ਬਹੁਤ ਥੋੜੇ ਸਮੇਂ ਦੌਰਾਨ ਹੀ ਫੈਸ਼ਨ ਜਗਤ ਵਿੱਚ ਮੱਲਾਂ ਮਾਰਨ ਵਾਲਾ ਬਲਜਿੰਦਰ ਸਿੰਘ
ਜੰਡਿਆਲਾ ਗੁਰੂ, 13 ਅਗਸਤ (ਕੁਲਜੀਤ ਸਿੰਘ)
ਕਿਸੇ ਵੀ ਫਿਲਮ, ਸੰਗੀਤ ਜਾਂ ਵੀਡੀਓ 'ਚ ਡ੍ਰੈਸ ਡਿਜ਼ਾਇਨਰ ਦਾ ਕੰਮ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ।ਕਿਸੇ ਵੀ ਸੀਨ ਦੀ ਮੰਗ ਨੂੰ ਲੈ ਕੇ ਉਸ ਮੁਤਾਬਕ ਡ੍ਰੈਸ ਡਿਜ਼ਾਈਨਰ ਕਲਾਕਾਰਾਂ ਦੀ ਡ੍ਰੈਸ ਤਿਆਰ ਕਰਦੇ ਹਨ ਅਤੇ ਫਿਰ ਕਲਾਕਾਰ ਉਸ ਨੂੰ ਪਹਿਨ ਕੇ ਆਪਣਾ ਕਿਰਦਾਰ ਨਿਭਾਉਂਦੇ ਹਨ।ਇਸ ਲਈ ਇਸ ਕੰਮ ਵਿੱਚ ਡ੍ਰੈਸ ਡਿਜ਼ਾਈਨਰ ਦੀ ਬਹੁਤ ਅਹਿਮ ਭੁਮਕਾ ਹੁੰਦੀ ਹੈ।ਕੁਝ ਇਸੇ ਤਰਾਂ ਹੀ ਪੰਜਾਬ ਦੇ ਉਭਰਦੇ ਹੋਏ ਡ੍ਰੈਸ ਡਿਜ਼ਾਇਨਰ ਬਲਜਿੰਦਰ ਸਿੰਘ ਜੋ ਤਿੰਨ-ਚਾਰ ਸਾਲਾ ਵਿੱਚ ਹੀ ਇਸ ਖੇਤਰ 'ਚ ਖੂਬ ਨਾਮ ਰਿਹਾ ਹੈ।ਬਲਜਿੰਦਰ ਸਿੰਘ ਨੇ ਪਹਿਰੇਦਾਰ ਨਾਲ ਇਕ ਖਾਸ ਮੁਲਾਕਾਤ 'ਚ ਦੱਸਿਆ ਕਿ ਉਸਦਾ ਜਨਮ ਮਈ 1990 ਵਿੱਚ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ ਅਤੇ ਉਹ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰਵੀਂ ਕਲਾਸ ਕਰਨ ਤੋਂ ਬਾਅਦ ਫੈਸ਼ਨ ਜਗਤ ਵਿੱਚ ਚਲਾ ਗਿਆ।ਉਸ ਨੇ ਦੱਸਿਆ ਉਸ ਨੂੰ ਬਚਪਨ ਤੋਂ ਹੀ ਖੂਬਸੂਰਤ ਪਹਿਰਾਵੇ ਪਹਿਨਣ ਦਾ ਸ਼ੌਕ ਸੀ।ਅੰਮ੍ਰਿਤਸਰ ਦੇ ਡਰੈਸ ਡਿਜਾਇਨਰ ਇੰਸਟੀਚਿਊਟ ਵਿੱਚ ਬਲਜਿੰਦਰ ਸਿੰਘ ਨੇ ਇਕ ਸਾਲ ਵਿੱਚ ਹੀ ਫੈਸ਼ਨ ਦੀ ਪੂਰੀ ਜਾਣਕਾਰੀ ਹਾਸਲ ਕਰਨ ਉਪਰੰਤ ਉਹ ਹੁਣ ਤੱਕ ਪ੍ਰਸਿੱਧ ਗਾਇਕ ਸੈਂਡੀ ਸੰਧੂ, ਰੋਜ਼ ਪੁਰੀ, ਬੌਬੀ ਲਾਇਲ, ਅਵਤਾਰ ਸਹਿਤ ਚਰਿੱਤਰ ਵਿਡੀa ਮਾਡਲਜ਼, ਸਾਇਨਾ, ਪਾਇਲ, ਸਾਨਵੀ ਅਰੋੜਾ, ਸੰਦੀਪ, ਗੁਲਜਾਰ, ਨਵੀ, ਪੂਨਮ ਆਦਿ ਬਹੁਤ ਸਾਰੇ ਕਲਾਕਾਰਾਂ ਦੇ ਪਹਿਰਾਵੇ ਤਿਆਰ ਕਰ ਚੁੱਕਿਆ ਹੈ।ਬਲਜਿੰਦਰ ਸਿੰਘ ਬਾਲੀਵੁੱਡ ਫੈਸ਼ਨਡਿਜਾਇਨਰ ਜੇ.ਜੇ ਬਲਾਇਆ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਨ੍ਹਾਂ ਦੇ ਕਦਮਾਂ ਤੇ ਹੀ ਚੱਲਦੇ ਹੋਏ ਫੈਸ਼ਨ ਜੱਗਤ ਦੀਆਂ ਬੁਲੰਦੀਆਂ ਉਪਰ ਪਹੁੰਚਣਾ ਚਾਹੁੰਦਾ ਹੈ।