Article

ਲੋਕਾਂ ਦੇ ਟੈਕਸਾਂ ਦਾ ਪੈਸਾ ਅਤੇ ਲੋਕ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

August 07, 2019 04:19 PM
Prabhjot Kaur Dhillon
 
ਲੋਕਾਂ ਨੂੰ ਆਏ ਦਿਨ ਕਿਸੇ ਨਾ ਕਿਸੇ ਟੈਕਸ ਜਾਂ ਸੈਸ ਦਾ ਬੋਝ ਚੁੱਕਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ।ਲੋਕ ਹਾਲ ਦੁਹਾਈ ਪਾਉਂਦੇ ਹਨ ਪਰ ਜਦੋਂ ਕਿਧਰੇ ਸੁਣਵਾਈ ਨਹੀਂ ਹੁੰਦੀ ਤਾਂ ਮਜ਼ਬੂਰੀ ਵਸ ਚੁੱਪ ਹੈ ਜਾਂਦੇ।ਸਹੂਲਤਾਂ ਦੇ ਨਾਮ ਤੇ ਲੋਕਾਂ ਨੂੰ ਅੰਗੂਠਾ ਵਿਖਾ ਦਿੱਤਾ ਗਿਆ ਹੈ।ਹਾਂ, ਵਿਧਾਇਕਾਂ, ਮੰਤਰੀਆਂ ਅਤੇ ਸਿਆਸਤਦਾਨਾਂ ਨੂੰ ਸਾਰੀਆਂ ਸਹੂਲਤਾਂ ਅਤੇ ਐਸ਼ ਦੀ ਜ਼ਿੰਦਗੀ ਲੋਕਾਂ ਦੇ ਟੈਕਸਾਂ ਨਾਲ ਮਿਲ ਰਹੀ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਹਾਲਤ ਬਹੁਤ
ਮਾੜੀ ਹੈ।ਇਥੋਂ ਦੇ ਲੋਕ ਹਰ ਰੋਜ਼ ਕਿਸੇ ਨਾ ਕਿਸੇ ਸਮਸਿਆ ਨਾਲ ਮਰ ਰਹੇ ਹਨ।ਨਸ਼ਾ ਨੌਜਵਾਨਾਂ ਨੂੰ ਖਾ ਰਿਹਾ ਹੈ,ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਨਾਲ ਜੂਝਦੀ ਹੋਈ ਮਾਨਸਿਕ ਰੋਗੀ ਬਣ ਰਹੀ ਹੈ।ਲੜਕੀਆਂ ਨਸ਼ੇ ਦੀ ਦਲਦਲ ਵਿੱਚ ਧੱਸ ਚੁੱਕੀਆਂ ਹਨ।ਪਿੱਛਲੇ ਦਿਨੀਂ ਲੁਧਿਆਣੇ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਦੇ ਬਾਥਰੂਮ ਵਿੱਚ ਲੜਕੀ ਨਸ਼ੇ ਦੀ ਸਰਿੰਜ ਅਤੇ ਚਿੱਟਾ ਹੱਥ ਵਿੱਚ ਫੜੇ ਮਰ ਚੁੱਕੀ ਸੀ।ਪਰ ਕਿਧਰੇ ਕਿਸੇ ਨੂੰ ਇਸ ਸੱਭ ਦਾ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ।ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ ਸ਼ਾਇਦ ਸਿਆਸੀ ਲੋਕਾਂ ਦੇ ਏਜੰਡੇ ਵਿੱਚ ਹੈ ਹੀ ਨਹੀਂ।
ਸਵਿਧਾਨ ਅਨੁਸਾਰ ਸਾਲ ਵਿੱਚ ਚਾਲੀ ਵਿਧਾਨਸਭਾ ਇਜਲਾਸ ਹੋਣੇ ਚਾਹੀਦੇ ਹਨ।ਪਰ ਹੌਲੀ ਹੌਲੀ ਸੱਭ ਕੁਝ ਘੱਟਦਾ ਘੱਟਦਾ ਘੱਟ ਹੀ ਗਿਆ।ਜੇਕਰ ਅਸੀ ਗੱਲ ਕਰੀਏ ਦੋ ਅਗਸਤ ਨੂੰ ਹੋਏ ਮੌਨਸੂਨ ਇਜਲਾਸ ਦੀ ਤਾਂ ਬਹੁਤ ਨਿਰਾਸ਼ਾਜਨਕ ਸੀ।ਹਰ ਦਿਨ ਜੋ ਖਰਚਾ ਹੋਇਆ ਉਹ ਲੋਕਾਂ ਦੇ ਟੈਕਸਾਂ ਦੇ ਪੈਸੇ ਵਿੱਚੋਂ ਹੋਇਆ ਪਰ ਉਸਦਾ ਲੋਕਾਂ ਨੂੰ ਫਾਇਦਾ ਕੀ ਹੋਇਆ।ਲੋਕਾਂ ਲਈ ਉਥੇ ਕੀ ਕੀਤਾ ਗਿਆ।