Sunday, January 19, 2020
FOLLOW US ON

News

ਗੁ: ਸੁੱਖ ਸਾਗਰ ਸਾਹਿਬ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ।

August 12, 2019 07:04 PM
ਗੁ: ਸੁੱਖ ਸਾਗਰ ਸਾਹਿਬ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ। 
 
ਸ੍ਰੀ ਅਨੰਦਪੁਰ ਸਾਹਿਬ 12 ਅਗਸਤ(ਦਵਿੰਦਰਪਾਲ ਸਿੰਘ): ਅੱਜ ਗੁਰਦੁਆਰਾ ਸੁੱਖ ਸਾਗਰ ਸਾਹਿਬ ਪਿੰਡ ਲੰਗ ਮਜਾਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਵਕ   ਮਨਾਇਆ ਗਿਆ। ਇਸ ਮੌਕੇ ਕੌਮ ਦੀਆਂ ਸਿਰਮੌਰ ਹਸਤੀਆਂ ਤੇ  ਰਾਗੀ, ਢਾਡੀ ,ਕੀਰਤਨੀਏ ,ਕਥਾਵਾਚਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਗੀ ਢਾਡੀ ਪ੍ਰਚਾਰਕਾਂ ਵੱਲੋਂ ਜਿੱਥੇ ਗੁਰੂ ਸਾਹਿਬ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਦੱਸਿਆ ਗਿਆ ਉਥੇ ਹੀ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਹੋਏ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਗੁਰੂ ਸਾਹਿਬ ਜੀ ਦੀ ਜੀਵਨੀ ਦੇ ਉੱਤੇ ਚਾਨਣ ਪਾਉਂਦਿਆਂ ਉਨ੍ਹਾਂ ਦੀ ਜੀਵਨੀ ਦਾ ਇਤਿਹਾਸ ਦੱਸਿਆ। ਇਸ ਮੌਕੇ ਜਿਥੇ ਢਾਡੀ ਸਿੰਘਾਂ ਵੱਲੋਂ ਬੀਰ ਰਸ ਅਤੇ ਢਾਡੀ ਪ੍ਰਸੰਗ ਸੁਣਾਇਆ ਗਿਆ, ਰਾਗੀ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਥੇ ਹੀ ਕਥਾ ਵਾਚਕਾਂ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਉਦਾਸੀਨ ਬਾਬਾ ਵਡਭਾਗੀ ਜੀ ,ਬਾਬਾ ਗੋਪਾਲਾ ਨੰਦ ਪੱਸੀਵਾਲ ,ਢਾਡੀ ਜਸਵੰਤ ਸਿੰਘ ਮੌਜੋਵਾਲ ,ਕਰਮ ਸਿੰਘ ਅਗੰਮਪੁਰ ,ਜਸਵੀਰ ਸਿੰਘ ਪੰਮੀ ,ਭਾਈ ਕਮਲਜੀਤ ਸਿੰਘ ਸਟੱਡੀ ਸਰਕਲ, ਭਾਈ ਸੁਖਜੀਤ ਸਿੰਘ ਜੀ ਤੇ ਭਾਈ ਬੇਅੰਤ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਬਾਬਾ ਕਰਤਾਰ ਸਿੰਘ ਗੁਰੂ ਕਾ ਲਾਹੌਰ ਵਾਲਿਆਂ ਵੱਲੋਂ ਢਾਡੀ ਵਾਰਾਂ ਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਦਲੀਪ ਸਿੰਘ ਤੂੰਬੀ ਵਾਦਕ ਅਜਨਾਲੇ ਵਾਲਿਆਂ ਨੇ ਇਲਾਹੀ  ਵਾਰਾਂ ਗਾਈਆਂ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਜੀ ਆਇਆ ਕਿਹਾ ਗਿਆ ਤੇ ਨਾਲ ਹੀ ਆਈਆ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ,  ਜਗਦੇਵ ਸਿੰਘ ਦਿਲਬਰ  ਪ੍ਰਬੰਧਕ, ਭਾਈ ਅਵਤਾਰ ਸਿੰਘ ਜੀ ਦੇ ਕੀਰਤਨੀ ਜਥਾ ਭਾਈ ਹਰਭਜਨ ਸਿੰਘ, ਕਮਲਜੀਤ ਸਿੰਘ, ਸਰਬਜੀਤ ਸਿੰਘ ਭੰਵਰ, ਸ਼ੇਰ ਸਿੰਘ ਢੇਰ, ਮੇਹਰ ਸਿੰਘ ਢਾਹੇ, ਭਾਗ ਸਿੰਘ, ਕੁਲਦੀਪ ਸਿੰਘ ਪਨਸਪ, ਜੀਤ ਸਿੰਘ, ਮਨਜੀਤ ਸਿੰਘ, ਦਲਜੀਤ ਸਿੰਘ ਚੰਡੀਗੜ੍ਹ ਵਾਲੇ, ਬੰਤਾ ਸਿੰਘ ਠਸਕਾ, ਭਾਈ ਸੋਮ ਸਿੰਘ ਆਦਿ ਹਾਜ਼ਰ ਸਨ। 
Have something to say? Post your comment

