News

ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਅਤੇ ਪ੍ਰੌੜ੍ਹ ਕਵੀ- ਕੁਲਵੰਤ ਸਿੰਘ

August 10, 2019 12:01 AM
 
ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਅਤੇ ਪ੍ਰੌੜ੍ਹ ਕਵੀ- ਕੁਲਵੰਤ ਸਿੰਘ

ਲੰਬੀ ਉਮਰ ਜਿਊਣ ਦਾ ਸਬੱਬ ਅਤੇ ਸਿਹਤਯਾਬੀ ਕੁਦਰਤ ਤੋਂ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ।ਉਹ ਆਪਣੇ ਪਰਿਵਾਰ ਚ ਫੁੱਲਾਂ ਵਰਗੀ ਖੁਸ਼ਬੋਅ ਤਾਂ ਵੰਡਦੇ ਹੀ ਹਨ,ਪਰ ਜੇਕਰ ਉਹਨਾਂ ਅੰਦਰ ਕਵੀ ਦਿਲ ਧੜਕਦਾ ਹੋਵੇ ਤਾਂ ਸਾਹਤਿਕ ਹਲਕਿਆਂ ਲਈ ਇਹ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈ।ਇਸ ਸਾਹਿਤਕਾਰ ਨੂੰ ਜੇਕਰ ਪੰਜਾਬੀ ਸਭਾ ਪਟਿਆਲਾ ਦਾ ਬਾਬਾ ਬੋਹੜ੍ਹ ਕਹਿ ਲਿਆ ਜਾਵੇ ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ।ਉਸ ਮਹਾਨ ਸਤਿਕਾਰਤ ਅਤੇ ਸਾਹਿਤਕ ਹਸਤੀ ਨੂੰ ਸਾਰੇ ਪਿਆਰ ਨਾਲ ਬਾਪੂ ਕੁਲਵੰਤ ਸਿੰਘ ਕਹਿੰਦੇ ਹਨ।ਦੇਸ਼ ਦੇ ਅਣਵੰਡੇ ਪੰਜਾਬ ਦੇ ਚੱਕ ਨੰਬਰ 463, ਤਹਿਸੀਲ ਸਮੁੰਦਰੀ, ਜਿਲ੍ਹਾ ਲਾਇਲਪੁਰ ਫੈਸਲਬਾਦ(ਪਾਕਿਸਤਾਨ) ਵਿੱਚ 1 ਜਨਵਰੀ 1926 ਨੂੰ ਪਿਤਾ ਸ੍ਰ.ਭਗਤ ਸਿੰਘ ਅਤੇ ਮਾਤਾ ਸ੍ਰੀਮਤੀ ਵੀਰਾਂਵਾਲੀ ਦੇ ਘਰ ਜਨਮੇ ਕੁਲਵੰਤ ਸਿੰਘ ਗਰੈਜੂਏਸ਼ਨ ਅਤੇ ਗਿਆਨੀ ਪਾਸ ਕੀਤੀ ਹੋਈ ਹੈ।

ਆਪਣੇ ਜੀਵਨ ਦੀਆਂ 94 ਕੁ ਪੱਤਝੜ੍ਹਾਂ ਅਤੇ ਹੁਸੀਨ ਬਹਾਰਾਂ ਦਾ ਆਨੰਦ ਮਾਣ ਚੁੱਕੇ ਕੁਲਵੰਤ ਸਿੰਘ ਨੂੰ ਪੜਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਮਨ ਅੰਦਰ ਉੱਠਦੇ ਵਿਚਾਰਾਂ ਦੇ ਤੂਫਾਨੀ ਸ਼ਬਦਾਂ ਕਵਿਤਾ ਦੇ ਰੂਪ ਚ ਕਾਗਜ ਦੀ ਹਿੱਕ ਤੇ ਝਰੀਟ ਦਿੱਤਾ।ਸਾਥੀਆਂ ਦੀ ਹੱਲਾਸ਼ੇਰੀ ਅਤੇ ਸਹਿਯੋਗ ਨੇ ਮੁਸੱਲਸਲ ਲਿਖਣ ਲਈ ਉਤਸ਼ਾਹਿਤ ਕੀਤਾ। 1947 ਦੇ ਵੰਡ ਦਾ ਦੁਖਾਂਤ ਉਹਨਾਂ ਤਨ ਤੇ ਹੰਢਾਇਆ ਹੈ।ਅਜਿਹੀ ਕਲਮ ਚੁੱਕੀ ਕਵਿਤਾਵਾਂ ਦੇ ਇੱਕ ਨਹੀਂ, ਦੋ ਨਹੀ ਪੰਜ ਕਾਵਿ ਸੰਗ੍ਰਹਿ 1.ਸਤਿ ਕੁਸਤਿ,2.ਪੱਟੀ ਜੀਵਨ ਜੁਗਤ ਦੀ, 3.ਪੈਂਡੇ ਅਗਮ ਅਗੋਚਰ, 4. ਕਾਇਆ ਕਪੜ ਅਤੇ 5.ਚੁੱਪ ਦਾ ਰੌਲਾ ਆਦਿ ਪੰਜਾਬੀ ਸਾਹਿਤ ਦੀ ਝੋਲੀ ਪਾਏ।ਉਹਨਾਂ ਦੀਆਂ ਕਵਿਤਾਵਾਂ ਚ ਉਰਦੂ ਦਾ ਪ੍ਰਭਾਵ ਸਪੱਸ਼ਟ ਨਜ਼ਰ ਆਉਂਦਾ ਹੈ।ਉਹਨਾਂ ਉਰਦੂ ਦੀ ਤਾਲੀਮ ਵੀ ਹਾਸਲ ਕੀਤੀ ਹੋਈ ਹੈ।ਉਹਨਾਂ ਦੀਆਂ ਕਵਿਤਾਵਾਂ ਚੋਂ ਵਿਛੋੜੇ ਦਾ ਦਰਦ,ਦੁੱਖਾਂ ਦੀ ਕੁਰਲਾਹਟ, ਯਾਦਾਂ ਦੀ ਖੁਸ਼ਬੋ, ਸਾਹਿਤਕ,ਸਮਾਜਿਕ ਪਰਿਵਾਰਕ ਨਸੀਹਤਾਂ ਆਦਿ ਝਲਕਾਰਾ ਪੈਂਦਾ ਹੈ।
           
