Saturday, January 18, 2020
FOLLOW US ON
BREAKING NEWS
ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਨਿਆਂ ਪਾਲਿਕਾ ਅਤੇ ਪੁਲਿਸ ਦੀ ਦੁਰਵਰਤੋਂ ਹੋਈ: ਜਸਟਿਸ ਢੀਗਰਾਂ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦੀ ਬਹਾਲੀ ਜਰੂਰੀ-ਪੰਥਕ ਜਥੇਬੰਦੀਆਂ ਯੂ,ਕੇਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾਪੀਟੀਸੀ ਚੈਨਲ ਦੇ ਦਰਬਾਰ ਸਾਹਿਬ ਪ੍ਰਸਾਰਣ ਦਾ ਅਜਾਰੇਦਾਰੀ ਤੁਰੰਤ ਖਤਮ ਕੀਤਾ ਜਾਵੇ' ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲ ਤਖ਼ਤ ਨੂੰ ਕੀਤੀ ਅਪੀਲ ਚੈਨਲ ਤੇ ਸਿਰਫ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਏ :ਪਰਮਜੀਤ ਸਿੰਘ ਸਰਨਾ

News

ਜੂਨੀਅਰ ਸ਼ੂਟਿੰਗ ਵਰਲਡ ਕੱਪ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਮਾਨਸਾ ਦੇ ਜੰਮਪਲ ਭਰਾਵਾਂ ਦੇ ਮਾਨਸਾ ਪਹੁੰਚਣ ਤੇ ਕੀਤਾ ਗਿਆ ਭਰਵਾਂ ਸਵਾਗਤ।

August 09, 2019 06:06 PM

ਜੂਨੀਅਰ ਸ਼ੂਟਿੰਗ ਵਰਲਡ ਕੱਪ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਮਾਨਸਾ ਦੇ ਜੰਮਪਲ ਭਰਾਵਾਂ ਦੇ ਮਾਨਸਾ ਪਹੁੰਚਣ ਤੇ ਕੀਤਾ ਗਿਆ ਭਰਵਾਂ ਸਵਾਗਤ।

ਮਾਨਸਾ 9 ਅਗਸਤ (ਤਰਸੇਮ ਸਿੰਘ ਫਰੰਡ) ਮਾਨਸਾ ਜਿਲ੍ਹੇ ਦੇ ਜੰਮਪਲ ਖਿਡਾਰੀ ਉਦੈਵੀਰ ਸਿੱਧੂ ਅਤੇ ਵਿਜੈਵੀਰ ਸਿੱਧੂ ਵੱਲੋਂ  ਸੂਹਲ (ਜਰਮਨੀ) ਵਿਖੇ ਮਿਤੀ 12 ਤੋਂ 20 ਜੁਲਾਈ 2019 ਆਈ.ਐਸ.ਐਸ.ਐਫ. ਜੂਨੀਅਰ ਵਰਲਡ ਕੱਪ ਸ਼ੂਟਿੰਗ ਵਿੱਚ ਵਿੱਚ ਗੋਲਡ ਮੈਡਲ ਜਿੱਤ ਕੇ ਜਿੱਥੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉÎੱਥੇ ਮਾਨਸਾ ਸ਼ਹਿਰ ਦਾ ਨਾਮ ਵੀ ਉÎੱਚਾ ਕੀਤਾ ਹੈ। ਇਨ੍ਹਾਂ ਭਰਾਵਾਂ ਦੇ ਮਾਨਸਾ ਸ਼ਹਿਰ ਪਹੁੰਚਣ ’ਤੇ ਮਾਨਸਾ ਸ਼ਹਿਰ ਦੇ ਖੇਡ ਪ੍ਰੇਮੀਆਂ ਵੱਲੋਂ ਇੰਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਮਾਨਸਾ ਪਹੁੰਚਣ ਉÎੱਪਰ ਮਾਨਸਾ ਜਿਲ੍ਹੇ ਦੇ ਕੈਂਚੀਆਂ ਚੌਕ ਵਿੱਚ ਬਣੇ ਸਪੋਰਟਸ ਚੌਕ ਉÎੱਪਰ ਇੰਨ੍ਹਾਂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਇਸ ਸਪੋਰਟਸ ਚੌਕ ਨੂੰ ਮਾਨਸਾ ਦੇ ਹੋਣਹਾਰ ਖਿਡਾਰੀਆਂ ਦੇ ਨਾਮ ਸਪਰਪਿਤ ਕੀਤਾ ਹੋਇਆ ਹੈ ਅਤੇ ਇਸ ਚੌਕ ਵਿੱਚ ਪਹਿਲਾਂ ਹੀ ਉਦੈਵੀਰ ਸਿੱਧੂ ਅਤੇ ਵਿਜੈਵੀਰ ਸਿੱਧੂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ। ਇਸ ਸਮੇਂ ਮਾਨਸਾ ਪਹੁੰਚਣ ਤੇ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਪ੍ਰਧਾਨ ਗੁਰਲਾਭ ਸਿੰਘ ਮਾਹਲ, ਜਗਮੋਹਨ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਨ, ਹਲਕਾ ਸਰਦੂਲਗੜ੍ਹ ਤੋਂ ਸ਼੍ਰੋਅਕਾਲੀ ਦਲ ਦੇ ਐਮ.ਐਲ.ਏ. ਦਿਲਰਾਜ ਸਿੰਘ ਭੂੰਦੜ, ਪ੍ਰੇਮ ਅਰੋੜਾ ਆਦਿ ਨੇ ਸਵਾਗਤ ਕੀਤਾ। ਇਸ ਸਮੇਂ ਦਿਲਰਾਜ ਸਿੰਘ ਭੂੰਦੜ ਨੇ ਇੰਨ੍ਹਾਂ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਖਿਡਾਰੀ ਮਾਨਸਾ ਜਿਲ੍ਹੇ ਦੇ ਨੌਜਵਾਨਾਂ ਲਈ ਮਾਰਗ ਦਰਸ਼ਕ ਹਨ ਅਤੇ ਇੰਨ੍ਹਾਂ ਬੱਚਿਆਂ ਨੇ ਆਪਣੇ ਸਵਰਗਵਾਸੀ ਪਿਤਾ ਗੁਰਪ੍ਰੀਤ ਸਿੰਘ ਸਿੱਧੂ ਦਾ ਸੁਪਨਾਂ ਪੂਰਾ ਕਰ ਵਿਖਾਇਆ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਵਾਰ ਇੰਨ੍ਹਾਂ ਖਿਡਾਰੀਆਂ ਵੱਲੋਂ ਸ਼ੂਟਿੰਗ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ’ਤੇ  ਉਨ੍ਹਾਂ ਵਲੋਂ ਆਪਣੇ ਪਿਤਾ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਦੇ ਐਮ.ਪੀ. ਫੰਡਜ਼ ਵਿਚੋਂ ਸ਼ੂਟਿੰਗ ਰੇਂਜ ਬਨਾਉਣ ਲਈ ਅਤੇ ਸਪੋਰਟਸ ਦੀਆਂ ਹੋਰ ਸਹੂਲਤਾਂ ਲਈ ਤਕਰੀਬਨ 50 ਲੱਖ ਰੁਪਏ ਦੀ ਗਰਾਂਟ ਬਹੁ ਮੰਤਵੀ ਖੇਡ ਸਟੇਡੀਅਮ ਨੂੰ ਦਿੱਤੀ ਗਈ ਹੈ ਪਰ ਤਕਰੀਬਨ 8 ਮਹੀਨੇ ਪਹਿਲਾਂ ਸ਼ੂਟਿੰਗ ਰੇਂਜ ਲਈ ਜੋ ਪੈਸੇ ਦਿੱਤੇ ਗਏ ਸਨ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰਅਪੀਲ ਕੀਤੀ ਕਿ ਸ਼ੂਟਿੰਗ ਰੇਂਜ ਦਾ ਕੰਮ ਜਲਦੀ ਤੋਂ ਜਲਦੀ ਸਿਰੇ ਚੜ੍ਹਾਇਆ ਜਾਵੇ। ਉਨ੍ਹਾਂ ਨੇ ਕਾਲਜ ਦੀ ਗਰਾਂਊਂਡ ਵਿਖੇ ਨੌਜਵਾਨ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੇ ਵਰਲਡ ਕੱਪ ਜੇਤੂ ਸਿੱਧੂ ਭਰਾਵਾਂ ਨਾਲ ਉਨ੍ਹਾਂ ਖਿਡਾਰੀਆਂ ਦੀ ਉਚੇਚੇ ਤੌਰ ’ਤੇ ਜਾਣ ਪਹਿਚਾਣ ਕਰਵਾਈ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਵੀ ਇੰਨ੍ਹਾਂ ਸਿੱਧੂ ਭਰਾਵਾਂ ਦੀ ਤਰ੍ਹਾਂ ਮਿਹਨਤ ਕਰਕੇ ਦੇਸ਼ ਅਤੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ’ਤੇ ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਖੂਬ ਮਿਹਨਤ ਕਰਨ। ਉਨ੍ਹਾਂ ਲਈ ਖੇਡ ਸਹੂਲਤਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ’ਤੇ ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ, ਬਲਜੀਤ ਸਿੰਘ ਖਿਆਲਾ, ਜੁਗਰਾਜ ਸਿੰਘ, ਜਸਵਿੰਦਰ ਸਿੰਘ ਕਾਕਾ, ਹਰਮੀਤ ਸਿੰਘ ਕੂਕੀ, ਡਾ. ਅਜੈਪਾਲ ਸਿੰਘ, ਸੰਗਰਾਮਜੀਤ ਸਿੰਘ ਲਾਡੀ ਅਤੇ ਸਿੱਧੂ ਪਰਿਵਾਰ ਹਾਜ਼ਰ ਸੀ।