More News News

Unidentified car riders robbed about 5 lakhs on the strength of arms from HDFC Bank Bandala branch. ਸਫਰ-ਏ-ਅਕਾਲੀ ਲਹਿਰ ਪ੍ਰੋਗਰਾਮ ਰਾਹੀ ਮਨਾਇਆ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਹਾੜਾ ਮਿਸ਼ਨ ਸ਼ਤ-ਪ੍ਤੀਸ਼ਤ ਲਈ ਸੈਂਟਰ ਹੈੱਡ ਟੀਚਰ ਸੈਂਟਰ ਅਧੀਨ ਸਕੂਲਾਂ ਦਾ ਅੰਕੜਾ ਵਿਸ਼ਲੇਸ਼ਣ ਕਰਨ - ਸਿੱਖਿਆ ਸਕੱਤਰ ਜ਼ਿਲ੍ਹਾ ਪਟਿਆਲਾ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀਆਂ ਤਿਆਰੀਆਂ ਮੁਕੰਮਲ ਮਨਰੇਗਾ ਕਾਨੂੰਨ ਤਹਿਤ ਮਜਦੂਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ - ਸੀਰਾ ਨਾਗਰਿਕਤਾ ਸੋਧ ਕਾਨੂੰਨ ਤੇ ਪੰਜਾਬ ਸਰਕਾਰ ਵੱਲੋਂ ਲਏ ਫੈਸਲਾ ਸਲਾਘਾਂਯੋਗ ਪੰਜਾਬੀ ਪਰਵਾਸੀਆਂ ਪੰਜਾਬੀਆਂ ਦੀ ਪੱਗ ਸਿਰ ਤੇ ਰੱਖੀ ਹੋਈ ਹੈ- ਡਾ. ਗੁਰਵਿੰਦਰ ਧਾਲੀਵਾਲ 11 ਕਿਲੋ ਭੁੱਕੀ ਬ੍ਰਰਾਮਦ ਕੀਤੀ ਪੁਲਿਸ ਨੇ ਨਾਕਾਂ ਲਗਾ ਕੇ -- ਚੋਕੀ ਇਨਚਾਰਜ ਹਰਜਿੰਦਰ ਸਿੰਘ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੀਸਰੇ ਪੜਾਅ ਵਿੱਚ 150 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ ਹਰ ਮਿੱਟੀ ਦੀ ਆਪਣੀ ਖਸਲਤ ਹੈ ਹਰ ਮਿੱਟੀ ਕੁੱਟਆਿਂ ਨਹੀਂ ਭਰਦੀ ਹਰ ਜਖਮੀ ਮੱਥਾ ਨਹੀ ਝੁਕਦਾ ਬੰਨ੍ਹ ਲਾਇਆਂ ਹਰ ਛਲ ਨਹੀਂ ਰੁਕਦੀ >ਯੂਨਾਈਟਡਿ ਖਾਲਸਾ ਦਲ ਯੂ ਕੇ > ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ
-
-
-