Article

ਜ਼ਿੰਦਗੀ ਜਿਉਣਾ ਇੱਕ ਕਲਾ __ ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

August 09, 2019 01:23 AM
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
ਜ਼ਿੰਦਗੀ ਜਿਉਣਾ ਇੱਕ ਕਲਾ
ਜ਼ਿੰਦਗੀ ਦੇਣਾ ਕੁਦਰਤ ਦੇ ਹੱਥ ਹੈ ਪਰ ਜਿਉਣਾ ਕੁਝ ਹੱਦ ਤੱਕ ਆਪਣੇ ਹੱਥ ਹੁੰਦਾ ਹੈ।ਲੋਕਾਂ ਦੇ ਹੱਥ ਤੁਹਾਨੂੰ ਦੁੱਖੀ ਕਰਨਾ ਹੁੰਦਾ ਹੈ ਪਰ ਖੁਸ਼ ਰਹਿਣਾ ਆਪਣੇ ਹੱਥ ਵਸ ਹੁੰਦਾ ਹੈ।ਜ਼ਿੰਦਗੀ ਕਿਸੇ ਦੀ ਵੀ ਇੱਕ ਤਰ੍ਹਾਂ ਨਹੀਂ ਚੱਲਦੀ।ਉਤਰਾਅ ਚੜ੍ਹਾਅ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਅਤੇ ਇਹ ਜ਼ਿੰਦਗੀ ਦਾ ਹਿੱਸਾ ਵੀ ਹਨ।ਇਹ ਵੀ ਹਕੀਕਤ ਹੈ ਕਿ ਜ਼ਿੰਦਗੀ ਬਹੁਤ ਕੁਝ ਸਿਖਾ ਦਿੰਦੀ ਹੈ।ਸਿਆਣੇ ਸੱਚ ਹੀ ਕਹਿੰਦੇ ਨੇ ਜੋ ਜ਼ਿੰਦਗੀ ਦੇ ਤਜਰਬਿਆਂ ਤੋਂ ਸਿਖਿਆ ਜਾਂਦਾ ਹੈ,ਉਹ ਵੱਡੀਆਂ ਵੱਡੀਆਂ ਡਿਗਰੀਆਂ ਲੈਕੇ ਵੀ ਨਹੀਂ ਸਿਖਿਆ ਜਾ ਸਕਦਾ।ਜ਼ਿੰਦਗੀ ਜਿਉਣੀ ਸੱਚੀਂ ਇੱਕ ਕਲਾ ਹੈ।ਇਥੇ ਮੈਂ ਆਪਣੀ ਬਹੁਤ ਪੱਕੀ ਸਹੇਲੀ ਦੀ ਗੱਲ ਕਰਾਂਗੀ।ਉਸਦੇ ਚਿਹਰੇ ਤੇ ਹਮੇਸ਼ਾਂ ਹਾਸਾ ਅਸੀਂ ਵੇਖਿਆ, ਉਸਨੂੰ ਬਹੁਤ ਪਿਆਰ ਕਰਦੇ ਅਸੀਂ ਮਹਿਸੂਸ ਕੀਤਾ,ਉਹ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਇਵੇਂ ਸ਼ਾਮਿਲ ਹੁੰਦੀ ਜਿਵੇਂ ਉਹ ਉਸਦਾ ਆਪਣਾ ਹੋਵੇ।ਉਹ ਬਹੁਤ ਜਜ਼ਬਾਤੀ ਸੀ।ਉਸਨੂੰ ਸ਼ਾਇਦ ਇਸੇ ਕਰਕੇ ਦੂਸਰਿਆਂ ਦੀਆਂ ਭਾਵਨਾਵਾਂ ਦੀ ਅਤੇ ਜਜ਼ਬਾਤਾਂ ਦੀ ਕਦਰ ਕਰਨੀ ਆਉਂਦੀ ਸੀ।ਪਰ ਕਈ ਵਾਰ ਅਜਿਹੇ ਲੋਕਾਂ ਨੂੰ ਜ਼ਿੰਦਗੀ ਇਵੇਂ ਦੀ ਸਥਿਤੀ ਵਿੱਚ ਲੈ ਜਾਂਦੀ ਹੈ ਕਿ ਆਪਣੇ ਪਰਾਇਆਂ ਦੀ ਪਹਿਚਾਣ ਕਰਵਾ ਦਿੰਦੀ ਹੈ।ਉਸਨੂੰ ਅਸੀਂ ਮਾਨਸਿਕ ਤੌਰ ਤੇ ਟੁੱਟਦਿਆਂ ਵੇਖਿਆ, ਢਹਿੰਦੀ ਕਲਾ ਵੱਲ ਜਾਂਦਿਆਂ ਵੇਖਿਆ।