Tuesday, December 10, 2019
FOLLOW US ON

Article

ਕਸ਼ਮੀਰੀ ਲੜਕੀਆਂ ਬਾਰੇ ਭੱਦੀ ਸ਼ਬਦਾਵਲੀ ਬਿਮਾਰ ਮਾਨਸਿਕਤਾ /ਸਤਨਾਮ ਸਿੰਘ ਮੱਟੂ

August 13, 2019 10:03 PM
ਕਸ਼ਮੀਰੀ ਲੜਕੀਆਂ ਬਾਰੇ ਭੱਦੀ ਸ਼ਬਦਾਵਲੀ ਬਿਮਾਰ ਮਾਨਸਿਕਤਾ
ਸਿੱਖ ਧਰਮ ਦਾ ਯੋਗਦਾਨ ਸਲਾਘਾਯੋਗ
 
ਸੱਤਾਧਾਰੀ ਕੇਦਰ ਸਰਕਾਰ ਨੇ ਧਾਰਾ 370 ਖਤਮ ਕਰਕੇ ਭਾਰਤ ਦੇ ਜੰਮੂ ਅਤੇ ਕਸ਼ਮੀਰ ਸੂਬੇ ਨੂੰ ਤੋੜਕੇ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਨਾਮ ਦੇ ਦੋ ਯੂਨੀਅਨ ਟੇਰੇਟਰੀ ਬਣਾ ਕੇ ਕੇਂਦਰ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਇੱਛਾ ਦੇ ਉੱਲਟ ਸਵੈਮਾਣ ਨੂੰ ਗਹਿਰੀ ਸੱਟ ਮਾਰੀ ਹੈ ਅਤੇ ਭਾਵਨਾਵਾਂ ਦਾ ਘਾਣ ਕੀਤਾ ਹੈ, ਕਿਉਂਕਿ ਇਸ ਸੰਬੰਧੀ ਕਸ਼ਮੀਰੀ ਲੋਕਾਂ ਨਾਲ ਕੋਈ ਰਾਏਸ਼ੁਮਾਰੀ ਵੀ ਨਹੀਂ ਕੀਤੀ ਗਈ।ਧਾਰਮਿਕ, ਭਾਸ਼ਾਈ, ਸੱਭਿਆਚਾਰਕ, ਨਸਲੀ ਘੱਟ ਗਿਣਤੀਆਂ ਅਤੇ ਬਹੁਜਨ ਸਮਾਜ ਦੇ ਸਵੈਮਾਣ ਦੇ ਸੰਦਰਭ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਕਸ਼ਮੀਰ ਦੇ ਖਾਸ ਸਿਆਸੀ ਰੁਤਬੇ ਨੂੰ ਖਤਮ ਕਰਕੇ ਉਹਨਾਂ ਦੀ ਰਾਇ ਤੋਂ ਬਿਨਾਂ ਦੋ ਟੋਟਿਆਂ ਚ ਵੰਡ ਕੇ ਸਿੱਧਾ ਕੇਂਦਰ ਦੇ ਕਬਜੇ ਹੇਠ ਲਿਆਉਣ ਦੀ ਪ੍ਰਕਿਰਿਆ ਸੰਵਿਧਾਨਕ ਲੋਕਤੰਤਰਿਕ ਢਾਂਚੇ ਨਾਲ ਮਜਾਕ ਵਾਲੀ ਗੱਲ ਜਾਪਦੀ ਹੈ।
ਜੰਮੂ ਕਸ਼ਮੀਰ ਚ ਸੁਰੱਖਿਆ ਦਸਤਿਆਂ ਦੀ ਦਹਿਸ਼ਤ ਹੇਠ ਕਰਫਿਊ ਵਰਗੇ ਸੰਵੇਦਨਸ਼ੀਲ ਹਾਲਾਤਾਂ ਚ ਦਿਨ ਕਟੀ ਕਰ ਰਹੇ ਕਸ਼ਮੀਰੀ ਸੂਬੇ ਦੇ ਟੁਕੜੇ ਹੋਣ ਕਾਰਣ ਗਹਿਰੇ ਸਦਮੇ ਚ ਹਨ।ਇਸ ਤੋਂ ਬਾਅਦ ਚ ਵੀ ਕੇਂਦਰ ਕਿਸੇ ਧਾਰਮਿਕ ,ਰਾਜਸੀ ਜਾਂ ਸਭਿਆਚਾਰਕ ਸਮੂਹ ਜਾਂ ਕਿਸੇ ਸੂਬੇ ਦੇ ਲੋਕਾਂ ਦੀਆਂ ਆਸਾਂ ਉਮੰਗਾਂ ਨੂੰ ਛਿੱਕੇ ਟੰਗ ਕੇ ਆਪਣੇ ਇੱਕ ਪਾਸੜ ਫੈਸਲੇ ਨਾਲ ਲਿਤਾੜ ਸਕਦਾ ਹੈ।