Wednesday, November 20, 2019
FOLLOW US ON

News

ਭਗਤ ਰਵਿਦਾਸ ਜੀ ਦਾ ਮੰਦਿਰ ਤੋੜਨ ਵਿਰੋਧ ਚੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

August 13, 2019 10:08 PM

ਭਗਤ ਰਵਿਦਾਸ ਜੀ ਦਾ ਮੰਦਿਰ ਤੋੜਨ ਵਿਰੋਧ ਚੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਮਾਨਸਾ ( ਤਰਸੇਮ ਸਿੰਘ ਫਰੰਡ ) ਮਾਨਸਾ ਵਿਖੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਇਸ ਮੌਕੇ ਸੂਬਾ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਨਸਾ ਨੇ ਕਿਹਾ ਕਿ ਦਿੱਲੀ ਵਿਖੇ ਸਦੀਆਂ ਪੁਰਾਣਾ ਮੰਦਰ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਢਹਿ ਢੇਰੀ ਕਰ ਦਿੱਤਾ ਜੋ ਕਿ ਦਲਿਤਾਂ ਉੱਪਰ ਬਹੁਤ ਵੱਡਾ ਜ਼ੁਲਮ ਹੈ ਕੇਂਦਰ ਦੀ ਭਾਜਪਾ ਸਰਕਾਰ ਜਦੋਂ ਤੋਂ ਹੋਂਦ ਵਿੱਚ ਆਈਹੈ ਉਦੋਂ ਤੋਂ ਹੀ ਪੂਰੇ ਦੇਸ਼ ਅੰਦਰ ਦਲਿਤ ਵਰਗ ਅਤੇ ਉਨ੍ਹਾਂ ਦੇ ਧਰਮ ਸਥਾਨਾਂ ਉੱਪਰ ਹਮਲੇ ਹੋ ਰਹੇ ਹਨ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੀ ਹੈ ਦਿੱਲੀ ਅੰਦਰ ਰਵੀਦਾਸ ਮੰਦਰ ਨੂੰ ਢਾਉਣਾ ਰਵੀਦਾਸ ਭਾਈਚਾਰੇ ਸਮੇਤ ਸਾਰੇ ਵਰਗਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ਇਹ ਸਰਕਾਰ ਦਾ ਬਹੁਤ ਘਿਨਾਉਣਾ ਕੰਮ ਹੈ ਦਲਿਤ ਵਰਗ ਤੇ ਧਾਰਮਿਕ ਸਥਾਨਾਂ ਉੱਪਰ ਦਿਨੋਂ ਦਿਨ ਬਹੁਤ ਹਮਲੇ ਕਰ ਮੰਗ ਰਹੇ ਹਨ ਭਾਜਪਾ ਸਰਕਾਰ ਦਲਿਤ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਕਰਮਾ ਸਿੰਘ ਪ੍ਰਧਾਨ ਨੇ ਕਿਹਾ ਕੇ ਜੇ ਦਿੱਲੀ ਸਰਕਾਰ ਨੇ ਉਸੇ ਜਗ੍ਹਾ ਤੇ ਤੁਰੰਤ ਦੁਬਾਰਾ ਰਵਿਦਾਸ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਨਾ ਕੀਤਾ ਤਾ ਪੱਲੇਦਾਰ ਯੂਨੀਅਨ ਇਸ ਦਾ ਸਖਤ ਵਿਰੋਧ ਕਰੇਗੀ ਅਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਲੋੜ ਪਈ ਤਾਂ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਇਸ ਮੌਕੇ ਬਲਜਿੰਦਰ ਸਿੰਘ ਵਾਲਮੀਕਿ ਫਰੰਟ ਪੰਜਾਬ ਨਾਲ ਸਿੰਘ ਜਸਬੀਰ ਸਿੰਘ ਬਿੱਕਰ ਸਿੰਘ ਮੱਖਣ ਸਿੰਘ ਬਿੱਕਰ ਸਿੰਘ ਖਿਆਲਾ ਜਸਵੀਰ ਸਿੰਘ ਨਿਕੜਾ ਸਿੰਘ ਮੱਖਣ ਸਿੰਘ ਬਿਕਰ ਸਿੰਘ ਖਿਆਲਾ ਜਗਸੀਰ ਸਿੰਘ ਕੁਲਦੀਪ ਸਿੰਘ ਗਗਨ ਸਿੰਘ ਜੁਗਰਾਜ ਸਿੰਘ ਬਲਜੀਤ ਸਿੰਘ ਜਸਵੀਰ ਸਿੰਘ ਮਲਕੋ ਮੱਖਣ ਸਿੰਘ ਕਾਲਾ ਸਿੰਘ ਬੂਟਾ ਸਿੰਘ ਹਾਦਸਾ ਸਿੰਘ ਭਗਵਾਨ ਸਿੰਘ ਜੰਟਾ ਸਿੰਘ ਦਰਸ਼ਨ ਸਿੰਘ ਕਾਲਾ ਸਿੰਘ ਜਗਤਾਰ ਸਿੰਘ ਆਦਿ ਹਾਜ਼ਰ ਸਨ 

