Saturday, January 25, 2020
FOLLOW US ON

Article

ਦਮਦਾਰ ਤੇ ਸੁਰੀਲੀ ਆਵਾਜ ਦੀ ਮਾਲਿਕ ਗਾਇਕਾਂ ਰਿੰਕਲ ਭੱਟੀ/ਛਿੰਦਾ ਧਾਲੀਵਾਲ

August 09, 2019 05:51 PM
ਦਮਦਾਰ ਤੇ ਸੁਰੀਲੀ ਆਵਾਜ ਦੀ ਮਾਲਿਕ ਗਾਇਕਾਂ ਰਿੰਕਲ ਭੱਟੀ
 
ਪੰਜਾਬੀ ਸੰਗੀਤ ਜਗਤ ਵਿਚ ਅਨੇਕਾਂ ਗਾਇਕਾਵਾਂ ਨੇ ਆਪਣੀ ਬੁਲੰਦ ਤੇ ਸੁਰੀਲੀ ਆਵਾਜ ਦਾ ਜਾਦੂ ਬਿਖੇਰਿਆ ਹੈ ਜਿੰਨਾ ਦੇ ਗੀਤਾਂ ਨੂੰ ਸਰੋਤਿਆ ਵੱਲੋਂ ਪਿਆਰ ਸਤਿਕਾਰ ਨਾਲ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਅਜਿਹੀ ਹੀ ਦਮਦਾਰ ਤੇ ਸੁਰੀਲੀ ਆਵਾਜ ਦੀ ਖ਼ੂਬਸੂਰਤ ਪੰਜਾਬੀ ਗਾਇਕਾਂ ਰਿੰਕਲ ਭੱਟੀ ਆਪਣੇ ਗੀਤਾਂ ਰਾਹੀਂ ਬਹੁਤ ਘੱਟ ਸਮੇਂ ਵਿਚ ਰਿੰਕਲ ਭੱਟੀ ਨੇ ਗਾਇਕੀ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾਈ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਂਝਲਾ ਵਿਚ ਪਿਤਾ ਜੀਤਪਾਲ ਸਿੰਘ ਦਾਦਾ ਜੀ ਗੁਰਬਖਸ਼ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਜਨਮੀ ਰਿੰਕੂ ਕੋਰ ਉਰਫ ਰਿੰਕਲ ਭੱਟੀ ਨੂੰ ਬਚਪਨ ਤੋਂ ਹੀ ਪੰਜਾਬੀ ਸੰਗੀਤ ਨਾਲ ਅੰਤਾ ਦਾ ਮੋਹ ਸੀ। ਪਿੰਡ ਕਾਂਝਲਾ ਤੋਂ ਮੁਢਲੀ ਪੜ੍ਹਾਈ ਪ੍ਰਇਮਰੀ ਤੇ ਬਾਰਵ੍ਹੀਂ ਤੱਕ ਪੜਾਈ ਸਰਕਾਰੀ ਹਾਈ ਸਕੂਲ ਕਾਝਲਾ ਤੋਂ ਹੀ ਕੀਤੀ।।ਅਤੇ ਹੁਣ ਬੀ ਏ ਸੈਕਿੰਡ ਦੇ ਨਾਲ ਨਾਲ ਮਿਊਜ਼ਿਕ ਦੀ ਡਿਗਰੀ ਵੀ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਕਰ ਰਹੀ ਆ। ਛੋਟੇ ਹੁੰਦਿਆਂ ਹੀ ਹਰਭਜਨ ਮਾਨ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਰਿੰਕਲ ਭੱਟੀ ਨੇ ਸੰਗੀਤ ਖੇਤਰ ਵਿਚ ਪੱਕੇ ਪੈਰੀਂ ਮਨ ਬਣਾ ਲਿਆ। ਉਸਤਾਦ ਸਿੱਧੂ ਹਸਨਪੁਰੀ ਪੰਜਾਬੀ ਲੋਕ ਗਾਇਕ ਸੰਗਰੂਰ ਪਾਸੋਂ ਸੰਗੀਤ ਦੀ ਤਾਲੀਮ ਹਾਸਿਲ ਕਰਨ ਉਪਰੰਤ ਗਾਇਕਾ ਰਿੰਕਲ ਭੱਟੀ ਦੇ ਰਿਕਾਰਡ ਹੋਏ ਪਹਿਲਾ ਡਿਊਟ ਗੀਤ "ਕੁੜੀਏ ਗੱਡੀਆਂ ਵਾਲੀਏ" ਦੂਜਾ ਗੀਤ "ਅਰਜੁਨ ਵੈਲੀ" ਤੀਜਾ ਸੋਲੋ ਗੀਤ "ਸੋਕੀਣ ਮੁਟਿਆਰ" ਉਸਤਾਦ ਸਿੱਧੂ  ਹਸਨਪੁਰੀ ਨਾਲ ਦੋਗਾਣਾ "ਦਿਲ ਦਰਿਆ"  ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ ਇਸੇ ਗੀਤਾਂ ਨੇ ਹੀ ਰਿੰਕਲ ਭੱਟੀ ਨੂੰ ਨਾਮਵਰ ਗਾਇਕਾ ਦੀ ਕਤਾਰ ਵਿੱਚ ਖੜ੍ਹਾ ਕਰਦਿਆ ਵੱਖਰੀ ਪਛਾਣ ਦਿੱਤੀ।।ਸੰਗੀਤ ਖੇਤਰ ਵਿਚ ਗਾਇਕਾ ਰਿੰਕਲ ਭੱਟੀ ਨੂੰ ਬੇਅੰਤ ਮਾਣ ਸਨਮਾਨ ਮਿਲ ਚੁੱਕੇ ਹਨ। ਜਲਦ ਹੀ ਗਾਇਕਾ ਰਿੰਕਲ ਭੱਟੀ ਆਪਣੇ ਨਵੇਂ ਨਕੋਰ ਸਿੰਗਲ ਟਰੈਕ " ਤੇਰੀ ਹੀਰ" ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੀ ਹੈ। ਗਾਇਕੀ ਦੇ ਖੇਤਰ ਸਭ ਵੱਧ ਸਹਿਯੋਗ ਵੀਡੀਓ ਡਾਇਰੈਕਟਰ ਹਰਪ੍ਰੀਤ ਰਾਣਾ ਤੇ ਸਿੱਧੂ ਹਸਨਪੁਰੀ ਤੇ ਆਪਣੇ ਮਾਤਾ-ਪਿਤਾ ਨਾਲ ਪਿੰਡ ਕਾਂਝਲਾ ਵਿਖੇ ਖੁਸ਼ੀ ਖੁਸ਼ੀ ਜਿੰਦਗੀ ਬਤੀਤ ਕਰ ਰਹੀ ਹੈ ਦੁਆ ਕਰਦੇ ਹਾਂ ਕਿ ਇਸ ਖੂਬਸੂਰਤ ਪੰਜਾਬੀ ਗਾਇਕਾ ਦੀ ਉਮਰ ਲੰਬੀ ਹੋਵੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ
       ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕਾਂ ਰਿੰਕਲ ਭੱਟੀ ਨੇ ਦੱਸਿਆ ਉਹ ਸੱਚੇ ਦਿਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ, ਕਦੇ ਵੀ ਅਜਿਹਾ ਗੀਤ ਨਹੀਂ ਗਾਵੇਗੀ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਠੇਸ ਲੱਗੇ, ਪਰਮਾਤਮਾ ਇਸ ਗਾਇਕਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ
( ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ ਨੰ 75082-54006 )
Have something to say? Post your comment