Saturday, January 25, 2020
FOLLOW US ON

News

ਭੀਖੀ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ -ਸ਼ਹਿਰ ਅੰਦਰ ਰੋਸ਼ ਮਾਰਚ ਕਰਕੇ ਕੀਤਾ ਚੱਕਾ ਜਾਮ

August 13, 2019 10:06 PM

ਭੀਖੀ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ -ਸ਼ਹਿਰ ਅੰਦਰ ਰੋਸ਼ ਮਾਰਚ ਕਰਕੇ    ਕੀਤਾ ਚੱਕਾ ਜਾਮ

ਮਾਨਸਾ  13ਅਗਸਤ (ਤਰਸੇਮ ਸਿੰਘ ਫਰੰਡ)ਦਿੱਲੀ ਵਿੱਚ   ਸ੍ਰੀ ਗੁਰੂ ਰਵਿਦਾਸ ਦੇ ਪੁਰਾਤਨ ਮੰਦਰ ਤੋੜੇ ਜਾਣ ਖਿਲਾਫ ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਵੱਲੋ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਸਮੁੱਚੇ ਭਾਈਚਾਰੇ ਵੱਲੋਂ ਰਵਿਦਾਸ ਮੰਦਰ ਭੀਖੀ ਵਿੱਚ ਇਕੱਠ ਕਰਕੇ ਸ਼ਹਿਰ ਅੰਦਰ ਰੋਸ਼ ਮਾਰਚ ਕਰਦਿਆਂ ਬਰਨਾਲਾ ਚੌਂਕ ਨੂੰ ਇਕ ਘੰਟਾਂ ਜਾਮ ਕਰਕੇ ਮੋਦੀ  ਸਰਕਾਰੇ  ਦਾ ਪੁਤਲਾ ਸਾੜਿਆ ਗਿਆ ।ਇਸ ਸਮੇਂ ਜੁੜੇ ਹੋਏ ਰਵਿਦਾਸ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਆਗੂ ਕਾਮਰੇਡ ਦਰਸ਼ਨ ਭੀਖੀ,  ਆਲ ਇੰਡੀਆ ਸੈਟਰਲ ਕੋਸਿਲ ਆਫ ਟਰੇਡ ਯੂਨੀਅਨ (ਏਕਟੂ) ਦੇ  ਆਗੂ ਕਾਮਰੇਡ ਅਮਰੀਕ ਸਿੰਘ ਸਮਾਂਓ , ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਗੁਲਾਬ ਸਿੰਘ ਖੀਵਾ , ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ,  ਡਾਕਟਰ ਅੰਬੇਡਕਰ ਰਿਕਸ਼ਾ ਰੇਹੜੀ ਮਜਦੂਰ ਯੂਨੀਅਨ ਦੇ ਭਿੰਦਰ ਖੀਵਾ,  ਨਵ ਯੁਗ ਸਾਹਿਤ ਕਲਾ ਮੰਚ ਦੇ ਧਰਮਪਾਲ ਨੀਟਾ,  ਬਹੁਜਨ ਸਮਾਜ ਪਾਰਟੀ ਦੇ ਰਜਿੰਦਰ ਸਿੰਘ,  ਸੁਖਦੇਵ ਸਿੰਘ ਭੀਖੀ,  ਆਰ ਐਮ ਪੀ ਆਈ ਦੇ ਮਾਸਟਰ ਛੱਜੂ ਰਾਮ ਰਿਸ਼ੀ,  ਸੀ ਪੀ ਆਈ ਦੇ ਰੂਪ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਆਰ ਐਸ ਐਸ ਦੇ ਇਸ਼ਾਰੇ ਤੇ ਚਲਦਿਆਂ ਦੇਸ਼ ਦੇ ਸੰਵਿਧਾਨ ਨਾਲ ਛੇੜ ਛਾੜ ਕਰ ਰਹੀ ਹੈ ਅਤੇ ਹਿੰਦੂਵਾਦੀ ਫਿਰਕੂ ਫਾਸ਼ੀਵਾਦ ਅੰਜੰਡੇ ਲਾਗੂ ਕਰ ਰਹੀ ਹੈ ਜਿਸ ਕਰਕੇ ਘੱਟ ਗਿਣਤੀਆਂ, ਗਰਿਬ ਦਲਿਤਾਂ ਔਰਤਾ ਤੇ ਬੁਧੀਜੀਵੀਆਂ ਤੇ ਦਿਨੋਂ ਦਿਨ ਹਮਲੇ ਤੇਜ਼ ਹੋ ਰਹੇ ਹਨ ਜਿਸ ਨੂੰ ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਵੱਲੋ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਸਮੇਂ ਸੀ ਪੀ ਆਈ (ਐੱਮ ਐਲ) ਰੇਡ ਸਟਾਰ ਦੇ ਜੀਤ ਭੀਖੀ,  ਬਾਬਾ ਲਾਲ ਸਿੰਘ,  ਮਾਸਟਰ ਗੁਰਜੰਟ ਸਿੰਘ ਰਿਟਾਇਰਡ ਹੈਡਮਾਸਟਰ, ਜਰਨੈਲ ਸਿੰਘ ਫਰਵਾਹੀ ਮੇਲਾ ਸਿੰਘ ਹੀਰੋ, ਜੰਟਾ ਸਿੰਘ ਮੱਤੀ,  ਬਿੰਦਰ ਸਿੰਘ ਖਾਲਸਾ ਉਭਾ, ਵੀ ਮੌਜੂਦ ਸਨ ।

Have something to say? Post your comment

More News News

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ ਡਾ. ਦਵਿੰਦਰ ਬੋਹਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਲੋਕ ਅਰਪਣ मेगा हेल्थ कैंप का आयोजन, 550 लोगों ने मुफ्त स्वास्थ्य सुविधाओं का उठाया लाभ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ ਤਹਿਸੀਲ ਪੱਧਰੀ 71ਵੇਂ ਗਣਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਕੀਤੀ ਰਹਿਸਲ Max Hospital, Saket organised an awareness camp in Patna to discuss “Micro-Laparoscopic”surgery for the treatment of gall stones ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ A spectacular program on birthday of the Film Studios Setting and Allied Mazdoor Union’s General Secretary Gangeshwarlal Shrivastav(Sanju) ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ' ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ
-
-
-