲ ਲਈ ਕੀਤੀ ਗਈ ਹੈ। ਉਹ ਸਾਬਕਾ ਚਾਂਸਲਰ ਅਤੇ ਸਾਬਕਾ ਪ੍ਰਧਾਨ ਮੰਤਰੀ ਜਿਮ ਬੋਲਗਰ ਦੀ ਥਾਂ ਲੈਣਗੇ ਜੋ ਕਿ 12 ਸਾਲਾਂ ਤੋਂ ਚਾਂਸਲਰ ਚਲੇ ਆ ਰਹੇ ਸਨ। ਸਰ ਅਨੰਦ ਸਤਿਆਨੰਦ ਨੇ ਮੌਜੂਦਾ ਇਕ ਵਕਾਰੀ ਅਹੁਦੇ ਤੋਂ ਅੱਜ ਇਸੇ ਕਾਰਨ ਅਸਤੀਫਾ ਵੀ ਦਿੱਤਾ ਹੈ। ਯੂਨੀਵਰਸਿਟੀ ਅਧਿਕਾਰੀਆਂ ਨੂੰ ਸਰ ਅਨੰਦ ਸਤਿਆਨੰਦ ਦੇ ਤਜ਼ਰਬੇ ਅਤੇ ਜਾਣਕਾਰੀ ਤੋਂ ਬਹੁਤ ਸਾਰੀਆਂ ਆਸਾਂ ਹਨ। ਅਕਤੂਬਰ ਮਹੀਨੇ ਚਾਂਸਲਰ ਸਰ ਅਨੰਦ ਸਤਿਆਨੰਦ ਦਾ ਭਰਵਾਂ ਸਵਾਗਤ ਮਾਓਰੀ ਰੀਤ 'ਪੌਹੀਰੀ' ਨਾਲ ਕੀਤਾ ਜਾਵੇਗਾ ਤੇ ਉਹ ਆਪਣਾ ਕਾਰਜ ਭਾਰ ਸੰਭਾਲ ਲੈਣਗੇ। ਸਰ ਅਨੰਦ ਸਤਿਆਨੰਦ ਦੇ ਦਾਦਾ-ਦਾਦੀ 1911 ਦੇ ਵਿਚ ਭਾਰਤ ਤੋਂ ਫੀਜ਼ੀ ਚਲੇ ਗਏ ਸਨ। ਇਸਦੇ ਪਿਤਾ ਡਾ. ਮੁਤਿਆਲਾ 1927 ਦੇ ਵਿਚ ਨਿਊਜ਼ੀਲੈਂਡ ਆ ਗਏ ਸਨ ਅਤੇ ਉਨ੍ਹਾਂ ਦਾ ਵਿਆਹ ਤਾਰਾ ਤਿਲਕ ਦੇ ਨਾਲ 1940 ਦੇ ਵਿਚ ਨਿਊਜ਼ੀਲੈਂਡ ਹੀ ਹੋਇਆ ਸੀ।
ਵਰਨਣਯੋਗ ਹੈ ਕਿ 'ਦਾ ਯੂਨੀਵਰਸਿਟੀ ਆਫ ਵਾਇਕਾਟੋ' ਹਮਿਲਟਨ ਸ਼ਹਿਰ ਵਿਖੇ ਸਥਿਤ ਹੈ ਜਿੱਥੇ ਪੰਜਾਬੀਆਂ ਨੇ ਪਹਿਲਾ ਗੁਰਦੁਆਰਾ ਸਾਹਿਬ 1977 ਦੇ ਵਿਚ ਸਥਾਪਿਤ ਕੀਤਾ ਸੀ। ਇਹ ਉਹ ਯੂਨੀਵਰਸਿਟੀ ਹੈ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 2012 ਦੇ ਵਿਚ ਅੰਤਰਰਾਸ਼ਟਰੀ ਸਿਖਿਆ ਦੇ ਆਦਾਨ-ਪ੍ਰਦਾਨ ਦਾ ਇਕ ਸਮਝੌਤਾ ਵੀ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਦੀ ਪੜ੍ਹਾਈ ਕਾਫੀ ਉਚ ਸਤਰ ਦੀ ਪਾਈ ਜਾਂਦੀ ਹੈ ਅਤੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਇਥੇ ਪੜ੍ਹਦੇ ਹਨ। 

Have something to say? Post your comment

More News News

The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ
-
-
-