Thursday, December 12, 2019
FOLLOW US ON

News

ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਹੋਈ

August 09, 2019 05:52 PM

ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਹੋਈ

ਮਾਨਸਾ, 09 ਅਗਸਤ (ਤਰਸੇਮ ਸਿੰਘ ਫਰੰਡ) : ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਸਮਾਰੋਹ ਦੀ ਪਹਿਲੀ ਰਿਹਰਸਲ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਕਰਵਾਈ ਗਈ, ਜਿਸ ਦਾ ਜਾਇਜ਼ਾ ਸਭਿਆਚਾਰਕ ਕਮੇਟੀ ਦੇ ਮੈਂਬਰ ਪ੍ਰੋਫੈਸਰ ਸੁਪਨਦੀਪ ਕੌਰ (ਨਹਿਰੂ ਮੈਮੋਰੀਅਲ ਸਰਕਾਰੀ ਕਾਲਜ) ਅਤੇ  ਸ਼੍ਰੀ ਰਾਹੁਲ ਮੋਦਗਿੱਲ ਨੇ ਲਿਆ। ਅੱਜ ਦੀ ਇਸ ਪਹਿਲੀ ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਦੇ ਕਰੀਬ 600 ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਗੀਤਾਂ ਉਪਰ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ। ਇਸ ਮੌਕੇ ਸੱਭਿਆਚਾਰ ਕਮੇਟੀ ਨੇ ਸਕੂਲ ਇੰਚਾਰਜਾਂ ਨੂੰ ਰਿਹਰਸਲ ਦੌਰਾਨ ਅਹਿਮ ਨੁਕਤੇ ਸਾਂਝੇ ਕੀਤੇ।ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਡੀ.ਏ.ਵੀ. ਪਬਲਿਕ ਸਕੂਲ ਮਾਨਸਾ,  ਆਦਰਸ਼ ਸਕੂਲ ਭੁਪਾਲ, ਸੇਂਟ ਜ਼ੇਵੀਅਰ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਉਭਾ ਬੁਰਜ ਢਿੱਲਵਾਂ, ਸਰਕਾਰੀ ਸੀਨੀ.ਸੈਕ. ਸਕੂਲ ਫਫੜੇ ਭਾਈਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ, ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਤੋਂ ਇਲਾਵਾ ਹੋਰ ਵੀ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰ ਦੀਆਂ ਵੱਖੋ-ਵੱਖਰੀਆਂ ਪੇਸ਼ਕਾਰੀਆਂ ਦਿੱਤੀਆਂ। 
ਇਸ ਮੌਕੇ ਮੈਡਮ ਸਤਨਾਮ ਕੌਰ ਸੇਂਟ ਜ਼ੇਵੀਅਰ ਸਕੂਲ, ਡਾ. ਨੀਰੂ ਸ਼ਰਮਾ, ਨਿਤਾਸ਼ ਗੋਇਲ, ਰਾਜੀਵ ਕੁਮਾਰ, ਸੁਖਦਰਸ਼ਨ ਸਿੰਘ, ਡਾ. ਪ੍ਰੀਤਇੰਦਰ ਕੌਰ, ਵੀਰਪਾਲ ਕੌਰ, ਮਨਮੋਹਨ ਸਿੰਘ, ਸ਼੍ਰੀ ਸੰਦੀਪ ਕੁਮਾਰ, ਬਲਦੇਵ ਸਿੰਘ, ਜਗਜੀਵਨ ਸਿੰਘ, ਸੁਖਵੀਰ ਸਿੰਘ, ਜਸਵਿੰਦਰ ਕੌਰ, ਰਣਵੀਰ ਕੌਰ, ਅਮਰਜੀਤ ਕੌਰ ਅਤੇ ਗੁਰਮੀਤ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।  

Have something to say? Post your comment

More News News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ ਸਕੂਲ ਮੁਖੀਆਂ ਦਾ ਮੁੱਖ ਟੀਚਾ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਸਮਾਰਟ ਸਕੂਲ ਹੋਵੇ - ਸਿੱਖਿਆ ਸਕੱਤਰ ਰਾਸ਼ਟਰੀ ਦਲਿਤ ਸਾਹਿਤ ਅਕਾਦਮੀ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਨੂੰ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ 33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ - ਖੇਡਾਂ ਕੱਲ ਤੋਂ ਸ਼ੁਰੂ ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ The annual event was organized at the government school in Wadala Johal. ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ
-
-
-