ਸੱਚ ਹੈ ਜਦੋਂ ਆਪਣੇ ਦਰਦ ਦਿੰਦੇ ਹਨ ਤਾਂ ਜ਼ਖਮ ਬਹੁਤ ਡੂੰਘੇ ਹੁੰਦੇ ਹਨ।ਖੈਰ,ਉਸਦੀ ਹਾਲਤ ਇਹ ਸੀ ਕਿ ਉਸਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂ ਆਪ ਮੁਹਾਰੇ ਵਹਿੰਦੇ ਰਹਿੰਦੇ।ਜਦੋਂ ਕੁਦਰਤ ਦਰਦ ਦਿੰਦੀ ਹੈ ਤਾਂ ਉਸ ਵਿੱਚੋਂ ਨਿਕਲਣ ਦਾ ਰਸਤਾ ਅਤੇ ਹਿੰਮਤ ਵੀ ਦਿੰਦੀ ਹੈ।ਉਸਨੇ ਆਪਣੇ ਆਪਨੂੰ ਇਸ ਵਿੱਚੋਂ ਕੱਢਣ ਦੀ ਹਿੰਮਤ ਕਰਨੀ ਸ਼ੁਰੂ ਕੀਤੀ।ਉਹ ਸੱਭ ਦਾ ਖਿਆਲ ਤਾਂ ਰੱਖਦੀ ਸੀ ਪਰ ਪਹਿਲਾਂ ਦੀ ਤਰ੍ਹਾਂ ਆਪਣੇ ਆਪ ਨੂੰ ਅਣਗੌਲਿਆ ਨਹੀਂ ਕਰਦੀ ਸੀ।ਉਸਨੇ ਆਪਣੀ ਜ਼ਿੰਦਗੀ ਆਪਣੇ ਲਈ ਵੀ ਜਿਉਣ ਦਾ ਫੈਸਲਾ ਕੀਤਾ।ਉਸਨੇ ਇੱਕ ਹੋਰ ਫੈਸਲਾ ਕੀਤਾ ਕਿ ਮੈਂ ਬੱਚਿਆਂ ਅਤੇ ਪਰਿਵਾਰ ਦੀਆਂ ਜ਼ੁਮੇਵਾਰੀਆਂ ਨਿਭਾਉਂਦੇ ਹੋਏ ਜੋ ਚਾਹਤਾਂ ਅਤੇ ਖ਼ਾਹਿਸ਼ਾਂ ਦਾ ਗਲਾ ਘੁੱਟਿਆ ਸੀ,ਉਹ ਮੈਂ ਹੁਣ ਪੂਰੀਆਂ ਕਰਾਂਗੀ।ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਦੱਸ ਦਿੱਤਾ ਕਿ ਮੈਂ ਤੁਹਾਡੀ ਪੜ੍ਹਾਈ ਅਤੇ ਪੜ੍ਹਾਈ ਦੇ ਖਰਚਿਆ ਕਰਕੇ ਜੋ ਖਾਹਿਸ਼ਾਂ ਦਬਾਅ ਦਿੱਤੀਆਂ ਸਨ ਹੁਣ ਮੈਂ ਉਹ ਪੂਰੀਆਂ ਕਰਨੀਆਂ ਹਨ।ਜੇਕਰ ਤੁਸੀਂ ਮੇਰਾ ਸਾਥ ਨਹੀਂ ਦੇ ਸਕਦੇ ਤਾਂ ਮੇਰੇ ਰਸਤੇ ਦਾ ਰੋੜਾ ਵੀ ਨਾ ਬਣਨਾ।ਵੈਸੇ ਹੁਣ ਇਹ ਤੁਹਾਡੀ ਸੱਭ ਦੀ ਜ਼ੁਮੇਵਾਰੀ ਹੈ ਕਿ ਤੁਸੀਂ ਵੀ ਮੇਰਾ ਹਰ ਕਦਮ ਤੇ ਉਵੇਂ ਹੀ ਸਾਥ ਦਿਉ ਜਿਵੇਂ ਮੈਂ ਦਿੱਤਾ ਸੀ।ਹਾਂ, ਜੇਕਰ ਨਹੀਂ ਵੀ ਦਿਉਗੇ ਤਾਂ ਮੈਨੂੰ ਕੋਈ ਗੁੱਸਾ ਨਹੀਂ ਹੋਏਗਾ ਪਰ ਜੇਕਰ ਮੇਰੀਆਂ ਖਾਹਿਸ਼ਾ ਅਤੇ ਖੁਸ਼ੀਆਂ ਦਾ ਗਲਾ ਘੁੱਟਣ ਲਈ ਕਹੋਗੇ ਤਾਂ ਉਹ ਮੈਨੂੰ ਬੁਰਾ ਵੀ ਲੱਗੇਗਾ ਅਤੇ ਮੈਨੂੰ ਦੁੱਖੀ ਵੀ ਕਰੇਗਾ।
