Friday, January 17, 2020
FOLLOW US ON
BREAKING NEWS
ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਨਿਆਂ ਪਾਲਿਕਾ ਅਤੇ ਪੁਲਿਸ ਦੀ ਦੁਰਵਰਤੋਂ ਹੋਈ: ਜਸਟਿਸ ਢੀਗਰਾਂ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦੀ ਬਹਾਲੀ ਜਰੂਰੀ-ਪੰਥਕ ਜਥੇਬੰਦੀਆਂ ਯੂ,ਕੇਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾਪੀਟੀਸੀ ਚੈਨਲ ਦੇ ਦਰਬਾਰ ਸਾਹਿਬ ਪ੍ਰਸਾਰਣ ਦਾ ਅਜਾਰੇਦਾਰੀ ਤੁਰੰਤ ਖਤਮ ਕੀਤਾ ਜਾਵੇ' ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲ ਤਖ਼ਤ ਨੂੰ ਕੀਤੀ ਅਪੀਲ ਚੈਨਲ ਤੇ ਸਿਰਫ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਏ :ਪਰਮਜੀਤ ਸਿੰਘ ਸਰਨਾ

News

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਗੁਰੂ ਨਗਰੀ ਵਿਚ ਪਹੁੰਚਣ ਤੇ ਖਾਲਸਾਈ ਜਾਹੋ ਜਲਾਲ ਤੇ ਜੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ।

August 09, 2019 05:48 PM
 ਅੰਤਰਰਾਸ਼ਟਰੀ ਨਗਰ ਕੀਰਤਨ ਦਾ ਗੁਰੂ ਨਗਰੀ ਵਿਚ ਪਹੁੰਚਣ ਤੇ ਖਾਲਸਾਈ ਜਾਹੋ ਜਲਾਲ ਤੇ ਜੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ।
 ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੀਤੀ ਸ਼ਮੂਲੀਅਤ।
 

ਸ੍ਰੀ ਅਨੰਦਪੁਰ ਸਾਹਿਬ, 9 ਅਗਸਤ(ਦਵਿੰਦਰਪਾਲ ਸਿੰਘ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਅਗਸਤ ਤੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਆਪਣੇ ਮਿੱਥੇ ਸਮੇਂ ਤੋਂ 48-50 ਘੰਟੇ ਦੀ ਦੇਰੀ ਤੋਂ ਬਾਅਦ ਅੱਜ ਤੜਕਸਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਾ, ਜਿਥੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਜਸਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ, ਮਲਕੀਅਤ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਸਮੁਚੇ ਸਟਾਫ ਸਮੇਤ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਖਾਲਸਾਈ ਜਾਹੋ ਜਲਾਲ ਤੇ ਜੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ ਕੀਤਾ ਗਿਆ ਉਥੇ ਹੀ ਮਨਮੋਹਕ ਆਤਿਸ਼ਬਾਜ਼ੀ ਵੀ ਕੀਤੀ ਗਈ। 