Have something to say? Post your comment

More News News

ਬੈਲਜ਼ੀਅਮ ਵਿੱਚ ਕੱਚੇ ਪੰਜਾਬੀਆਂ ਨੂੰ ਪਾਸਪੋਰਟਾਂ ਦੀਆਂ ਮੁਸਕਲਾਂ ਬਾਰੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ The sixth day of the 31st National Road Safety Week held a seminar at Shri Hargobind Public School Mallia. ਮੋਦੀ ਸਰਕਾਰ ਮਨਰੇਗਾ ਸਕੀਮ ਖਤਮ ਕਰਨ ਤੁੱਲੀ ਹੋਈ ਐ ਤੇ ਕੈਪਟਨ ਸਰਕਾਰ ? ਰਾਮੂਵਾਲੀਆ, ਤਲਵੰਡੀ, ਲਾਪਰਾਂ, ਪੀਰ ਮੁਹੰਮਦ, ਗਰਚਾ, ਚੱਕ, ਹੇਰਾਂ ਆਦਿ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ ਮਿਉਂਸਿਪਲ ਕਰਮਚਾਰੀਆਂ ਆਰਥਿਕਤਾ ਸੁਧਾਰਨ ਲਈ ਸਰਕਾਰ ਵੈੱਟ ਦੀ ਰਕਮ ਜਾਰੀ ਕਰੇ- ਸੂਬਾ ਪ੍ਰਧਾਨ ਨਿਊਜਰਸੀ ਸੂਬੇ ਦੀ ਮੋਂਟਕਲੇਅਰ ਸਟੇਟ ਯੂਨੀਵਰਸਿਟੀ ਨੇ ਪਹਿਲੇ ਸਿੱਖ ਭਾਰਤੀ ਅਮਰੀਕੀ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ਆਨਰੇਰੀ ਡਿਗਰੀ ਪ੍ਰਦਾਨ ਕਰੇਗੀ ਗੁਰਮਤਿ ਸੇਵਾ ਲਹਿਰ ਵੱਲੋਂ ਤਿੰਨ ਰੋਜ਼ਾ ਧਰਮ ਪ੍ਰਚਾਰ ਸਮਾਗਮ ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂ The victim's family staged a Dharna outside the police post. ਬਾਦਲ ਪਰਿਵਾਰ ਨੇ ਹੁਕਮਨਾਮੇ ਅਤੇ ਸਰਬ ਸਾਂਝੀ ਗੁਰਬਾਣੀ ਤੇ ਆਪਣੇ ਪੀ ਟੀ ਸੀ ਚੈਨਲ ਦਾ ਹੱਕ ਜਮਾਕੇ ਕੀਤੀ ਇੱਕ ਹੋਰ ਬੇਅਦਬੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਰਿਵਾਰ ਵਿਰੁੱਧ ਬਣਦੀ ਕਾਰਵਾਈ ਕਰਨ- ਕੱਕੜ
-
-
-