Sunday, January 19, 2020
FOLLOW US ON

News

ਲਿਬਰੇਸ਼ਨ ਵੱਲੋਂ ਦਲਿਤ ਸੰਗਠਨਾਂ ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

August 12, 2019 06:59 PM

ਲਿਬਰੇਸ਼ਨ ਵੱਲੋਂ ਦਲਿਤ ਸੰਗਠਨਾਂ ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

ਕਸ਼ਮੀਰੀ ਔਰਤਾਂ ਬਾਰੇ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਠਨਾਂ ਵੱਲੋਂ ਲਏ ਸਟੈਂਡ ਦੀ ਕੀਤੀ ਭਰਪੂਰ ਸ਼ਲਾਘਾ।

ਮਾਨਸਾ 12 ਅਗਸਤ (ਤਰਸੇਮ ਸਿੰਘ ਫਰੰਡ ) ਸੀਪੀਆਈ (ਐਮ.ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਨੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਅਦਾਲਤੀ ਫ਼ੈਸਲੇ ਦੀ ਆੜ ਵਿੱਚ ਪੁਰਾਤਨ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਖਿਲਾਫ਼ ਦਲਿਤ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਰਗਰਮ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵੱਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਸੰਘ ਤੇ ਬੀ.ਜੇ.ਪੀ ਨਾਲ ਜੁੜੇ ਬ੍ਰਾਹਮਣਵਾਦੀ ਸੰਗਠਨ ਦਹਾਕਿਆਂ ਤੋਂ ਅਯੁਧਿਆ ਵਿੱਚ ਰਾਮ ਮੰਦਰ ਉਸਾਰਨ ਲਈ ਫਿਰਕੂ ਗੜਬੜ ਤੋਂ ਲੈਕੇ ਸਿਆਸੀ ਕਾਨੂੰਨੀ ਹੱਥ ਕੰਡੇ ਤੱਕ ਵਰਤ ਰਹੇ ਹਨ, ਦੂਜੇ ਪਾਸੇ ਉਨ੍ਹਾਂ ਮਹਾਨ ਕ੍ਰਾਂਤੀਕਾਰੀ ਰਹਿਬਰ ਸ਼੍ਰੀ ਗੁਰੂ ਰਵਿਦਾਸ ਦੀ ਚਰਨ ਛੋਹ ਪ੍ਰਾਪਤ ਤੁਗਲਕਾਬਾਦ ਵਿਚਲੇ ਇਸ ਪੁਰਾਤਨ ਧਾਰਮਿਕ ਅਸਥਾਨ ਨੂੰ ਪੁਲਸੀ ਤਾਕਤ ਦੇ ਜ਼ੋਰ ਤੋੜਨ ਤੋਂ ਭੋਰਾ ਭਰ ਵੀ ਗੁਰੇਜ਼ ਨਹੀਂ ਕੀਤਾ। ਇਹ ਦੁਖਦਾਈ ਕਾਰਵਾਈ ਗੁਰੂ ਰਵਿਦਾਸ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਰੱਖਣ ਵਾਲੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਮੋਦੀ ਸਰਕਾਰ ਵੱਲੋਂ ਕੀਤਾ ਇੱਕ ਭਿਆਨਕ ਖਿਲਵਾੜ ਹੈ। ਬੀ.ਜੇ.ਪੀ ਤੇ ਕੇਂਦਰ ਸਰਕਾਰ ਇਸ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ ਕਿ ਇਹ ਘਿਨਾਉਣੀ ਕਾਰਵਾਈ ਸੁਪਰੀਮ ਕੋਰਟ ਤੇ ਡੀਡੀਏ ਨੇ ਕੀਤੀ ਹੈ ਕਿਉਂਕਿ ਡੀ.ਡੀ.