Article

ਪੰਜਾਬੀ ਫਿਲਮਾਂ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਅਦਾਕਾਰਾਂ ਸਿਮਰਨ ਸਿੰਮੀ / ਛਿੰਦਾ ਧਾਲੀਵਾਲ

August 09, 2019 05:45 PM

  ਪੰਜਾਬੀ ਫਿਲਮਾਂ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਅਦਾਕਾਰਾਂ ਸਿਮਰਨ ਸਿੰਮੀ

  ਪੰਜਾਬੀ ਫ਼ਿਲਮੀ ਖੇਤਰ ਇੱਕ ਸਮੁੰਦਰ ਦੀ ਤਰ੍ਹਾਂ ਹੈ, ਜਿਸ ਦਾ ਦਾਇਰਾ ਬਹੁਤ ਵਿਸ਼ਾਲ ਹੈ, ਫ਼ਿਲਮੀ ਦੁਨੀਆ ਵਿੱਚ ਬਹੁਤ ਸਾਰੇ ਨਵੇਂ ਨਵੇਂ ਚੇਹਰੇ ਆਉਂਦੇ ਹਨ, ਜਿਨ੍ਹਾਂ ਵਿਚੋਂ ਕੁਝ ਕੁ ਚਿਹਰੇ ਲੋਕਾਂ ਦੇ ਹਰਮਨ ਪਿਆਰੇ ਬਣ ਜਾਦੇ ਹਨ ਅਤੇ ਕੁਝ ਹਵਾ ਦੇ ਵਾਵਰੋਲਿਆਂ ਵਾਂਗ ਅਲੋਪ ਹੋ ਜਾਂਦੇ ਹਨ, ਅੱਜ ਮੈਂ ਗੱਲ ਕਰਨ ਲੱਗਾ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਅਦਾਕਾਰਾ ਸਿਮਰਨ ਸਿੰਮੀ ਦੀ, ਬੇਸ਼ੱਕ ਅਦਾਕਾਰਾ ਸਿਮਰਨ ਸਿੰਮੀ ਨੇ ਅਜੇ ਪੰਜਾਬੀ ਫਿਲਮਾਂ ਵਿੱਚ ਇੱਕ ਕਦਮ ਹੀ ਰੱਖਿਆ ਏ ਪਰ ਉਹ ਦਿਨ ਦੂਰ ਨਹੀਂ ਜਦ ਸਿਮਰਨ ਸਿੰਮੀ ਪੰਜਾਬੀ ਫਿਲਮਾਂ ਵਿੱਚ ਧਰੂਹ ਤਾਰੇ ਵਾਂਗ ਚਮਕਦੀ ਨਜ਼ਰ ਆਵੇਗੀ।  ਅਦਾਕਾਰਾ ਸਿਮਰਨ ਸਿੰਮੀ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਧੂਰੀ ਵਿਖੇ ਪਿਤਾ ਸਵ. ਸ. ਕੋਰ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ, ਬਚਪਨ ਵਿਚ ਪਿਤਾ ਦਾ ਸੁਰਗਵਾਸ ਹੋ ਜਾਣਾ ਬਹੁਤ ਦੁੱਖਦਾਈ ਘਟਨਾ ਸੀ, ਜਿਥੇ ਪਿਤਾ ਦੇ ਪਿਆਰ ਤੋਂ ਵਾਂਝਿਆਂ ਹੋ ਗਈ, ਉਥੇ ਘਰ ਦੀ ਆਰਥਿਕ ਹਾਲਤ ਵੀ ਡਾਵਾਂਡੋਲ ਹੋ ਗਈ, ਮੁੱਢਲੀ ਸਿੱਖਿਆ ਧੂਰੀ ਤੋਂ ਅਤੇ ਉੱਚ ਸਿੱਖਿਆ ਸੰਗਰੂਰ ਤੋਂ ਪ੍ਰਾਪਤ ਕੀਤੀ, ਸਿਮਰਨ ਸਿੰਮੀ ਦੋ ਭਰਾਵਾਂ ਦੀ ਇੱਕਲੀ ਭੈਣ ਹੈਂ, ਜਿਸ ਨੂੰ ਬਚਪਨ ਤੋਂ ਹੀ ਗਾਇਕੀ ਅਤੇ ਅਦਾਕਾਰੀ ਦਾ ਸ਼ੌਕ ਹੈ,  ਗਾਇਕ ਧਰਮਪ੍ਰੀਤ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੋਈ, ਬਚਪਨ ਤੋਂ ਹੀ ਗਾਇਕ ਧਰਮਪ੍ਰੀਤ ਦੇ ਗੀਤ ਸੁਣਿਆ ਅਤੇ ਗਾਇਆ ਕਰਦੀ ਸੀ, ਅਦਾਕਾਰੀ ਦੇ ਖੇਤਰ ਵਿੱਚ ਗੁਰਚੇਤ ਚਿੱਤਰਕਾਰ ਨੂੰ ਆਪਣਾ ਆਦਰਸ਼ ਮੰਨਦੀ ਹੈ, ਉਹਨਾਂ ਦੀਆਂ ਕਮੇਡੀ ਫ਼ਿਲਮਾਂ ਨੇ ਸਿਮਰਨ ਸਿੰਮੀ ਨੂੰ ਅਦਾਕਾਰੀ ਦੀ ਚਿੰਨਗ ਲਾ ਦਿੱਤੀ, ਸਿਮਰਨ ਸਿੰਮੀ ਦੀ ਸੇਵਾ  ਗੁਰਚੇਤ ਚਿੱਤਰਕਾਰ ਨਾਲ ਫਿਲਮਾਂ ਵਿੱਚ ਕੰਮ ਕਰਨ ਦੀ ਦਿਲੀਂ ਇੱਛਾ ਹੈ, ਸਿਮਰਨ ਸਿੰਮੀ ਜਿਥੇ ਇੱਕ ਬਹੁਤ ਵਧੀਆ ਅਦਾਕਾਰਾ ਏ, ਉਥੇ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਏ, ਬਹੁਤ ਹੀ ਮਿਲਾਪੜੇ ਸੁਭਾਅ ਵਾਲੀ ਕੁੜੀ ਆ,ਸਿਮਰਨ ਸਿੰਮੀ ਹੁਣ ਤੱਕ ਇੱਕ ਦਰਜਨ ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਬੀਬੋ ਭੂਆ ਦੇ ਚਰਿੱਤਰ, ਚਾਰ ਸ਼ਰਾਬੀ, ਜਵਾਨੀ, ਵਿਛੋੜਾ, ਜਿਨ੍ਹਾਂ ਵਿਚੋਂ ਸਿਮਰਨ ਸਿੰਮੀ ਦੀ ਅਦਾਕਾਰੀ ਨੂੰ ਲੋਕਾਂ ਨੇ ਰੱਜਵਾ ਪਿਆਰ ਦਿੱਤਾ, ਬਹੁਤ ਜਲਦੀ ਟੈਲੀ ਫ਼ਿਲਮਾਂ ਅਤੇ ਫੀਚਰ ਫਿਲਮਾਂ ਵਿੱਚ ਸਿਮਰਨ ਸਿੰਮੀ ਨੂੰ ਮੁੱਖ ਭੂਮਿਕਾ ਦੇ ਵਿੱਚ ਦਿਖਾਈ ਦੇਵੇਗੀ।  ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਫੋਨ ਤੇ ਗੱਲਬਾਤ ਕਰਦਿਆ ਅਦਾਕਾਰਾਂ ਸਿਮਰਨ ਸਿੰਮੀ ਨੇ ਦੱਸਿਆ ਕਿ ਉਹ ਸਾਫ਼ ਸੁਥਰੇ ਕਿਰਦਾਰ ਵਾਲੀਆਂ ਮਿਆਰੀ ਫ਼ਿਲਮਾਂ ਵਿਚ ਹੀ ਕੰਮ ਕਰੇਗੀ, ਪੰਜਾਬੀ ਸਭਿਆਚਾਰ ਦੇ ਦਾਇਰੇ ਵਿਚ ਰਹਿ ਕੇ ਹੀ ਫਿਲਮਾਂ ਵਿਚ ਕੰਮ ਕਰਾਂਗੀ, ਕਦੇ ਵੀ ਪੰਜਾਬੀ ਮਾਂ ਬੋਲੀ ਨੂੰ ਠੇਸ ਨਹੀਂ ਪਹੁੰਚੇਗੀ। ਪਰਮਾਤਮਾ ਇਸ ਪੰਜਾਬ ਦੀ ਧੀ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।   

              ਛਿੰਦਾ ਧਾਲੀਵਾਲ

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-