Have something to say? Post your comment

More News News

ਸੁਖਵਿੰਦਰ ਚਹਿਲ ਦਾ ''ਖੇਤ 'ਚ ਉਗੱੀ ਸੂਲੀ'' ਨਾਵਲ ਦਿਹਾਤੀ ਸਮਾਜਕ ਤਾਣੇ ਬਾਣੇ ਦੀ ਤਸਵੀਰ ਗਾਇਕ ਸੁੱਖ ਜਿੰਦ ਦਾ ਨਵਾ ਗਾਣਾ " ਫਾਰਮੈਲਿਟੀ " ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ ਜਮਹੂਰੀ ਅਤੇ ਜਨਤਕ ਕਿਸਾਨ ਮਜ਼ਦੂਰ ਜਥੇਬੰਦੀਆਂ ਪਿੰਡ ਚੰਗਾਲੀ ( ਸੰਗਰੂਰ ) ਵਿਚ ਦਲਿਤ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਖਿਲਾਫ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ *ਪੰਜਾਬ ਸਰਕਾਰ ਵਲੋ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਯਤਨ: ਰਾਣਾ ਕੇ.ਪੀ ਸਿੰਘ ਗਰਭਵਤੀ ਔਰਤਾਂ ਦੇ ਸਹਿਤ ਸੰਭਾਲ ਲਈ ਤੇ ਖਾਣੇ ਸਬੰਧੀ ਸਾਵਧਾਨੀਆਂ ਪ੍ਰਤੀ ਚਾਨਣਾ ਪਾਇਆ ਮਾਨਸਾ ਵਿਖੇ ਬਜ਼ੁਰਗਾਂ ਲਈ 5 ਏਕੜ ਦੀ ਜ਼ਮੀਨ ਤੇ ਜਲਦ ਬਣਾਇਆ ਜਾਵੇਗਾ ਬਿਰਧ ਆਸ਼ਰਮ - ਡਿਪਟੀ ਕਮਿਸ਼ਨਰ ਚੈਨਲ " ਐਮ ਐਚ ਵਨ" ਤੇ ਚੱਲ ਰਹੇ ਪ੍ਰੋਗਰਾਮ, ਹੱਸਦੇ ਹਸਾਉਂਦੇ ਰਹੋ ,ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਆਦਾਕਾਰ, ਗਾਇਕਾ- ਰਾਜ ਕੌਰ ਗੁਰਪ੍ਰੀਤ ਧਾਲੀਵਾਲ ਤੇ ਪਾਲੀ ਸਿੱਧੂ ਦਾ ਦੋਗਾਣਾ ‘ਲੇਟ ਫੀਸ’ ਭੁੱਲਰ ਫਿਲਮਜ਼ ਵੱਲੋਂ ਰਿਲੀਜ਼
-
-
-