ਇਸੇ ਸਮੇਂ ਇਸ ਤੋਂ ਬਾਅਦ ਹਿੰਦੂਵਾਦੀ ਤਾਕਤਾਂ ਦੇ ਨੁਮਾਇੰਦਿਆਂ ਵੱਲੋਂ ਕਸ਼ਮੀਰੀ ਲੜਕੀਆਂ ਨੂੰ ਲੈਕੇ ਜੋ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਉਹ ਹਿੰਦੂਤਵੀ ਤਾਨਾਸ਼ਾਹੀ, ਘਟੀਆ,ਸੌੜੀ ਅਤੇ ਬਿਮਾਰ ਸੋਚ ਦਾ ਨਤੀਜਾ ਹੈ।ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਉੱਚ ਰੁਤਬਿਆਂ ਤੇ ਬਿਰਾਜਮਾਨ ਸਿਆਸੀ ਹਸਤੀਆਂ ਅਤੇ ਹਿੰਦੂਵਾਦੀ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਚ ਵਾਇਰਲ ਵੀਡੀਓਜ਼ ਵਿੱਚ ਭੱਦੀਆਂ ਟਿੱਪਣੀਆਂ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ,ਉੱਥੇ ਤਾਨਾਸ਼ਾਹੀ ਦੀ ਬੋਅ ਵੀ ਮਾਰਦੀਆਂ ਹਨ।ਇਹ ਇੱਕ ਬਹੁਤ ਹੀ ਮੰਦਭਾਗਾ ਰੁਝਾਨ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲੀਆਂ ਕਾਰਵਾਈਆਂ ਚ ਸ਼ੁਮਾਰ ਹੈ। ਸੰਵਿਧਾਨਕ ਮਰਿਯਾਦਾ ਵਿੱਚ ਰਹਿੰਦਿਆਂ ਰਾਜਨੀਤਕ ਟਿੱਪਣੀਆਂ ਜਾਇਜ ਹਨ, ਸੰਬੰਧਿਤ ਖਿੱਤੇ ਦੇ ਲੋਕਾਂ ਦੀ ਇੱਜਤ ਆਬਰੂ ਪ੍ਰਤੀ ਗਲਤ ਨਜ਼ਰੀਆ ਰਾਜਨੀਤੀਵਾਨਾ ਨੂੰ ਸ਼ੋਭਾ ਨਹੀਂ ਦਿੰੰਦਾ।ਇਹ ਅਸੱਭਿਅਕ ਅਤੇ ਭੱਦੀਆਂ ਟਿੱਪਣੀਆਂ ਬਿਮਾਰ ਮਾਨਸਿਕਤਾ ਦੀ ਦੇਣ ਅਤੇ ਹਿੰਸਾ ਉਕਸਾਊ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਨੇਤਾਜਨ ਲੋਕਾਂ ਦੀ ਦੇਸ਼ਵਾਸੀਆਂ ਪ੍ਰਤੀ ਅਜਿਹੀ ਮਾੜੀ ਅਤੇ ਘਟੀਆ ਸੋਚ ਬਿਮਾਰ ਮਾਨਸਿਕਤਾ ਦਾ ਆਲਮ ਨਹੀਂ ਤਾਂ ਹੋਰ ਕੀ ਹੈ? ਜੇਕਰ ਸੱਤਾਧਾਰੀ ਤਾਕਤਾਂ ਦੇ ਨੁਮਾਇੰਦਿਆ ਦੀ ਅਜਿਹੀ ਸੋਚ ਹੈ ਤਾਂ ਅਬਦਾਲੀ ਅਤੇ ਇਹਨਾਂ ਦੀ ਸੋਚ ਵਿੱਚ ਕੀ ਫਰਕ ਰਹਿ ਗਿਆ ਹੈ? ਫਿਰ ਅਸੀਂ ਅਤੀਤ ਤੋਂ ਕੀ ਸਿੱਖਿਆ ਹੈ?  
ਤਵਾਰੀਖੀ ਗਵਾਹੀ ਦੇ ਮੱਦੇਨਜ਼ਰ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ ਅਤੇ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਕੇ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਸ਼ਖਤੀ ਦੀ ਮੰਗ ਕਰਨਾਂ ਬਹੁਤ ਹੀ ਸਲਾਘਾਯੋਗ ਕਦਮ ਹੈ।ਜਥੇਦਾਰ ਨੇ ਇਹ ਅਸੱਭਿਅਕ ਟਿੱਪਣੀਆਂ ਨਾਲ ਕਸ਼ਮੀਰੀ ਮਹਿਲਾਵਾਂ ਦੇ ਸਵੈਮਾਣ ਨੂੰ ਗਹਿਰੀ ਚੋਟ ਪਹੁੰਚਾਉਣ ਦੀ ਗੱਲ ਕਹੀ ਹੈ।ਇਹੋ ਬਿਮਾਰ ਕਿਸਮ ਮਾਨਸਿਕਤਾ ਪਹਿਲਾਂ 1984 ਵਿੱਚ ਸਿੱਖ ਬੀਬੀਆਂ ਖਿਲਾਫ ਵੀ ਪ੍ਰਗਟਾਈ ਗਈ ਸੀ ,ਹੁਣ ਕਸ਼ਮੀਰੀ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਅਤ ਹੈ,ਜੋ ਇਨਸਾਨੀਅਤ ਨਾਲ ਸਰਾਸਰ ਧੱਕਾ ਅਤੇ ਜ਼ੋਰਦਾਰੀ ਹੋਵੇਗੀ।ਕਸ਼ਮੀਰ ਦੀਆਂ ਮਹਿਲਾਵਾਂ ਨੂੰ ਸਿੱਖ ਸਮਾਜ ਦਾ ਹਿੱਸਾ ਮੰਨਦਿਆਂ ਉਹਨਾਂ ਦੀ ਇੱਜਤ ਆਬਰੂ ਦੀ ਰਾਖੀ ਲਈ ਸਿੱਖਾਂ ਵੱਲੋਂ ਪਿੱਛੇ ਨਾ ਹਟਣ ਦੇ ਇਸ ਕਦਮ ਉਠਾਉਣ ਦੇ ਵਾਅਦੇ ਨਾਲ ਸਦਮੇ ਚ ਜਿਉਂ ਰਹੀਆਂ ਕਸ਼ਮੀਰੀ ਔਰਤਾਂ ਅਤੇ ਉਹਨਾਂ ਵਾਲਿਦਾਂ ਨੇ ਕੁੱਝ ਨਾ ਕੁੱਝ ਰਾਹਤ ਜਰੂਰ ਮਹਿਸੂਸ ਕੀਤੀ ਹੋਵੇਗੀ।ਇਸ ਨਾਲ ਸਿੱਖ ਧਰਮ ਦੀ ਇੱਜਤ ਹੋਰ ਵਾਧਾ ਹੋਇਆ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ " ਦੇਖਿ ਪਰਾਈਆ ਮਾਵਾਂ ਧੀਆਂ ਭੈਣਾਂ ਜਾਣੈ ।" ਨੂੰ ਹੋਰ ਪ੍ਰਪੱਕਤਾ ਅਤੇ ਪ੍ਰਮੁੱਖਤਾ ਮਿਲੀ ਹੈ।ਜਥੇਦਾਰ ਦੀ ਬਿਆਨ ਸਿੱਖ ਧਰਮ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਹੋਰ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਸਾਹਿਬ ਨੂੰ ਸਮੱੱਰਥਨ ਦੇੇੇਣਾ ਉਹਨਾਂ ਨੂੰ ਭਵਿੱਖ ਚ ਚੰਗੇ ,ਸਡੋਲ ਅਤੇ ਵਧੀਆ ਫੈਸਲੇ ਲੈੈਣ ਲਈ ਉਤਸ਼ਾਹਿਤ ਕਰਨਾ ਹੈ।
ਕੁੱਝ ਵੀ ਹੋਵੇ ਆਕਾਲ ਤਖਤ ਦੇ ਜਥੇਦਾਰ ਨੇ ਇਹ ਕਾਰਜ ਲਈ ਜੁਅਰਤ ਕਰਕੇ ਸਿੱਖ ਧਰਮ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ ਹੈ।
