Wednesday, May 27, 2020
FOLLOW US ON

Poem

ਰੱਖੜੀ/ ਸੰਦੀਪ ਕੌਰ ਚੀਮਾ

August 13, 2019 10:10 PM

      ਰੱਖੜੀ


ਖੁਸ਼ੀਆਂ ਦਾ ਤਿਉਹਾਰ ਹੈ ਰੱਖੜੀ,  
ਭੈਣ ਭਰਾ ਪਿਆਰ ਹੈ ਰੱਖੜੀ।
ਏਕ ਰਿਸ਼ਤਾ ਹੈ ਅਨਮੋਲ ਜਿਹਾ, 
ਫੁੱਲਾਂ ਵਰਗਾ ਹੈ ਕੋਮਲ ਜਿਹਾ ।
ਭਰਿਆ ਨਾਲ ਪਿਆਰ ਦੇ ਜਗ ਤੇ
ਭੈਣ - ਭਰਾ ਦਾ ਹੈ ਰਿਸ਼ਤਾ, 
ਹੁੰਦਾ ਕਿਸੇ - ਕਿਸੇ ਦੇ ਨਸੀਬਾਂ
ਵਿੱਚ ਏ ਰਿਸ਼ਤਾ।
ਜਿੰਦਗੀ ਦੇ ਬਣੇ ਪਹਿਲੂ ਖੁਸ਼ੀ ਗਮੀ 
'ਚ ਪਾਵੇ ਸਾਂਝ ਏ ਰਿਸ਼ਤਾ, 
ਖੁਸ਼ੀਆਂ ਦੀਆਂ ਖਿਲਕਾਰੀਆਂ ਨਾਲ 
ਦਿਲ ਨੂੰ ਭਾਉਂਦਾ ਏ ਰਿਸ਼ਤਾ ।
ਭੈਣਾਂ ਦਾ ਚਾਂਵਾਂ ਨਾਲ ਭਰਿਆ ਹੈ
ਰੱਖੜੀ ਦਾ ਦਿਨ, 
ਕਰੇ ਖੁਸ਼ੀਆਂ ਨੂੰ ਉਜਾਗਰ ਭੈਣ ਭਰਾ 
ਦੇ ਗੁੱਟ ਤੇ ਰੱਖੜੀ ਬੰਨ੍ਹ ਇਸ ਦਿਨ। 
ਖੁਸ਼ੀਆਂ ਨਾਲ ਖਿੜਿਆ ਘਰ ਦਾ 
ਖੇੜਾ ਲੱਗੇ, 
ਭੈਣ-ਭਰਾ ਦੀ ਨੋਕ- ਚੋਕ 'ਚ ਛੁਪਿਆ 
ਪਿਆਰ ਲੱਗੇ।
ਭਰਾਵਾਂ ਦੇ ਵੀ ਭੈਣਾਂ ਲਈ ਫਰਜ਼ ਬੜੇ ਨੇ, 
ਰੱਖੇ ਮਨ ਵਿੱਚ ਸਾਂਭ ਰੀਝਾਂ ਪੂਰੀਆਂ ਕਰਨ
ਦੇ ਅਰਮਾਨ ਬੜੇ ਨੇ ।
ਭੈਣ ਕਰੇ ਅਰਦਾਸ ਹਰ ਵੇਲੇ ਵੀਰਾਂ ਰਹੇ 
ਤੇਰਾ ਘਰ ਵੱਸਦਾ, 
ਖੁਸ਼ੀਆਂ ਦੇ ਖੇੜੇ ਵਿੱਚ ਰਹੇ ਹਮੇਸ਼ਾ ਤੂੰ ਹੱਸਦਾ।

                               ਸੰਦੀਪ ਕੌਰ ਚੀਮਾ 
                               ਧੀਰੋਵਾਲ, ਜਲੰਧਰ ।
Have something to say? Post your comment