ਏ ਸਿੱਧੀ ਕੇਂਦਰ ਸਰਕਾਰ ਦੇ ਅਧੀਨ ਹੈ ਅਤੇ ਇਸ ਮੰਦਰ ਨੂੰ ਤੋੜਨ ਲਈ ਮੁੱਕਦਮਾ ਡੀ.ਡੀ.ਏ. ਅਦਾਲਤ ਵਿਚ ਸਰਕਾਰ ਦੀ ਪ੍ਰਵਾਨਗੀ ਨਾਲ ਹੀ ਲੈ ਕੇ ਗਈ ਸੀ। ਹਾਲਾਂਕਿ ਜਨਹਿੱਤ ਦੇ ਕਿਸੇ ਵੀ ਕਾਰਜ ਲਈ ਜ਼ਮੀਨ ਅਧਿਗ੍ਰਹਿਣ ਕਰਨ ਵਕਤ ਸਬੰਧਤ ਵਿਭਾਗ ਵੱਲੋਂ ਇਹ ਸਰਟੀਫਿਕੇਟ ਅਗਾਊਂ ਦੇਣਾ ਪੈਂਦਾ ਹੈ ਕਿ ਅਧਿਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਵਿਚ ਕੋਈ ਇਤਿਹਾਸਕ ਜਾਂ ਧਾਰਮਿਕ ਜਗ੍ਹਾ ਮੌਜੂਦ ਨਹੀਂ ਹੈ ਪਰ ਇਸ ਘਟਨਾ ਤੋਂ ਜ਼ਾਹਰ ਹੈ ਕਿ ਬ੍ਰਾਹਮਣੀ ਤੇ ਜਾਤੀਵਾਦੀ ਬੀ.ਜੇ.ਪੀ. ਤੇ ਸੰਘ ਪਰਿਵਾਰ, ਦਲਿਤਾਂ ਪ੍ਰਤੀ ਹੇਜ਼ ਜਗਾਉਣ ਅਤੇ ਸਿਆਸੀ ਲਾਹੇ ਲਈ ਉਨ੍ਹਾਂ ਦਾ ਹਿੰਦੂਕਰਨ ਕਰਨ ਦੀਆਂ ਮੁਹਿੰਮਾਂ ਦੇ ਬਾਵਜੂਦ ਅੰਦਰਖਾਤੇ ਦਲਿਤ ਵਰਗ ਨੂੰ ਅਪਮਾਨਤ ਕਰਨ ਅਤੇ ਹੀਣਤਾ ਦਾ ਅਹਿਸਾਸ ਕਰਵਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਬਿਆਨ ਵਿਚ ਇਸ ਮਸਲੇ ’ਤੇ ਧਾਰੀ ਖਾਮੋਸ਼ੀ ਲਈ ਅਤੇ ਕਸ਼ਮੀਰ ਦੇ ਸੁਆਲ ’ਤੇ ਸੰਸਦ ਵਿਚ ਮੋਦੀ ਸਰਕਾਰ ਦਾ ਸਾਥ ਦੇਣ ਬਦਲੇ ਲਿਬਰੇਸ਼ਨ ਆਗੂਆਂ ਨੇ ਬੀ.ਐਸ.ਪੀ ਸੁਪਰੀਮੋ ਬੀਬੀ ਮਾਇਆਵਤੀ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। ਲਿਬਰੇਸ਼ਨ ਆਗੂਆਂ ਨੇ ਕਸ਼ਮੀਰੀ ਲੜਕੀਆਂ ਤੇ ਔਰਤਾਂ ਪ੍ਰਤੀ ਹਰਿਆਣਾ ਦੇ ਸੰਘੀ ਮੁੱਖ ਮੰਤਰੀ ਖੱਟਰ ਤੇ ਹੋਰ ਬੀ.ਜੇ.ਪੀ ਲੀਡਰਾਂ ਦੇ ਘੋਰ ਗੈਰ ਇਖਲਾਕੀ ਬਿਆਨਾਂ ਵਿਰੁੱਧ ਡੱਟਵਾਂ ਸਟੈਂਡ ਲੈਣ ਅਤੇ ਪੀੜਤ ਕਸ਼ਮੀਰੀ ਲੋਕਾਂ ਦੇ ਪੱਖ ਵਿਚ ਨਿੱਤਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੰਘਰਸ਼-ਸ਼ੀਲ ਸਿੱਖ ਸੰਗਠਨਾਂ ਦੇ ਬਿਆਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਗਵੇਂ ਫਿਰਕੂ ਫਾਸਿਸਟ ਸੰਘ ਪਰਿਵਾਰ ਤੇ ਮੋਦੀ ਸਰਕਾਰ ਵੱਲੋਂ ਦਲਿਤਾਂ, ਘੱਟ ਗਿਣਤੀਆਂ ਅਤੇ ਪ੍ਰਗਤੀਸ਼ੀਲ ਤੇ ਜਮਹੂਰੀ ਤਾਕਤਾਂ ਉਤੇ ਕੀਤੇ ਜਾ ਰਹੇ ਹਮਲਿਆਂ ਦਾ ਟਾਕਰਾ ਕਰਨ ਲਈ ਇੰਨ੍ਹਾ ਤਮਾਮ ਸ਼ਕਤੀਆਂ ਦਾ ਏਕਾ ਬੇਹੱਦ ਜ਼ਰੂਰੀ ਹੈ। ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਇਸ ਸਾਂਝ ਨੂੰ ਅੱਗੇ ਵਧਾਉਣ ਤੇ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ।