                   ਜਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਸੰਗਤਾਂ ਪਿਛਲੇ ਦੋ ਦਿਨਾਂ ਤੋਂ ਇਸ ਨਗਰ ਕੀਰਤਨ ਦਾ ਸੜਕਾਂ 'ਤੇ ਖੜ ਕੇ ਇੰਤਜ਼ਾਰ ਕਰ ਰਹੀਆਂ ਸਨ। 1 ਅਗਸਤ ਨੂੰ ਆਰੰਭ ਹੋਏ ਇਸ ਨਗਰ ਕੀਰਤਨ ਦਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਦਾ ਪਹਿਲਾਂ ਮਿੱਥਿਆ ਪ੍ਰੋਗਰਾਮ 6 ਅਗਸਤ ਦਾ ਸੀ ਪਰ ਇਹ ਨਗਰ ਕੀਰਤਨ ਮਾਹਿਲਪੁਰ, ਊਨਾ ਸਮੇਤ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਅੱਜ ਰਾਤੀ ਨੰਗਲ ਪਹੁੰਚਿਆ ਉਸਤੋ ਬਾਅਦ ਤੜਕਸਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਜਿਥੇ ਥੋੜੀ ਦੇਰ ਦਾ ਠਹਿਰਾਓ ਕਰਨ ਉਪਰੰਤ ਸਵੇਰੇ 8 ਵਜੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਨਾਲ ਚੱਲ ਰਹੀ ਬੱਸ ਵਿਚ ਸ਼ੁਸ਼ੋਬਿਤ ਗੁਰੂ ਸਾਹਿਬ ਜੀ ਦੇ ਸ਼ਸ਼ਤਰਾਂ ਦੇ ਬਹੁਤ ਹੀ ਸਤਿਕਾਰ ਨਾਲ ਸੰਗਤਾਂ ਦਰਸ਼ਨ ਕਰ ਰਹੀਆਂ ਸਨ। ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਸਮੇਤ ਆਸ ਪਾਸ ਦੇ ਪਿੰਡਾਂ ਦੀਆਂ ਹਜਾਰਾਂ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸੰਗਤਾਂ ਵਲੋਂ ਵੱਖ ਵੱਖ ਤਰਾਂ ਦੇ ਲੰਗਰ ਵੀ ਲਗਾਏ ਗਏ ਸਨ। ਇਸ ਮੌਕੇ ਪ੍ਰੋਫ਼:ਪ੍ਰੇਮ ਸਿੰਘ ਚੰਦੂਮਾਜਰਾ, ਡਾ:ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਜਥੇ:ਦਲਜੀਤ ਸਿੰਘ ਭਿੰਡਰ, ਗ੍ਰੰਥੀ ਭਾਈ ਜੋਗਿੰਦਰ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਭਾਈ ਹਰਸਿਮਰਨ ਸਿੰਘ, ਬਾਬਾ ਤੀਰਥ ਸਿੰਘ, ਮਨਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਮਹਿੰਦਰ ਸਿੰਘ, ਸੰਦੀਪ ਸਿੰਘ ਕਲੋਤਾ, ਦਵਿੰਦਰ ਸਿੰਘ, ਰਣਜੀਤ ਸਿੰਘ ਸੈਣੀ, ਭਾਈ ਚਰਨਜੀਤ ਸਿੰਘ, ਹਾਰਤੇਗਵੀਰ ਸਿੰਘ ਤੇਗੀ, ਇਸਤਰੀ ਸਤਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਇੰਦਰਜੀਤ ਸਿੰਘ ਬੇਦੀ, ਜਸਵੀਰ ਸਿੰਘ ਜੱਸੂ, ਰਾਮਸਰੂਪ ਸਿੰਘ, ਗੁਰਪ੍ਰੀਤ ਸਿੰਘ ਸਮੇਤ ਆਸਪਾਸ ਦੇ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। 
Have something to say? Post your comment

More News News

ਬੈਲਜ਼ੀਅਮ ਵਿੱਚ ਕੱਚੇ ਪੰਜਾਬੀਆਂ ਨੂੰ ਪਾਸਪੋਰਟਾਂ ਦੀਆਂ ਮੁਸਕਲਾਂ ਬਾਰੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ The sixth day of the 31st National Road Safety Week held a seminar at Shri Hargobind Public School Mallia. ਮੋਦੀ ਸਰਕਾਰ ਮਨਰੇਗਾ ਸਕੀਮ ਖਤਮ ਕਰਨ ਤੁੱਲੀ ਹੋਈ ਐ ਤੇ ਕੈਪਟਨ ਸਰਕਾਰ ? ਰਾਮੂਵਾਲੀਆ, ਤਲਵੰਡੀ, ਲਾਪਰਾਂ, ਪੀਰ ਮੁਹੰਮਦ, ਗਰਚਾ, ਚੱਕ, ਹੇਰਾਂ ਆਦਿ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ ਮਿਉਂਸਿਪਲ ਕਰਮਚਾਰੀਆਂ ਆਰਥਿਕਤਾ ਸੁਧਾਰਨ ਲਈ ਸਰਕਾਰ ਵੈੱਟ ਦੀ ਰਕਮ ਜਾਰੀ ਕਰੇ- ਸੂਬਾ ਪ੍ਰਧਾਨ ਨਿਊਜਰਸੀ ਸੂਬੇ ਦੀ ਮੋਂਟਕਲੇਅਰ ਸਟੇਟ ਯੂਨੀਵਰਸਿਟੀ ਨੇ ਪਹਿਲੇ ਸਿੱਖ ਭਾਰਤੀ ਅਮਰੀਕੀ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ਆਨਰੇਰੀ ਡਿਗਰੀ ਪ੍ਰਦਾਨ ਕਰੇਗੀ ਗੁਰਮਤਿ ਸੇਵਾ ਲਹਿਰ ਵੱਲੋਂ ਤਿੰਨ ਰੋਜ਼ਾ ਧਰਮ ਪ੍ਰਚਾਰ ਸਮਾਗਮ ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂ The victim's family staged a Dharna outside the police post. ਬਾਦਲ ਪਰਿਵਾਰ ਨੇ ਹੁਕਮਨਾਮੇ ਅਤੇ ਸਰਬ ਸਾਂਝੀ ਗੁਰਬਾਣੀ ਤੇ ਆਪਣੇ ਪੀ ਟੀ ਸੀ ਚੈਨਲ ਦਾ ਹੱਕ ਜਮਾਕੇ ਕੀਤੀ ਇੱਕ ਹੋਰ ਬੇਅਦਬੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਰਿਵਾਰ ਵਿਰੁੱਧ ਬਣਦੀ ਕਾਰਵਾਈ ਕਰਨ- ਕੱਕੜ
-
-
-