 "ਭੁੱਲੀਆਂ ਯਾਦਾਂ ਵਿਸਰੇ ਕਿੱਸੇ ਸੀਨੇ ਵਿਚ ਅੜੇ,              
   ਫਟੇ ਪੁਰਾਣੇ ਲੀੜੇ ਜੀਕਣ ਝਿੰਗਾਂ ਵਿੱਚ ਅੜੇ,                  
  ਮੇਰਾ ਵੱਢਿਆ ਰੁੱਖ ਮੇਰੇ ਸੰਗ ਮੜੀਆਂ ਵਿਚ ਸੜੇ,              
 ਜਦ ਫਲ ਪੱਕੇ ਟਾਹਣੀ ਨਾਲੋਂ ਆਪਣੇ ਆਪ ਝੜੇ। "    
ਅਤੇ    
"ਭਾਵੇਂ ਕੁਝ ਵੀ ਨਹੀਂ ਪੱਲੇ ਫਿਰ ਵੀ ਫੁੱਲ ਤਾਂ ਹੈ  
  ਰੁੰਡ ਮੁੰਡ ਰੁੱਖ ਦੀ ਥੋੜ੍ਹੀ ਜਿਨੀ ਛਾਇਆ ਹੈ                  
    ਬਾਸੀ ਜੂਠਾ ਬਚਿਆ ਹੋਇਆ ਟੁੱਕਰ ਹੈ                       

 ਭੁੱਖੇ ਲਈ ਛੱਤੀ ਪ੍ਰਕਾਰੀ ਮਾਇਆ ਹੈ"                         
   ਇੱਕ ਹੋਰ ਗਜ਼ਲ ਦਾ ਸ਼ੇਅਰ                                       
"ਨ੍ਹੇਰਾ ਸਾਰੇ ਪਸਰਿਐ,ਹੋ ਰਿਹੈ ਜੀਵਨ ਬੇਹਾਲ-ਦੀਵਾ ਬਾਲ   
ਨ੍ਹੇਰਾ ਕਾਲਾ ਸ਼ਾਹ-ਬਦੀਆਂ ਲਈ ਪਨਾਹ ਹੈ"                 

  ਅੱਜਕਲ੍ਹ ਪਰਿਵਾਰ ਸਮੇਤ ਸਾਹਿਤਕਾਰਾਂ ਦੇ ਸ਼ਹਿਰ ਪਟਿਆਲਾ ਚ ਵਸਦੇ ਕੁਲਵੰਤ ਸਿੰਘ ਨੂੰ ਹੋਰਨਾਂ ਸੰਸਥਾਵਾਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਪਟਿਆਲਾ ਨੇ 2013 ਚ ਵਿਸ਼ੇਸ਼ ਤੌਰ ਤੇ "ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ" ਨਾਲ ਸਨਮਾਨਿਤ ਕੀਤਾ ਹੈ।ਪੰਜਾਬੀ ਸਾਹਿਤ ਦਾ ਇਹ ਕਾਵਿ ਵਗਦਾ ਦਰਿਆ ਨਿਰੰਤਰ ਜਾਰੀ ਹੈ। ਸਾਡੀਆਂ ਸ਼ੁਭ ਇਛਾਵਾਂ ਉਹਨਾਂ ਨਾਲ ਹਨ।   

  ਇੰਜੀ. ਸਤਨਾਮ ਸਿੰਘ ਮੱਟੂ 9779708257         

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-