Have something to say? Post your comment

More News News

ਨਿਊਜਰਸੀ ਦੇ ਇਕ ਭਾਰਤੀ ਸ਼ਰਾਬੀ ਕਾਰ ਡਰਾਈਵਰ ਨੂੰ ਇਕ ਪਤੀ-ਪਤਨੀ ਨੂੰ ਮਾਰਨ ਦੇ ਦੌਸ਼ ਹੇਠ 12 ਸਾਲ ਦੀ ਕੈਦ Unidentified car riders robbed about 5 lakhs on the strength of arms from HDFC Bank Bandala branch. ਸਫਰ-ਏ-ਅਕਾਲੀ ਲਹਿਰ ਪ੍ਰੋਗਰਾਮ ਰਾਹੀ ਮਨਾਇਆ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਹਾੜਾ ਮਿਸ਼ਨ ਸ਼ਤ-ਪ੍ਤੀਸ਼ਤ ਲਈ ਸੈਂਟਰ ਹੈੱਡ ਟੀਚਰ ਸੈਂਟਰ ਅਧੀਨ ਸਕੂਲਾਂ ਦਾ ਅੰਕੜਾ ਵਿਸ਼ਲੇਸ਼ਣ ਕਰਨ - ਸਿੱਖਿਆ ਸਕੱਤਰ ਜ਼ਿਲ੍ਹਾ ਪਟਿਆਲਾ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀਆਂ ਤਿਆਰੀਆਂ ਮੁਕੰਮਲ ਮਨਰੇਗਾ ਕਾਨੂੰਨ ਤਹਿਤ ਮਜਦੂਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ - ਸੀਰਾ ਨਾਗਰਿਕਤਾ ਸੋਧ ਕਾਨੂੰਨ ਤੇ ਪੰਜਾਬ ਸਰਕਾਰ ਵੱਲੋਂ ਲਏ ਫੈਸਲਾ ਸਲਾਘਾਂਯੋਗ ਪੰਜਾਬੀ ਪਰਵਾਸੀਆਂ ਪੰਜਾਬੀਆਂ ਦੀ ਪੱਗ ਸਿਰ ਤੇ ਰੱਖੀ ਹੋਈ ਹੈ- ਡਾ. ਗੁਰਵਿੰਦਰ ਧਾਲੀਵਾਲ 11 ਕਿਲੋ ਭੁੱਕੀ ਬ੍ਰਰਾਮਦ ਕੀਤੀ ਪੁਲਿਸ ਨੇ ਨਾਕਾਂ ਲਗਾ ਕੇ -- ਚੋਕੀ ਇਨਚਾਰਜ ਹਰਜਿੰਦਰ ਸਿੰਘ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੀਸਰੇ ਪੜਾਅ ਵਿੱਚ 150 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ
-
-
-