Article

ਪੰਜਾਬਣੋ ਕੁਝ 'ਤੇ ਸੋਚ –ਵਿਚਾਰ ਕਰੋ/ ਜਸਪ੍ਰੀਤ ਕੌਰ ਸੰਘਾ

August 09, 2019 05:55 PM

           ਪੰਜਾਬਣੋ ਕੁਝ 'ਤੇ ਸੋਚ –ਵਿਚਾਰ ਕਰੋ
            ਪੰਜ ਪਾਣੀਆਂ ਦੀ ਧਰਤੀ ਪੰਜਾਬ ਜਿਸਨੂੰ ਮਾਣ ਸੀ ਆਪਣੇ ਧੀਆਂ – ਪੁੱਤਰਾਂ ਤੇ ,ਉਹੀ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਫਸੀ ਆਪਣੀ ਜਵਾਨੀ ਦੇਖ ਅੱਜ ਖੂਨ ਦੇ ਹੰਝੂ ਕੇਰ ਰਿਹਾ ਹੋਵੇਗਾ । ਚਿੱਟੇ ਦੇ ਕੋਹੜ ਨੇ ਜਿੱਥੇ ਪੰਜਾਬੀ ਗੱਭਰੂਆਂ ਦੀ ਜਵਾਨੀ ਖਾ ਲਈ ਉਥੇ ਹੀ ਪੰਜਾਬਣਾ ਨੂੰ ਵੀ ਨਹੀ ਬਖਸ਼ਿਆ । ਉਹ ਪੰਜਾਬਣਾਂ ਜੋ ਆਪਣੇ ਸਿਦਕ , ਆਪਣੀ ਸਾਦਗੀ ਲਈ ਪੂਰੀ ਦੁਨੀਆਂ ਵਿੱਚ ਜਾਣੀਆਂ ਜਾਂਦੀਆਂ ਸਨ , ਉਹ ਪੰਜਾਬਣਾਂ ਅੱਜ ਨਸ਼ਿਆਂ ਦੀ ਓਵਰਡੋਜ ਨਾਲ ਮਰ ਰਹੀਆਂ ਹਨ । ਲੜਕਾ ਤਾਂ ਇਕ ਘਰ ਦਾ ਚਿਰਾਗ ਹੁੰਦਾ ਹੈ ਪਰ ਇਕ ਲੜਕੀ ਤਾਂ ਦੋ – ਦੋ ਘਰਾਂ ਨੂੰ ਰੁਸ਼ਨਾਉਂਦੀ ਹੈ ਪਰ ਨਸ਼ਿਆਂ ਦੀ ਦਲਦਲ ਵਿੱਚ ਫਸੀਆਂ ਇਨ੍ਹਾ ਮੁਟਿਆਰਾਂ ਤੋਂ ਉਜਵਲ ਭਵਿੱਖ ਦੀ ਆਸ ਕਿਵੇ ਕੀਤੀ ਜਾ ਸਕਦੀ ਹੈ । ਸੱਚ ਤਾਂ ਇਹੀ ਹੈ ਕਿ ਮਾਈ ਭਾਗੋ ਦੀਆਂ ਵਾਰਿਸ ਇਹ ਪੰਜਾਬਣਾ ਜੀਵਨ ਜਾਚ ਭੁੱਲ ਚੁੱਕੀਆਂ ਹਨ । ਜੋ ਔਰਤ ਖੁਦ ਨਸ਼ਿਆਂ ਦੀ ਦਲਦਲ ਵਿੱਚ ਫਸੀ ਹੋਵੇਗੀ ਉਹ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਸੂਰਬੀਰ ਯੋਧਿਆਂ ਨੂੰ ਜਨਮ ਕਿਥੋਂ ਦੇਵੇਗੀ ।ਔਰਤ ਦੇ ਚੰਗੇ ਸੰਸਕਾਰ ਇਕ ਚੰਗਾ ਸਮਾਜ ਸਿਰਜਦੇ ਹਨ ਪਰ ਜੇਕਰ ਔਰਤ ਦਾ ਕਿਰਦਾਰ ਹੀ ਗਿਰ ਜਾਵੇ ਤਾਂ ਸਮਾਜ ਨੂੰ ਵਿਨਾਸ਼ ਤੋਂ ਕੋਈ ਨਹੀ ਬਚਾ ਸਕਦਾ ।ਪੰਜਾਬਣਾਂ ਦੀ ਨਸ਼ਿਆਂ ਨਾਲ ਹੋ ਰਹੀ ਮੌਤ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ । ਜੇ ਅੱਜ ਇਸ ਵਿਸ਼ੇ ਤੇ ਚਿੰਤਨ ਨਾ ਕੀਤਾ ਗਿਆ ਤਾਂ ਪੰਜਾਬ ਦਾ ਵਿਨਾਸ਼ ਨਿਸ਼ਚਿਤ  ਹੈ ।
                                                              ਜਸਪ੍ਰੀਤ ਕੌਰ ਸੰਘਾ 
                                                              ਪਿੰਡ – ਤਨੂੰਲੀ ।

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-