ਔਰਤਾਂ ਪ੍ਰਤੀ ਅਸੱਭਿਅਕ ਅਤੇ ਸਵੈਮਾਣ ਨੂੰ ਸੱਟ ਮਾਰਨ ਵਾਲੀਆਂ ਟਿੱਪਣੀਆਂ ਅਤਿਅੰਤ ਨਿੰਦਣਯੋਗ ਹਨ।ਸੱਤਾਧਾਰੀ ਹਿੰਦੂਵਾਦੀ ਤਾਕਤਾਂ ਨੂੰ ਵੀ ਅਹਿੰਸਾਵਾਦੀ ਸੋਚ ਰੱਖਣ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਕੇ ਕਾਬੂ ਚ ਰੱਖਣ ਦੀ ਲੋੜ੍ਹ ਤੇ ਜ਼ੋਰ ਦੇਣਾ ਚਾਹੀਦਾ ਹੈ।
ਸਿੱਖ ਧਰਮ ਦੀਆਂ ਸਿੱਖਿਆਵਾਂ ਦੇ ਧਾਰਨੀ ਪੰਜਾਬੀਆਂ ਨੂੰ ਕਿਸੇ ਵੀ ਮਾੜੇ ਹਾਲਾਤਾਂ ਅਤੇ ਮਾਨਸਿਕਤਾ ਦੀ ਸੋਚ ਵਾਲੇ ਗਲਤ ਅਨਸਰਾਂ ਨਾਲ ਗੁਰਮਤਿ ਅਨੁਸਾਰ ਨਿਪਟਣ ਲਈ ਇੱਕਜੁੱਟ ਹੋਕੇ ਤਿਆਰ ਰਹਿਣ ਦੀ ਲੋੜ੍ਹ ਹੈ।
ਸਤਨਾਮ ਸਿੰਘ ਮੱਟੂ 
ਬੀਂਂਬੜ੍ਹ, ਸੰਗਰੂਰ।
9779708257
Have something to say? Post your comment

More Article News

ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! /ਮੁਹੰਮਦ ਅੱਬਾਸ ਧਾਲੀਵਾਲ, ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! ਮੁਹੰਮਦ ਅੱਬਾਸ ਧਾਲੀਵਾਲ ਕਬੱਡੀ ਕੂਮੈਟਰੀ ਵਾਲੇ ਵੀਰ ਅਵਤਾਰ ਸਿੰਘ ਤਾਰਾ ਕਿਸ਼ਨਪੁਰਾ ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ/ਉਜਾਗਰ ਸਿੰਘ ਸਮਾਜਵਾਦ ਦਾ ਰਾਹੀਂ, ਬੋਲੀਵੀਆ ! ਸੀ.ਆਈ.ਏ. ਦਾ ਸ਼ਿਕਾਰ /ਜਗਦੀਸ਼ ਸਿੰਘ ਚੋਹਕਾ ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ /ਸਰਵਜੀਤ ਸਿੰਘ ਸੈਕਰਾਮੈਂਟੋ ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ/ਬਘੇਲ ਸਿੰਘ ਧਾਲੀਵਾਲ " ਲੋੜ ਹੈ ਰਾਜਪਾਲ ਮਲਿਕ ਤੇ ਰਾਹੁਲ ਬਜਾਜ ਦੀਆਂ ਕਹੀਆਂ ਗੱਲਾਂ ਤੇ ਚਿੰਤਨ ਕਰਨ ਦੀ " /ਮੁਹੰਮਦ ਅੱਬਾਸ ਧਾਲੀਵਾਲ, ਟੁੱਟ ਰਹੇ ਰਿਸ਼ਤਿਆਂ ਨੂੰ ਸੰਭਾਲਣ ਦੀ ਲੋੜ /ਖੁਸ਼ਵਿੰਦਰਕੌਰ ਧਾਲੀਵਾਲ 7 ਦਸੰਬਰ 2019 ਨੂੰ ਫਲੈਗ ਡੇ ਤੇ ਵਿਸ਼ੇਸ਼: “ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜੋ ਸਦਾ ਲਈ ਸੋ ਗਏ, ਦੇਸ਼ ਦੀ ਆਣ ਤੇ ਸ਼ਾਨ ਲਈ ਜੋ ਕੁਰਬਾਨ ਹੋ ਗਏ”
-
-
-