Poem

ਭੈਣ ਦਾ ਤਰਲਾ/ਮੱਖਣ ਸ਼ੇਰੋਂ ਵਾਲਾ

August 09, 2019 06:05 PM
ਭਰੇ ਮਨ ਨਾਲ ਮੈਂ ਪਿੰਡ ਸੋਹਰਿਆਂ ਤੋਂ ਆਈ,
ਕੱਲ ਤੇਰੀ ਗੱਲ ਸਾਰੀ ਮਾਂ ਨੇ ਫੋਨ ਤੇ ਸੁਣਾਈ,
ਤੈਂਨੂੰ ਸੁਰਤ ਨਾ ਰਹਿੰਦੀ ਹਾਲੋਂ ਬੇਹਾਲ ਹੋਇਆ,,
ਚੰਗਾ ਰਹੇਗਾ ਇਹ ਪਰੇ ਕੋਹੜ ਵੱਢਦੇ ਦੇ ਵੇ,,
ਮੈਂਨੂੰ ਲੋੜ ਨਾ ਸੌਗਾਤਾਂ ਦੀ ਰੱਖੜੀ ਤੇ ਵੀਰਿਆ,,
ਭੈਣ ਤੇਰੀ ਦਾ ਤਰਲਾ ਹਾੜੇ ਨਸ਼ੇ ਛੱਡਦੇ ਵੇ,
 
2.ਕਰ ਯਾਦ ਮਾਂ ਨੇ ਕਦੇ ਤੈਂਨੂੰ ਪਾਇਆ ਨਾ ਗਿੱਲੇ,
ਜੀਭ ਤਤਲਾਓਂਦੀ ਤੇ ਹੁਣ ਡੱਕੇ ਵਾਂਗ ਹਿੱਲੇਂ,
ਬਿਨ ਕਹੇ ਤੇਰੇ ਸਾਰੇ ਚਾਅ ਸੀ ਕੀਤੇ ਪੂਰੇ,,
ਭਾਵੇਂ ਖੁਦ ਇਹਨਾਂ ਦੇ ਲੀੜੇ ਜੋੜੇ ਸੀ ਅੱਡਦੇ ਵੇ,
ਮੈਂਨੂੰ ਲੋੜ ਨਾ ਸੌਗਾਤਾਂ ਦੀ ਰੱਖੜੀ ਤੇ ਵੀਰਿਆ,,
ਭੈਣ ਤੇਰੀ ਦਾ ਤਰਲਾ ਹਾੜੇ ਨਸ਼ੇ ਛੱਡਦੇ ਵੇ,
 
3.ਮਰਨ ਹੋਇਆ ਮੇਰਾ ਵੇਖ ਸੰਗਲ ਨਾਲ ਬੰਨਿਆਂ,
ਸੁਣਿਆ ਤਾਈ ਤੋਂ ਜਿੰਦਾ ਪੇਟੀ ਦਾ ਤੂੰ ਭੰਨਿਆਂ,
ਮੱਖਣ ਤੇਰੀ ਸ਼ੇਰੋਂ ਚ ਕੋਈ ਸੌਂਹ ਵੀ ਨਾ ਖਾਂਦਾ ਸੀ,
ਸਭ ਮਿੱਟੀ ਚ ਮਿਲਾਏ ਕਰੇ ਕੰਮ ਚੱਜ ਦੇ ਵੇ,
ਮੈਂਨੂੰ ਲੋੜ ਨਾ ਸੌਗਾਤਾਂ ਦੀ ਰੱਖੜੀ ਤੇ ਵੀਰਿਆ,,
ਭੈਣ ਤੇਰੀ ਦਾ ਤਰਲਾ ਹਾੜੇ ਨਸ਼ੇ ਛੱਡਦੇ ਵੇ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ98787-98726
Have something to say? Post your comment