Tuesday, November 12, 2019
FOLLOW US ON

News

ਕਸ਼ਮੀਰੀ ਅਬਲਾਵਾਂ ਬਾਰੇ ਖੱਟਰ ਦਾ ਬਿਆਨ ਨਿਖੇਧੀਯੋਗ, ਜਨਤਕ ਮੁਆਫੀ ਮੰਗੇ: ਦਮਦਮੀ ਟਕਸਾਲ ।

August 11, 2019 09:46 PM

ਕਸ਼ਮੀਰੀ ਅਬਲਾਵਾਂ ਬਾਰੇ ਖੱਟਰ ਦਾ ਬਿਆਨ ਨਿਖੇਧੀਯੋਗ, ਜਨਤਕ ਮੁਆਫੀ ਮੰਗੇ: ਦਮਦਮੀ ਟਕਸਾਲ ।

ਮੌਜੂਦਾ ਹਾਲਾਤ ਤੇ ਦੁੱਖ ਦੀ ਘੜੀ 'ਚ ਅਸੀ ਕਸ਼ਮੀਰੀਆਂ ਨਾਲ ਖੜੇ ਹਾਂ: ਬਾਬਾ ਹਰਨਾਮ ਸਿੰਘ ਖਾਲਸਾ।
ਕਸ਼ਮੀਰ ਅਤੇ ਕਸ਼ਮੀਰੀ ਲੋਕ ਸਾਡੇ ਪਰਿਵਾਰ ਦਾ ਹਿਸਾ।

ਮਹਿਤਾ / ਅਮ੍ਰਿਤਸਰ 11 ਅਗਸਤ  QA ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਸ਼ਮੀਰੀ ਲੜਕੀਆਂ/ਬੀਬੀਆਂ ਬਾਰੇ ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿਤੇ ਗਏ ਵਿਵਾਦਿਤ ਬਿਆਨ ਅਤੇ ਭੱਦੀ ਸ਼ਬਦਾਵਲੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਉਸ ਨੂੰ ਜਨਤਕ ਮੁਅਫੀ ਮੰਗਣ ਲਈ ਕਿਹਾ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਸ਼ਮੀਰ ਸੰਬੰਧੀ ਧਾਰਾ 370 ਦੇ ਰੱਦ ਕੀਤੇ ਜਾਣ ਤੋਂ ਬਾਅਦ ਮੌਜੂਦਾ ਸੰਵੇਦਣਸ਼ੀਲ ਹਾਲਾਤ ਦੇ ਸਨਮੁਖ ਕਸ਼ਮੀਰੀ ਲੜਕੀਆਂ/ ਬਹੂ ਬੇਟੀਆਂ ਸੰਬੰਧੀ ਕਿਸੇ ਵੀ ਸੰਸਥਾ ਦੇ ਜਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਦੀ ਗੈਰ ਸੰਜੀਦਗੀ, ਅਪਮਾਨਜਨਕ ਟਿਪਣੀ ਅਤੇ ਕਸ਼ਮੀਰੀਆਂ ਨਾਲ ਕਿਸੇ ਪ੍ਰਕਾਰ ਦਾ ਵੀ ਬੁਰਾ ਸਲੂਕ ਉਨਾਂ 'ਚ ਕੁੜਤਣ ਵਿਚ ਵਾਧਾ ਕਰੇਗਾ। ਅਵਾਮ ਦੇ ਸਵੈਮਾਣ ਅਤੇ ਸਮਾਜੀ ਰੁਤਬਾ ਦਾ ਆਦਰ ਕਰਨ ਸਭ ਦਾ ਫਰਜ਼ ਹੈ। ਮੁਖ ਮੰਤਰੀ ਖੱਟਰ ਦਾ ਕਸ਼ਮੀਰੀ ਲੜਕੀਆਂ ਪ੍ਰਤੀ ਗੈਰ ਜਿਮੇਵਾਰਾਨਾ ਰਵਇਆ ਅਤਿ ਨਿੰਦਣਯੋਗ ਹੈ ਅਤੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜਿਸ ਪ੍ਰਤੀ ਹਰੇਕ ਇਆਨਤਦਾਰ ਸ਼ਖਸ਼ ਅਤੇ ਇਥੋਂ ਤਕ ਕਿ ਆਮ ਲੋਕਾਂ ਨੇ ਵੀ ਬੁਰਾ ਮਨਾਇਆ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿਚ ਅਤੇ ਖਾਸ ਕਰ ਮੁਖ ਮੰਤਰੀ ਲਈ ਜਨਤਾ ਪਰਿਵਾਰ ਦਾ ਰੂਪ ਹੁੰਦਾ ਹੈ। ਸ੍ਰੀ ਖੱਟਰ ਨੂੰ ਕਸ਼ਮੀਰੀ ਲੜਕੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਸੀ ਬਲਕੇ ਉਹਨਾਂ ਨੂੰ ਧੀਆਂ ਵਾਂਗ ਸਨਮਾਨ ਦੇਣਾ ਬਣਦਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ਅਤੇ ਕਸ਼ਮੀਰੀ ਲੋਕ ਸਾਡੇ ਪਰਿਵਾਰ ਦਾ ਹਿਸਾ ਹਨ। ਉਹਨਾਂ ਕਸ਼ਮੀਰ ਅਤੇ ਕਸ਼ਮੀਰੀਆਂ ਲਈ ਆਦਰਯੋਗ ਸਿਆਸੀ ਹੱਲ ਦੀ ਕਾਮਨਾ ਕੀਤੀ ਅਤੇ ਉਥੇ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ 'ਤੇ ਦੁੱਖ ਦਾ ਪ੍ਰਗਟ ਕਰਦਿਆਂ ਕਿਹਾ ਕਿ ਹਰ ਦੁੱਖ ਤੇ ਔਖੀ ਘੜੀ 'ਚ ਅਸੀਂ ਕਸ਼ਮੀਰੀਆਂ ਨਾਲ ਖੜੇ ਹਾਂ।
ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਦਿੱਲੀ ਦੇ ਤੁਗਲਕਾਬਾਦ 'ਚ ਭਗਤ ਰਵੀਦਾਸ ਮੰਦਰ ਨੂੰ ਜਬ
ਰੀ ਢਾਹੇ ਜਾਣ 'ਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਜਿਵੇ ਉਕਤ ਧਾਰਮਿਕ ਅਸਥਾਨ ਨੂੰ ਗਿਰਾਇਆ ਗਿਆ ਉਸ ਨਾਲ ਸੰਬੰਧਿਤ ਲੋਕਾਂ ਦੇ ਧਾਰਮਿਕ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਨੂੰ ਗਿਰਾਉਣ ਦੀ ਲੋੜ ਪੈਣ 'ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੰਬੰਧਿਤ ਭਾਈਚਾਰੇ ਨਾਲ ਮਿਲ ਬੈਠ ਕੇ ਕੋਈ ਸੁਖਾਲਾ ਅਤੇ ਸਹਿਮਤੀ ਵਾਲਾ ਹਲ ਕਢਦੇ।

Have something to say? Post your comment

More News News

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ" ਰਿਲੀਜ਼ ਕੀਤਾ ਗਿਆ ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ
-
-
-