ਜ਼ਿੰਦਗੀ ਜਿਉਣ ਵਾਸਤੇ ਹਾਸਾ ਅਤੇ ਖੁਸ਼ ਰਹਿਣਾ ਸੱਭ ਤੋਂ ਵਧੀਆ ਦਵਾਈ ਹੈ।ਜ਼ਿੰਦਗੀ ਨੂੰ ਜਿੰਨਾ ਸਾਦਾ ਰੱਖੋਗੇ,ਉਨਾ ਖੁਸ਼ ਰਹੋਗੇ।ਵਿਖਾਵਾ ਜਿਥੇ ਝੱਗਾ ਚੌੜ ਕਰਦਾ ਹੈ ਉਥੇ ਹਰ ਵਕਤ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ।ਜਿੰਨਾ ਦੀ ਰੂਹ ਖ਼ੁਸ਼ ਹੁੰਦੀ ਹੈ,ਉਨ੍ਹਾਂ ਨੂੰ ਮੇਕਅੱਪ ਦੀ ਜ਼ਰੂਰਤ ਹੀ ਨਹੀਂ ਹੁੰਦੀ।ਲੋਕਾਂ ਦੀ ਉਸ ਹੱਦ ਤੱਕ ਪ੍ਰਵਾਹ ਕਰੋ ਜਿਥੇ ਤੱਕ ਉਹ ਤੁਹਾਡੀਆਂ ਖ਼ੁਸ਼ੀਆਂ ਤੇ ਪ੍ਰਭਾਵ ਨਾ ਪਾਵੇ।ਦਾਤਰੀ ਦੇ ਇੱਕ ਬੰਨੇ ਦੰਦੇ ਹੁੰਦੇ ਹਨ ਪਰ ਦੁਨੀਆਂ ਦੇ ਦੋਵੇਂ ਪਾਸੇ ਹੁੰਦੇ ਹਨ।ਜਿੰਨਾ ਨੂੰ ਇਹ ਲੱਗੇ ਕਿ ਤੁਸੀਂ ਉਨ੍ਹਾਂ ਦੀਆਂ ਕਹੀਆਂ ਗੱਲਾਂ ਤੇ ਪ੍ਰੇਸ਼ਾਨ ਹੁੰਦੇ ਹੋ,ਉਹ ਵਧੇਰੇ ਪ੍ਰੇਸ਼ਾਨ ਕਰੇਗਾ।ਅਜਿਹੇ ਲੋਕਾਂ ਦੀਆਂ ਕਹੀਆਂ ਗੱਲਾਂ ਦਾ ਅਸਰ ਕਰਨਾ ਬੰਦ ਕਰ ਦਿਉ।ਉਨ੍ਹਾਂ ਵੱਲ ਵਧੇਰੇ ਤਵੱਜੋਂ ਹੀ ਨਾ ਦਿਉ।ਵੈਸੇ ਜਜ਼ਬਾਤੀ ਲੋਕਾਂ ਤੇ ਅਸਰ ਜ਼ਿਆਦਾ ਹੁੰਦਾ ਹੈ।
 
ਜ਼ਿੰਦਗੀ ਕੁਦਰਤ ਨੇ ਦਿੱਤੀ ਹੈ।ਇਸਨੂੰ ਰੋ ਕੇ ਜਿਉਣਾ ਤਾਂ ਜ਼ਿੰਦਗੀ ਨਹੀਂ।ਕੋਸ਼ਿਸ਼ ਕਰੋ ਚੜ੍ਹਦੀ ਕਲਾ ਚ ਰਹਿਣ ਦੀ।ਜਿਹੜੇ ਲੋਕ ਤੋਹਮਤਾਂ ਲਗਾਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਸਫ਼ਾਈ ਨਾ ਦਿਉ।ਉਨ੍ਹਾਂ ਦੀ ਜੇਕਰ ਸਮਝਣ ਵਾਲੀ ਅਤੇ ਚੰਗੀ ਸੋਚ ਹੁੰਦੀ ਤਾਂ ਉਹ ਘਟੀਆ ਗੱਲ ਮੂੰਹ ਵਿੱਚੋਂ ਕੱਢਦੇ ਹੀ ਨਾ।ਅਜਿਹੇ ਲੋਕ ਸਮਾਜ ਲਈ ਬੋਝ ਹੀ ਹੁੰਦੇ ਹਨ।ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਪਿਆਰ ਕਰੋ।ਸਾਨੂੰ ਦੂਸਰਾ ਕਦੇ ਵੀ ਖ਼ੁਸ਼ੀਆਂ ਨਹੀਂ ਦੇ ਸਕਦਾ।ਜ਼ਿੰਦਗੀ ਜਿਉਣਾ ਇੱਕ ਕਲਾ ਹੈ,ਇਸਨੂੰ ਸਿਖ ਜਾਣ ਅਤੇ ਕੁਝ ਹੱਦ ਤੱਕ ਸਮਝਣ ਲੱਗ ਜਾਈਏ ਤਾਂ ਸਾਨੂੰ ਸਮਝ ਆ ਜਾਏਗੀ ਕਿ ਕਿੰਨਾ ਵੱਡਮੁੱਲਾ ਖ਼ਜ਼ਾਨਾ ਕੁਦਰਤ ਨੇ ਸਾਨੂੰ ਦਿੱਤਾ ਹੈ।
 
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-