Thursday, December 12, 2019
FOLLOW US ON

News

ਫ਼ਿੰਨਲੈਂਡ ਦੇ ਸ਼ਹਿਰ ਤਿੱਕੂਰੀਲਾ ਵਿੱਚ ਕਰਵਾਇਆ ਜਾਵੇਗਾ ਪੰਜਾਬੀ ਮੇਲਾ 'ਬਹਾਰਾਂ'

August 09, 2019 01:05 AM

ਫ਼ਿੰਨਲੈਂਡ ਦੇ ਸ਼ਹਿਰ ਤਿੱਕੂਰੀਲਾ ਵਿੱਚ ਕਰਵਾਇਆ ਜਾਵੇਗਾ ਪੰਜਾਬੀ ਮੇਲਾ 'ਬਹਾਰਾਂ'
ਹੇਲਸਿੰਕੀ 8 ਅਗਸਤ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਸ਼ਹਿਰ ਤਿੱਕੂਰੀਲਾ (ਵਾਨਤਾ) ਵਿੱਖੇ ਸ਼ਨਿਚਰਵਾਰ 10 ਅਗਸਤ ਨੂੰ ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਪੰਜਾਬੀ ਮੇਲਾ 'ਬਹਾਰਾਂ' ਕਰਵਾਇਆ ਜਾ ਰਿਹਾ ਹੈ ਜਿਸਦਾ ਉਦਘਾਟਨ ਵਾਨਤਾ ਸ਼ਹਿਰ ਦੇ ਡਿਪਟੀ ਮੇਅਰ ਕਰਣਗੇ। ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਦੇ ਨੁਮਾਇੰਦੇ ਸ੍ਰ. ਅਮਰਦੀਪ ਸਿੰਘ ਬਾਸੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਮੇਲਾ 10 ਅਗਸਤ ਨੂੰ ਤਿੱਕੂਰੀਲਾ ਦੇ ਖੇਡ ਮੈਦਾਨ ਵਿੱਚ ਦੁਪਿਹਰ ਦੋ ਵਜੇ ਸ਼ੁਰੂ ਹੋਵੇਗਾ ਅਤੇ ਮੇਲੇ ਵਿੱਚ ਸ਼ਾਨੇ ਪੰਜਾਬ ਅਤੇ ਸ਼ੇਰੇ ਪੰਜਾਬ ਗਰੁੱਪ ਵਲੋਂ ਪੰਜਾਬੀ ਲੋਕ ਨਾਚ ਭੰਗੜਾ ਅਤੇ ਧੀਆਂ ਪੰਜਾਬ ਦੀਆਂ ਗਰੁੱਪ ਵਲੋਂ ਗਿੱਧਾ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮ੍ਰਿਤੀ ਕਪੂਰ, ਨੂਪੁਰ ਗਰਗ ਅਤੇ ਨਾਚ ਮਯੂਰੀ ਡਾਂਸ ਗਰੁੱਪ ਵਲੋਂ ਬਾਲੀਵੁੱਡ ਦੇ ਡਾਂਸ ਵੀ ਦੇਖਣ ਨੂੰ ਮਿਲਣਗੇ। ਮੇਲੇ ਵਿੱਚ ਡੀ ਜੇ ਦਾ ਸਟੇਰਿੰਗ ਸਾਹਿਲ ਦੇ ਹੱਥ ਹੋਵੇਗਾ। ਮੇਲੇ ਵਿੱਚ ਅਲੋਪ ਹੋ ਚੁੱਕੀਆਂ ਪੁਰਾਤਨ ਪੰਜਾਬੀ ਰਵਾਇਤੀ ਖੇਡਾਂ ਬਾਂਦਰ ਕਿੱਲਾ, ਤਿੰਨ ਟੰਗੀ ਦੌੜ, ਕੋਟਲਾ ਸ਼ਪਾਕੀ, ਪਿੱਠੂ ਗਰਮ, ਗੀਟੇ, ਚਮਚਾ ਦੌੜ, ਬੰਟੇ, ਰੱਸੀ ਟੱਪਣਾ, ਪੀਚੋ ਬੱਕਰੀ ਅਤੇ ਟਾਇਰ ਰੇਸ ਆਦਿ ਖੇਡਾਂ ਵੀ ਕਾਰਵਾਈਆਂ ਜਾਣਗੀਆਂ। ਮੇਲੇ ਦੌਰਾਨ ਤਾਸ਼ ਦੀ ਬਾਜ਼ੀ ਸੀਪ ਵੀ ਖੇਡੀ ਜਾਵੇਗੀ। ਮੇਲੇ ਵਿੱਚ ਭੰਗੜਾ ਅਤੇ ਪੱਗ ਬਣਨ ਦੀ ਵਰਕਸ਼ਾਪ ਵੀ ਲਗਾਈ ਜਾਵੇਗੀ। ਮੇਲੇ ਦੌਰਾਨ ਮਹਿੰਦੀ ਲਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਲਜ਼ੀਜ਼ ਪੰਜਾਬੀ ਖਾਣੇ ਦੇ ਸਟਾਲ ਰਸੋਈ ਅਤੇ ਵਾਗਾਬੋਂਡਾਂ ਰੈਸਟੋਰੈਂਟਾਂ ਵਲੋਂ ਲਗਾਏ ਜਾਣਗੇ। ਮੇਲੇ ਵਿੱਚ ਦਿਲ ਖਿੱਚਵੇਂ ਇਨਾਮ ਵੀ ਦਿੱਤੇ ਜਾਣਗੇ ਜਿਸ ਵਿੱਚ ਫਿੰਨਬੌਲੀ ਵਲੋਂ ਬਾਲੀਵੁੱਡ ਫਿਲਮ ਦੀਆਂ 10 ਟਿਕਟਾਂ, ਫਿਮੋਨਾ ਵੱਲੋਂ ਪੰਜਾਬੀ ਡਰੈੱਸ ਦਿੱਤੀ ਜਾਵੇਗੀ ਅਤੇ ਪੰਜਾਬ ਕਲਚਰ ਸੋਸਾਇਟੀ ਵਲੋਂ ਸਤਿੰਦਰ ਸਰਤਾਜ਼ ਦੇ ਸ਼ੋਅ ਦੀਆਂ ਟਿਕਟਾਂ ਵੀ ਇਨਾਮ ਵਜੋਂ ਦਿੱਤੀਆਂ ਜਾਣਗੀਆਂ। ਮੇਲੇ ਦੀ ਐਂਟਰੀ ਮੁਫ਼ਤ ਹੋਵੇਗੀ।

Have something to say? Post your comment

More News News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ ਸਕੂਲ ਮੁਖੀਆਂ ਦਾ ਮੁੱਖ ਟੀਚਾ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਸਮਾਰਟ ਸਕੂਲ ਹੋਵੇ - ਸਿੱਖਿਆ ਸਕੱਤਰ ਰਾਸ਼ਟਰੀ ਦਲਿਤ ਸਾਹਿਤ ਅਕਾਦਮੀ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਨੂੰ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ 33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ - ਖੇਡਾਂ ਕੱਲ ਤੋਂ ਸ਼ੁਰੂ ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ The annual event was organized at the government school in Wadala Johal. ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ
-
-
-