Article

ਪੰਜਾਬੀ ਦੋਗਾਣਾ ਗੀਤਕਾਰੀ ਦਾ ਬੋਹੜ ਮੰਨਿਆ ਜਾਂਦਾ ਹੈ ਗੀਤਕਾਰ - ਤੇਜੀ ਸੰਜੂਮਾਂ /ਕੁਲਵੰਤ ਛਾਜਲੀ

August 09, 2019 06:00 PM

ਪੰਜਾਬੀ ਦੋਗਾਣਾ ਗੀਤਕਾਰੀ ਦਾ ਬੋਹੜ ਮੰਨਿਆ ਜਾਂਦਾ ਹੈ ਗੀਤਕਾਰ - ਤੇਜੀ ਸੰਜੂਮਾਂ 

ਪੰਜਾਬ ਦੇ ਅਨੋਖੇ ਗੀਤਕਾਰਾਂ ਚੋਂਂ ਤੇਜੀ ਸੰਜੂਮਾਂ ਜੋ ਬਹੁਤ ਹੀ ਭਰਪੂਰ ਗੀਤਾਂ ਵਾਲਾ ਰਚੇਤਾ ਹੈ। ਇਸ ਦੀ ਚਰਚਾ ਉਸਦੇ ਲਿਖੇ ਸੈਕੜੇ ਗੀਤਾਂ ਨੇ ਬਣਵਾਈ ਤੇ ਇਸ ਨੂੰ ਗੁਰਤੇਜ ਸਿੰਘ ਤੋਂ ਤੇਜੀ ਸੰਜੂਮਾਂ ਬਣਾਉਣ ਵਾਲਾ ਗੀਤ ਸੀ।
ਸਾਰੇ ਕਾਗਜ ਗੱਡੀ ਦੇ ਫੋਟੋ ਤੇਰੀ ਨੀ ਲੰਡੂ ਜਿਹਾ ਸਿਪਾਹੀ ਲੈ ਗਿਆ, 
ਜਿਸ ਨੂੰ ਆਪਣੀ ਸੁਰੀਲੀ ਆਵਾਜ ਵਿੱਚ ਗਾਇਆ ਸੀ ਦੋਗਾਣਾ ਜੋੜੀ ਹਾਕਮ ਬਖਤੜੀਵਾਲਾ ਤੇ ਬੀਬਾ ਦਲਜੀਤ ਕੌਰ ਨੇ 
ਇਸ ਗੀਤ ਨੇ ਤੇਜੀ ਸੰਜੂਮਾਂ ਦੀ ਗੀਤਕਾਰੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾ ਦਿੱਤੀ। ਪੰਜਾਬੀ ਗੀਤਕਾਰੀ ਦੇ ਖੇਤਰ ‘ਚ ਬਹੁਤ ਥੋੜ੍ਹੇ ਸਮੇਂ ‘ਚ ਇਸਨੇ ਆਪਣਾ ਨਾਂ ਸਥਾਪਿਤ ਕਰਕੇ ਅਨੇਕਾਂ ਗੀਤ ਲਿਖੇ ਜੋ ਬਹੁਤ ਮਕਬੂਲ ਹੁੰਦੇ ਗਏ ਜਿਵੇਂ ,
ਭੁੱਲ ਗਿਆ ਟਰੱਕ ਮੋੜਨਾ ਬਿੱਲੋ ਦੇਖ ਕੇ ਗੁਲਾਬੀ ਸੂਟ ਤੇਰਾ,
ਘੰਟੇ ਵਿੱਚ ਸੁਨਾਮ ਤੋਂ ਗੱਡੀ ਜਾਓ ਪਟਿਆਲੇ ਨੀ,
ਫਿਲਮ ਦੇਖਦਾ ਦਿਉਰ ਮੇਰਾ ਘਰ ਦਿਆ ਤੋਂ ਚੋਰੀ ਚੋਰੀ, 
ਮੇਰੇ ਨਾ ਪਸੰਦ ਤੇਰਾ ਵੀਰਾਂ, 
ਹਰਿਆਣੇ ਦੀ ਸ਼ਰਾਬ ਵਾਂਗੂੰ, 
ਸ਼ਾਝ ਮਾਹੀ ਨਾਲ ਪਾਉਣੀ, 
ਤੈਨੂੰ ਕਰਦੀ ਆ ਪਿਆਰ, 
ਗੱਲ ਸੱਚੀ ਕਹਿਣੀ ਆ, 
ਸੰਦਲੀ ਨੈਣ, 

