Wednesday, May 27, 2020
FOLLOW US ON

Poem

ਮੇਰੀ ਮਾਂ/ਨੀਤੂ ਰਾਮਪੁਰ

August 13, 2019 10:02 PM
ਮੇਰੀ ਮਾਂ
 
ਮੇਰੀ ਮਾਂ ਮੇਰੀ ਜਾਨ..
ਇਹਦੇ ਨਾਲ ਵੱਸਦਾ ਮੇਰਾ ਜਹਾਨ..
ਹਾਂ ਇਹਦੇ ਲਈ ਅੱਜ ਵੀ ਮੈਂ ਬੱਚੀ...
ਪਰ ਉਮਰ ਮੁਤਾਬਿਕ ਹੋ ਗਈ ਜਵਾਨ...।।
 
ਪੁੱਤ ਨਾਲੋ ਵੱਧ ਮੈਨੂੰ ਚਾਇਆ..
ਜੋ ਮੰਗਿਆ ਸਭ ਝੋਲੀ ਪਾਇਆ..
ਕਹੇ ਮੁਤਾਬਕ ਪੜਾਇਆ ਲਿਖਾਇਆ..
ਆਪਣੇ ਹੱਥੀ ਕਿਰਤ ਕਰਨ ਦੇ...
ਮੈਨੂੰ ਕਾਬਿਲ ਬਣਾਇਆ...।।
 
ਇਕ ਦਿਨ ਉੱਤਰੀ ਸਭ ਖੁਮਾਰੀ...
ਲੱਗੀ ਘਰ ਨੂੰ ਭੈੜੀ ਬਿਮਾਰੀ....
ਗਈ ਰਹਿ ਮਾਂ ਕੱਲੀ ਵਿਚਾਰੀ...
ਹੋਇਆ ਥੋੜਾ ਸਮਾਂ ਮੈਨੂੰ ਹੋਈ ਨੂੰ...
ਬਾਬੁਲ ਗਿਆ ਮਾਰ ਉਡਾਰੀ...।।
 
ਖੁਆਬ ਬੁਣੇ ਨੇ ਬਹੁਤ ਸਾਰੇ...
ਨਾ ਆਪਾਂ ਜ਼ਿੰਦਗੀ ਤੋਂ ਹਾਰੇ...
ਰਿਸ਼ਤੇਦਾਰਾਂ ਲਾਏ ਝੂਠੇ ਲਾਰੇ....
"ਨੀਤੂ ਰਾਮਪੁਰ" ਇਹੋ ਸੋਚੇ....
ਚਮਕ ਕੇ ਰਹੂ ਵਾਂਗ ਸਿਤਾਰੇ....।।
 
ਨੀਤੂ ਰਾਮਪੁਰ
ਰਾਮਪੁਰ,ਲੁਧਿਆਣਾ 
98149-60725
Have something to say? Post your comment