News

ਕੇ ਟੀ ਵੀ ਦੇ ਗਲੋਬਲ ਪੇਜ਼ ਨੂੰ ਭਾਰਤ ਵਿੱਚ ਬੰਦ ਕਰਨਾ ਸਰਕਾਰ ਦੀ ਬੌਖਲਾਹਟ ਦਾ ਨਮੂਨਾ-ਡੱਲੇਵਾਲ

August 10, 2019 12:10 AM

ਕੇ ਟੀ ਵੀ ਦੇ ਗਲੋਬਲ ਪੇਜ਼ ਨੂੰ ਭਾਰਤ ਵਿੱਚ ਬੰਦ ਕਰਨਾ ਸਰਕਾਰ ਦੀ ਬੌਖਲਾਹਟ ਦਾ ਨਮੂਨਾ-ਡੱਲੇਵਾਲ

ਲੰਡਨ-  ਯੂ,ਕੇ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਸਕਾਈ ਚੈਨਲ ਕੇæਟੀæਵੀ ਦਾ ਗਲੋਬਲ ਪੇਜ਼ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ ।  ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਸ ਨੂੰ ਭਾਰਤ ਸਰਕਾਰ ਦੀ ਬੌਖਲਾਹਟ ਕਰਾਰ ਦਿੱਤਾ ਗਿਆ ਹੈ ,ਕਿਉਂ ਕਿ ਇਸ ਚੈਨਲ ਵਲੋਂ ਸਿੱਖ ਹੱਕਾਂ ਹਿੱਤਾਂ ,ਕੌਮੀ ਅਜਾਦੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਉੱਥੇ  ਪੁਰਾਤਨ ਅਤੇ ਵਰਤਮਾਨ ਸਿੱਖ  ਸ਼ਹੀਦਾਂ ਬਾਰੇ ਸਿੱਖ ਸੰਗਤਾਂ ਨੂੰ ਪੁਖਤਾ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਚੈਨਲ ਦੇ ਸੰਚਾਲਕ ਜਗਜੀਤ ਸਿੰਘ ਜੀਤਾ ਵਲੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਲੈਕਚਰ ਲਗਾਤਾਰ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਹਨਾਂ ਨੂੰ ਸਿੱਖ ਸੰਗਤਾਂ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਦੀਆਂ ਹਨ । । ਜਿਸ ਕਾਰਨ ਸਿੱਖ ਵਿਰੋਧੀਆਂ ਨੂੰ ਇਸ ਦਾ ਕਾਫੀ ਦੁੱਖ ਸੀ ਅਤੇ ਉਹਨਾਂ ਵਲੋਂ ਹਰ ਤਰੀਕੇ ਨਾਲ ਢਾਹ ਲਗਾਉਣ ਦੇ ਯਤਨ ਕੀਤੇ ਜਾਂਦੇ ਰਹਿੰਦੇ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਭਾਰਤ ਸਰਕਾਰ ਦੇ ਇਸ ਘਟੀਏ ਵਰਤਾਰੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ  ਸਿੱਖਾਂ ਦੇ ਕੌਮੀ ਅਜਾਦੀ ਦੇ ਸੰਘਰਸ਼ ਨੂੰ ਜਿੰਨਾ ਕੋਈ ਦਬਾਉਣ ਦਾ ਯਤਨ ਕਰੇਗਾ ਉੱਨਾ ਹੀ ਜਿਆਦਾ ਪ੍ਰਚੰਡ ਹੋਵੇਗਾ । ਭਾਰਤ ਸਰਕਾਰ ਇਸ ਕਾਰੇ ਨੇ ਸਾਬਤ ਕਰ ਦਿੱਤਾ ਕਿ ਉਹ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਨੂੰ ਹਰ ਹਾਲਤ ਵਿੱਚ ਨੇਸਤੇਨਬੂਦ ਕਰਨਾ ਲੋਚਦੀ ਹੈ ਅਤੇ ਉਹਨਾਂ ਵਲੋਂ ਆਪਣੇ ਹੱਕਾਂ ਹਿਤਾਂ ਅਤੇ ਅਜਾਦੀ ਨਾਲ ਜਿਉਣ ਦੀ ਗੱਲ ਭਾਰਤ ਸਰਕਾਰ ਨੂੰ ਬਰਦਾਸ਼ਤ ਨਹੀਂ ਹੈ ।ਜਦਕਿ ਅਜਾਦੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਇਹ ਅਧਿਕਾਰ ਕਿਸੇ ਵੀ ਇਨਸਾਨ ,ਕੌਮ ਜਾਂ ਕਬੀਲੇ ਤੋਂ ਖੋਹਆ ਨਹੀਂ ਜਾ ਸਕਦਾ । ਭਾਂਰਤ ਵਿੱਚ ਮੀਡੀਏ ਤੇ ਭਾਰਤ ਸਰਕਾਰ ਕੰਟਰੋਲ ਕਰਨ ਲਈ ਯਤਨਸ਼ੀਲ ਹੈ ਪਰ ਪਹਿਰੇਦਾਰ ਵਰਗੇ ਅਖਬਾਰ ਪੰਥਕ ਹੱਕਾਂ ਤੇ ਡੱਟ ਕੇ ਪਹਿਰਾ ਦੇ ਰਹੇ ਹਨ ।ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ।

Have something to say? Post your comment

More News News

The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ
-
-
-