ਵਰਗੇ ਗੀਤਾਂ ਦੀਆਂ ਰਚਨਾਵਾਂ ਤੋਂ ਬਾਅਦ ਗੀਤ 'ਠਾਣੇਦਾਰ' ਆਇਆ ਜੋ ਪੰਜਾਬੀ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਦੀ ਅਵਾਜ ਵਿਚ ਰਿਕਾਰਡ ਹੋਇਆ ਜਿਸ ਨੂੰ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ।
ਇਸਨੇ ਸਾਫ-ਸੁਥਰੀ ਤੇ ਮਿਆਰੀ ਗੀਤਕਾਰੀ ਜ਼ਰੀਏ ਜਿੱਥੇ ਲੋਕ ਦਿਲਾਂ ਵਿੱਚ ਚੰਗੀ ਥਾਂ ਬਣਾਈ ਉੱਥੇ ਹੀ ਪੰਜਾਬੀ ਗਾਇਕਾ ਦਾ ਹਰਮਨ ਪਿਆਰਾ ਬਣ ਗਿਆ।ਤੇਜੀ ਦੇ ਗੀਤਾਂ ਨੂੰ ਨਾਮੀਂ ਕਲਾਕਾਰਾਂ ਨੇ ਗਾਇਆ।ਤੇਜੀ ਸੰਜੂਮਾਂ ਦੇ ਗੀਤ ਬਲੋਰ ਮਹਿਲਾਂ ਵਾਲਾ ਤੇ ਅਨੀਤਾ ਸਮਾਣਾ, ਬਲਵੀਰ ਮਾਨ, ਸੁਨੀਤਾ ਮਾਨ, ਸ਼ਿੰਗਾਰਾ ਚਹਿਲ, ਰਜੇਸ਼ ਸਾਗਰ ਤੇ ਸ਼ੋਭਾ ਮੱਟੂ, ਕਰਮਜੀਤ ਰੰਧਾਵਾ, ਜੱਸੀ ਲੋਗੋਂਵਾਲੀਆਂ, ਹਰਦੀਪ ਘੁਮਾਣ, ਆਦਿ ਹੋਰ ਵੀ ਨਾਮੀ ਗਾਇਕਾ ਦੀ ਆਵਾਜ਼ ਵਿੱਚ ਰਿਕਾਰਡ ਹੋਏ ਜੋ ਉਨ੍ਹਾਂ ਸਮਿਆਂ ਵਿੱਚ ਅਖਾੜਿਆ ਦੀ ਸ਼ਾਨ ਸਮਝੇ ਜਾਂਦੇ ਸੀ।ਇਸ ਦੇ ਗੀਤਾਂ ਨੂੰ ਹਰ ਵਰਗ ਦੇ ਸਰੋਤਿਆਂ ਨੇ ਪਸੰਦ ਕੀਤਾ ਹੈ।ਤੇਜੀ ਪੰਜਾਬੀ ਸੱਭਿਆਚਾਰ ਨਾਲ ਮੋਹ ਰੱਖਣ ਵਾਲਾ ਇਨਸਾਨ ਹੈ। ਅੱਜ ਕੱਲ੍ਹ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਲੋਕ ਭੁੱਲ ਦੇ ਜਾ ਰਹੇ ਹਨ ਪਰੰਤੂ ਤੇਜੀ ਇਸ ਨੂੰ ਪ੍ਰਫੁੱਲਤ ਕਰਨਾ ਆਪਣਾ ਫਰਜ਼ ਸਮਝਦਾ ਹੈ।
ਗੀਤਕਾਰੀ ਦੇ ਸਫਰ ਨੂੰ ਹੋਰ ਅੱਗੇ ਤੋਰਦੇ ਹੋਏ ਤੇਜੀ ਸੰਜੂਮਾਂ ਗਾਇਕ ਯੋਗਰਾਜ ਸੰਧੂ, ਰੋਮੀ ਘੜਾਮੇ ਵਾਲਾ ਦੀ ਆਵਾਜ਼ ‘ਚ ਗੀਤ ਰਿਲੀਜ਼ ਕਰਵਾ ਕੇ ਪੇਸ਼ਕਸ਼ ਕੀਤੀ ਜਾ ਰਹੀ ਹੈ। ਨਾਲ ਹੀ ਵਿਚੋਲਾ ਗੀਤ ਕਾਫੀ ਚਰਚਾ ‘ਚ ਹੈ।ਇਸ ਗੀਤ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 : ਕੁਲਵੰਤ ਛਾਜਲੀ
9815472063

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-