Article

ਰੰਗਰੇਜਾ ਫਿਲਮਸ', ਓਮ ਜੀ ਸਟਾਰ ਸਟੂਡੀਓ ਤੇ ਸਮੀਪ ਕੰਗ ਪ੍ਰੋਡਕਸ਼ਨ ਦੇ ਬੈਨਰ ਥੱਲੇ ਬਣੀ/ਗੁਰਬਾਜ ਗਿੱਲ

August 09, 2019 06:21 PM

ਰੰਗਰੇਜਾ ਫਿਲਮਸ', ਓਮ ਜੀ ਸਟਾਰ ਸਟੂਡੀਓ ਤੇ ਸਮੀਪ ਕੰਗ ਪ੍ਰੋਡਕਸ਼ਨ ਦੇ ਬੈਨਰ ਥੱਲੇ ਬਣੀ
ਬੀਨੂੰ ਢਿੱਲੋਂ ਦੀ ਮੁੱਖ ਭੂਮਿਕਾ ਵਾਲੀ ਕਾਮੇਡੀ ਅਤੇ ਪਰਿਵਾਰਕ ਡਰਾਮੇ ਨਾਲ ਭਰਪੂਰ 'ਨੌਕਰ ਵਹੁਟੀ ਦਾ'
ਪੰਜਾਬੀ ਸਿਨੇਮਾ ਤਰੱਕੀ ਦੀ ਰਾਹ 'ਤੇ ਹੈ। ਪੰਜਾਬੀ ਫਿਲਮਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬੀ ਫਿਲਮਾਂ ਹੁਣ ਸਮੁੱਚੀ ਦੁਨੀਆ ਵਿੱਚ ਦੇਖੀਆਂ ਜਾਣ ਲੱਗੀਆਂ ਹਨ। ਮਨੋਰੰਜਨ ਨਾਲ ਭਰਪੂਰ ਪੰਜਾਬੀ ਫ਼ਿਲਮਾਂ ਨਿੱਜੀ ਜ਼ਿੰਦਗੀ ਵਿੱਚ ਨਿਰਾਸ਼ ਦਰਸ਼ਕਾਂ ਦੇ ਚਿਹਰੇ 'ਤੇ ਵੀ ਹਾਸਾ ਲਿਆਉਣ ਦਾ ਦਮ ਰੱਖਦੀਆਂ ਹਨ। ਅਜਿਹੀ ਹੀ ਇਕ ਹੋਰ ਪੰਜਾਬੀ ਫਿਲਮ 'ਨੌਕਰੀ ਵਹੁਟੀ ਦਾ' ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਆ ਰਹੀ ਹੈ। 23 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ ਪੋਟ ਕਰ ਦੇਵੇਗੀ। ਇਸ ਗੱਲ ਦਾ ਸਬੂਤ ਫਿਲਮ ਦਾ ਟ੍ਰੇਲਰ ਦਿੰਦਾ ਹੈ। ਬੀਨੂੰ ਢਿੱਲੋਂ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਪਤੀ-ਪਤਨੀ ਦੇ ਰਿਸ਼ਤੇ ਦੀ ਕਹਾਣੀ ਹੈ। ਖੂਬਸੂਰਤ ਹੀਰੋਇਨ ਕੁਲਰਾਜ ਰੰਧਾਵਾ ਇਸ ਫਿਲਮ ਵਿੱਚ ਬੀਨੂੰ ਢਿੱਲੋਂ ਦੀ ਪਤਨੀ ਬਣੀ ਹੈ। ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਹਾਰਬੀ ਸੰਘਾ ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ। ਪੰਜਾਬੀ ਕਮੇਡੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਵੱਲੋਂ ਬਣਾਈ ਗਈ, ਇਸ ਫਿਲਮ ਦੀ ਕਹਾਣੀ ਵੈਬਵ ਸ਼੍ਰਿਆ ਨੇ ਲਿਖੀ ਹੈ। ਨਿਰਮਾਤਾ ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਤ੍ਰਿਹਨ ਅਤੇ ਆਸ਼ੂ ਮੁਨੀਸ਼ ਸਾਹਨੀ ਵਲੋਂ 'ਰੰਗਰੇਜਾ ਫਿਲਮਸ' ਅਤੇ ਓਮ ਜੀ ਸਟਾਰ ਸਟੂਡੀਓ ਤੇ ਸਮੀਪ ਕੰਗ ਪ੍ਰੋਡਕਸ਼ਨ ਦੇ ਬੈਨਰ ਥੱਲੇ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਇਕ ਪ੍ਰੇਮੀ ਜੋੜੀ ਦੀ ਕਹਾਣੀ ਹੈ, ਜਿੰਨਾਂ ਦਾ ਖੁਸ਼ੀ ਖੁਸ਼ੀ ਵਿਆਹ ਤਾਂ ਹੋ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਖੁਸ਼ੀਆਂ ਗਾਇਬ ਹੋ ਜਾਂਦੀਆਂ ਹਨ। ਦੋਵਾਂ ਦੇ ਇਕ ਬੱਚੀ ਵੀ ਹੈ। ਦੋਵਾਂ ਦੀ ਲੜਾਈ ਦਾ ਅਸਰ ਇਸ ਛੋਟੀ ਬੱਚੀ 'ਤੇ ਵੀ ਪੈਂਦਾ ਹੈ। ਆਪਣੇ ਪਤੀ ਨਾਲੋਂ ਰੁੱਸਕੇ ਆਪਣੀ ਬੱਚੀ ਨੂੰ ਲੈ ਕੇ ਪੇਕੇ ਘਰ ਗਈ ਪਤਨੀ ਨੂੰ ਵਾਪਸ ਘਰ ਲਿਆਉਣ ਲਈ ਫ਼ਿਲਮ ਦਾ ਹੀਰੋ ਬੇਹੱਦ ਜੱਦੋ ਜ਼ਹਿਦ ਕਰਦਾ ਹੈ। ਉਸ ਨੂੰ ਆਪਣਾ ਪਰਿਵਾਰ ਵਾਪਸ ਲਿਆਉਣ ਲਈ ਆਪਣੇ ਸਹੁਰੇ ਦਾ ਡਰਾਈਵਰ ਤੱਕ ਬਣਨਾ ਪੈਂਦਾ ਹੈ।  ਪੰਜਾਬ ਅਤੇ ਲੰਡਨ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਪੰਜਾਬੀ ਸਿਨੇਮੇ ਦਾ ਐਕਸ਼ਨ ਹੀਰੋ ਦੇਵ ਖਰੌੜ ਵੀ ਮਹਿਮਾਨ ਭੂਮਿਕਾ ਵਿੱਚ ਦਿਖਾਈ ਦੇਵੇਗਾ। ਇਹ ਫਿਲਮ ਕਾਮੇਡੀ ਅਤੇ ਪਰਿਵਾਰਕ ਡਰਾਮੇ ਨਾਲ ਭਰਪੂਰ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਪਤੀ ਪਤਨੀ ਵਿੱਚ ਆਉਂਦੀਆਂ ਮੁਸ਼ਕਲਾਂ ਅਤੇ ਉਨ•ਾਂ ਦਾ ਹੱਲ ਵੀ ਦੱਸੇਗੀ।
 ਗੁਰਬਾਜ ਗਿੱਲ

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-