ਜਦੋਂ ਸੱਤਰ ਲੱਖ ਇੱਕ ਦਿਨ ਦਾ ਖਰਚਾ ਹੈ ਤਾਂ ਸਿਰਫ ਖਾਨਾਪੂਰਤੀ ਲਈ ਇਹ ਸੱਭ ਕਰਨ ਦਾ ਕੋਈ ਫਾਇਦਾ ਨਹੀਂ।ਬੜੀ ਹੈਰਾਨੀ ਹੋਈ ਕਿ ਇਸ ਨੂੰ ਦੋ ਅਗਸਤ ਨੂੰ ਸ਼ੁਰੂ ਕੀਤਾ ਗਿਆ, ਉਸ ਦਿਨ ਸ਼ਰਧਾਂਜਲੀ ਦਿੱਤੀ ਅਤੇ ਹੋਰ ਕੁਝ ਵੀ ਨਹੀਂ ਹੋਇਆ।ਅੱਗੋਂ ਸ਼ਨੀਵਾਰ ਅਤੇ ਐਤਵਾਰ ਆ ਗਿਆ।ਅਗਲਾ ਕੰਮ ਸੋਮਵਾਰ ਸ਼ੁਰੂ ਹੋਇਆ ਪਰ ਹੋਇਆ ਉਸ ਦਿਨ ਵੀ ਕੁਝ ਨਹੀਂ ਹੋਇਆ।ਮੰਗਲਵਾਰ ਵੀ ਕਿਸੇ ਵੀ ਲੋਕਾਂ ਦੀ ਸਮਸਿਆ ਤੇ ਬਹਿਸ ਨਹੀਂ ਹੋਈ।ਸੱਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸੈਸ਼ਨ ਸੋਮਵਾਰ ਨੂੰ ਸ਼ੁਰੂ ਕਿਉਂ ਨਹੀਂ ਕੀਤਾ।ਜੇਕਰ ਸੱਤਰ ਲੱਖ ਹਰ ਰੋਜ਼ ਦਾ ਖਰਚਾ ਹੈ ਤਾਂ ਫੇਰ ਸੋਮਵਾਰ ਤੋਂ ਸ਼ੁਕਰਵਾਰ ਤੱਕ ਰੱਖਣਾ ਚਾਹੀਦਾ ਹੈ।ਜੇਕਰ ਸ਼ੁਕਰਵਾਰ ਨੂੰ ਹੀ ਰੱਖਣਾ ਸੀ ਤਾਂ ਛੇ ਮਹੀਨੇ ਬਾਦ ਜੇਕਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰ ਲੈਣ ਤਾਂ ਕੁਝ ਘੱਟਦਾ ਤਾਂ ਨਹੀਂ।ਵੈਸੇ ਜੋ ਪੈਸੇ ਬਰਬਾਦ ਹੋਏ ਉਸਦੀ ਹਰ ਕਿਸੇ ਨੂੰ ਤਕਲੀਫ਼ ਵੀ ਹੈ।ਸਿਆਸਤਦਾਨਾਂ ਨੂੰ ਥੋੜਾ ਗੰਭੀਰ ਹੋਣਾ ਚਾਹੀਦਾ ਹੈ ਕਿਉਂਕਿ ਹੁਣ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ ਅਤੇ ਸਿਸਟਮ ਤੋਂ ਬਹੁਤ ਬੁਰੀ ਤਰ੍ਹਾਂ ਦੁੱਖੀ ਹਨ।ਲੋਕਾਂ ਦੇ ਪੈਸਿਆਂ ਨੂੰ ਦੋਵੇਂ ਹੱਥਾਂ ਨਾਲ ਉਡਾਉਣਾ,ਲੋਕਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਵਾਲਾ ਹੈ।ਲੋਕ ਮਹਿੰਗੀ ਬਿਜਲੀ ਤੋਂ ਦੁੱਖੀ ਹਨ।ਗੁਆਂਢੀ ਰਾਜਾਂ ਵਿੱਚ ਤਕਰੀਬਨ ਅੱਧੇ ਰੇਟ ਤੇ ਬਿਜਲੀ ਮਿਲ ਰਹੀ ਹੈ।ਜੇਕਰ ਸਿਆਸਤਦਾਨ ਇਵੇਂ ਹੀ ਪੈਸੇ ਉਡਾਉਣਗੇ ਤਾਂ ਲੋਕਾਂ ਨੂੰ ਇਵੇਂ ਹੀ ਟੈਕਸਾਂ ਦਾ ਬੋਝ ਚੁੱਕਣਾ ਪਵੇਗਾ।ਪਰ ਸੱਚ ਇਹ ਹੈ ਕਿ ਜਦੋਂ ਕਿਸੇ ਨੂੰ ਜ਼ਰੂਰਤ ਤੋਂ ਵਧੇਰੇ ਤੰਗ ਕਰੋ ਤਾਂ ਉਹ ਇੱਕ ਹੱਦ ਤੋਂ ਬਾਦ ਆਵਾਜ਼ ਜ਼ਰੂਰ ਚੁੱਕੇਗਾ।ਹਕੀਕਤ ਇਹ ਹੈ ਕਿ ਜਦੋਂ ਲੋਕਾਂ ਦਾ ਪੈਸਾ ਇਵੇਂ ਉਡਾਇਆ ਜਾਂਦਾ ਹੈ ਤਾਂ ਕੋਈ ਵੀ ਟੈਕਸ ਦੇਣ ਨੂੰ ਦਿਲ ਨਹੀਂ ਕਰਦਾ।ਪਰ ਮਜ਼ਬੂਰੀ ਵੱਸ ਦੇਣਾ ਪੈ ਰਿਹਾ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-