Tuesday, September 17, 2019
FOLLOW US ON

News

ਟ੍ਰਾਈਡੈਂਟ ਉਦਯੋਗਪਤੀ ਬਰਨਾਲੇ ਦੀ ਧਰਤੀ ਨੂੰ ਬੰਜਰ ਅਤੇ ਜਹਿਰੀਲਾ ਬਣਾਉਣ ਤੋਂ ਬਾਅਦ, ਹੁਣ ਕਰੇਗਾ ਕਸ਼ਮੀਰ ਨੂੰ ਦੂਸ਼ਿਤ

August 17, 2019 10:05 PM

ਟ੍ਰਾਈਡੈਂਟ ਉਦਯੋਗਪਤੀ ਬਰਨਾਲੇ ਦੀ ਧਰਤੀ ਨੂੰ ਬੰਜਰ ਅਤੇ ਜਹਿਰੀਲਾ ਬਣਾਉਣ ਤੋਂ ਬਾਅਦ, ਹੁਣ ਕਰੇਗਾ ਕਸ਼ਮੀਰ ਨੂੰ ਦੂਸ਼ਿਤ 
ਸਵਾਲ ਇਹ ਵੀ ਹੈ ਕਿ ਇੱਕ ਤੋਲੀਏ ਵੇਚਣ ਵਾਲਾ ਨਿਯਮਾਂ ਨੂੰ ਸਿੱਕੇ ਟੰਗ ਕੇ ਕਿਵੇਂ ਬਣਿਆ ਯੋਜਨਾ ਬੋਰਡ ਦਾ ਚੇਅਰਮੈਨ
ਬਰਨਾਲਾ 16 ਅਗਸਤ (ਬਘੇਲ ਸਿੰਘ ਧਾਲੀਵਾਲ) ਬਰਨਾਲਾ ਸਥਿਤ ਟ੍ਰਾਈਡੈਂਟ ਉਦਯੋਗ ਦੇ ਕਾਰੋਬਾਰ ਵਿੱਚ ਬਹੁਤ ਜਲਦੀ ਅਤੇ ਵੱਡਾ ਵਾਧਾ ਹੋਣ ਦਾ ਮੁੱਖ ਕਾਰਨ ਉਦਯੋਗਪਤੀ ਵੱਲੋਂ ਸੂਬਾ ਅਤੇ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਹੈ। ਸੁਰਜੀਤ ਸਿੰਘ ਬਰਨਾਲਾ ਤੋਂ ਲੈ ਕੇ ਮਰਹੂਮ ਬੇਅੰਤ ਸਿੰਘ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਅਤੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਵਿੱਚ ਰਹੇ ਕੈਬਨਿਟ ਮੰਤਰੀਆਂ ਦਾ ਟ੍ਰਾਈਡੈਂਟ ਵਿੱਚ ਗੇੜੇ ਮਾਰਨਾ ਵੀ ਸਿੱਧ ਕਰਦਾ ਹੈ ਕਿ ਉਕਤ ਉਦਯੋਗਪਤੀ ਸਰਕਾਰਾਂ ਦੀ ਮਿਲੀ ਭੂਗਤ ਕਰਕੇ ਹੀ ਸੈਂਕੜੇ ਕਿਸਾਨਾਂ ਨੂੰ ਉਜਾੜ ਕੇ ਵੱਡਾ ਉਦਯੋਗਪਤੀ ਬਣਨ ਵਿੱਚ ਸਫਲ ਹੋਇਆ ਹੈ। ਇਹ ਚਰਚਾ ਵੀ ਹਮੇਸ਼ਾਂ ਰਹੀ ਹੈ ਕਿ ਪ੍ਰਸਪਰ ਵਿਰੋਧੀ ਰਾਜਨੀਤਿਕ ਲੋਕ ਟ੍ਰਾਈਡੈਂਟ ਵਿੱਚ ਗੇੜੇ ਕਿਉ ਮਾਰਦੇ ਹਨ। ਜਦੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵਿੱਚ ਇਸ ਉਦਯੋਗਪਤੀ ਨੂੰ ਯੋਜਨਾ ਬੋਰਡ ਦਾ ਉਪ ਚੇਅਰਮੈਨ ਲਗਾਇਆ ਗਿਆ, ਉਸ ਮੌਕੇ ਵੀ ਇਹ ਖੂਬ ਚਰਚਾ ਚੱਲੀ ਕਿ ਇੱਕ ਤੋਲੀਏ ਵੇਚਣ ਵਾਲਾ ਪੰਜਾਬ ਸਰਕਾਰ ਵਿੱਚ ਯੋਜਨਾ ਬੋਰਡ ਦਾ ਉਪ ਚੇਅਰਮੈਨ ਕਿਵੇ ਬਣ ਗਿਆ, ਜਦੋਂ ਕਿ ਨਿਯਮਾਂ ਮੁਤਾਬਿਕ ਇਸ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਅਤੇ ਉਪ ਚੇਅਰਮੈਨ ਸੂਬੇ ਦਾ ਵਿੱਤ ਮੰਤਰੀ ਹੁੰਦਾ ਹੈ। ਇਹ ਉਕਤ ਉਦਯੋਗਪਤੀ ਦੀ ਕੇਂਦਰ ਤੱਕ ਪਹੁੰਚ ਦਾ ਹੀ ਜਾਦੂ ਹੈ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਨਿਯਮਾਂ ਨੂੰ ਸਿੱਕੇ ਟੰਡ ਕੇ ਲਗਾਏ ਗਏ ਯੋਜਨਾ ਬੋਰਡ ਦਾ ਉਪ ਚੇਅਰਮੈਨ ਨੂੰ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਜੈਸੇ ਥੇ ਹੀ ਰੱਖਿਆ ਹੈ। ਪ੍ਰਤੂੰ ਉਹਨਾਂ ਦੀ ਇਸ ਤਰੱਕੀ ਅਤੇ ਸਰਕਾਰੀ ਪਹੁੰਚ ਦਾ ਅਸਲੀ ਰਾਜ ਉਸ ਸਮੇਂ ਸਾਹਮਣੇ ਆ ਗਿਆ ਜਦੋਂ ਇਸ ਉਦਯੋਗਪਤੀ ਨੇ ਕਸ਼ਮੀਰ ਵਿੱਚ ਉਦਯੋਗ ਸਥਾਪਿਤ ਕਰਨ ਦੀ ਇੱਛਾ ਜਾਹਿਰ ਕੀਤੀ। ਜਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਸ਼ਮੀਰ ਦੀ ਤਰੱਕੀ ਦੇ ਨਾਮ ਤੇ ਉਥੋਂ ਧਾਰਾ 370 ਅਤੇ 35ਏ ਨੂੰ ਖਤਮ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿੱਚ ਉਦਯੋਗ ਸਥਾਪਿਤ ਕਰਨ ਲਈ ਇਹ ਧਾਰਾ ਨੂੰ ਰੋਕਾਵਟ ਬਣਨਾ ਦੱਸਿਆ ਗਿਆ ਸੀ। ਕੇਂਦਰ ਦੇ ਇਸ ਫੈਸਲੇ ਤੋਂ ਤੁਰੰਤ ਬਾਅਦ ਬਰਨਾਲਾ ਦੇ ਇਸ ਉਦਯੋਗਪਤੀ ਦਾ ਵੱਡਾ ਬਿਆਨ ਆਇਆ ਕਿ ਉਹ ਕਸ਼ਮੀਰ ਵਿੱਚ 1 ਹਜਾਰ ਕਰੋੜ ਰੁਪਏ ਦਾ ਨਿਵੇਸ਼ ਕਰਕੇ ਉਥੇ 10 ਹਜਾਰ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਏਗਾ। ਟ੍ਰਾਈਡੈਂਟ ਦੇ ਮਾਲਕ ਵੱਲੋਂ ਦਿੱਤਾ ਗਿਆ ਇਹ ਬਿਆਨ ਇਸ ਕਰਕੇ ਅਹਿਮ ਹੇ, ਕਿਉਂਕਿ ਅਜਿਹੇ ਹਾਲਤਾਂ ਤੋਂ ਫਾਇਦਾ ਉਠਾ ਕੇ ਹੀ ਇਸ ਨੇ ਬਰਨਾਲਾ ਵਿੱਚ ਵੱਡਾ ਉਦਯੋਗ ਸਥਾਪਿਤ ਕੀਤਾ ਸੀ। ਇਥੇ ਦੱਸਣਾ ਬਣਦਾ ਹੈ ਕਿ ਬਰਨਾਲੇ ਵਿੱਚ ਇਹ ਉਦਯੋਗ ਉਸ ਸਮੇਂ ਸਥਾਪਿਤ ਹੋਇਆ ਜਦੋਂ ਕੇਂਦਰੀ ਹਕੂਮਤ ਨੇ ਹਥਿਆਰ ਬੰਦ ਸਿੱਖ ਲਹਿਰ ਨੂੰ ਕੁੱਚਲਣ ਦਾ ਮਨ ਬਣਾ ਲਿਆ ਸੀ। ਉਸ ਮੌਕੇ ਟ੍ਰਾਈਡੈਂਟ ਵਰਗੇ ਉਦਯੋਗ ਸਥਾਪਿਤ ਕਰਕੇ ਸੂਬੇ ਤੇ ਹੋਏ ਸਰਕਾਰੀ ਜਬਰ ਦਾ ਸੱਚ ਲੁਕਾਉਣ ਲਈ ਅਜਿਹੇ ਵਿਕਾਸ ਦੇ ਨਾਟਕ ਕੀਤੇ ਗਏ ਸਨ, ਜਿਸ ਲਈ ਅਜਿਹੇ ਉਦਯੋਗਪਤੀਆਂ ਨੂੰ ਸਰਕਾਰ ਵੱਲੋਂ ਜਿਥੇ ਕਰੋੜਾਂ ਰੁਪਏ ਦੀਆਂ ਰਿਆਇਤਾ ਦਿੱਤੀਆਂ ਗਈਆਂ ਉਥੇ ਪੰਜਾਬ ਦੀ ਜ਼ਰਖੇਜ ਜਮੀਨ ਹੜੱਪਣ ਦੀ ਖੁੱਲ ਵੀ ਦਿੱਤੀ ਗਈ। ਇਸ ਕਰਕੇ ਹੀ ਅਜਿਹੇ ਉਦਯੋਗ ਨਾ ਹੀ ਸੂਬੇ ਦਾ ਅਤੇ ਨਾ ਹੀ ਇਲਾਕੇ ਦੇ ਲੋਕਾਂ ਦਾ ਕੁੱਝ ਸੰਵਾਰ ਸਕੇ ਸਗੋਂ ਪੰਜਾਬ ਦੇ ਵਾਤਾਵਰਣ ਤੇ ਪੌਣ, ਪਾਣੀ ਨੂੰ ਦੂਸ਼ਿਤ ਕਰਨ ਅਤੇ ਕਿਸਾਨੀ ਉਜਾੜੇ ਦੇ ਜੁੰਮੇਵਾਰ ਬਣ ਗਏ। ਇਸੇ ਤਰਜ ਤੇ ਹੀ ਹੁਣ ਉਕਤ ਉਦਯੋਗਪਤੀ ਕਸ਼ਮੀਰ ਵਿੱਚ ਆਪਣੇ ਉਦਯੋਗ ਸਥਾਪਿਤ ਕਰਕੇ ਸਰਕਾਰਾਂ ਤੋਂ ਵੱਡੇ ਆਰਥਿਕ ਲਾਭ ਅਤੇ ਮੁਫਤ ਵਿੱਚ ਕਸ਼ਮੀਰ ਦੀ ਸੋਹਣੀ ਧਰਤੀ ਤੇ ਆਪਣੇ ਕਾਰੋਬਾਰ ਕਰਨ ਦੀ ਲਾਲਸਾ ਪਾਲੀ ਬੈਠਾ ਹੈ, ਜਿਸ ਵਿੱਚ ਇਸ ਦਾ ਸਫਲ ਹੋਣਾ ਯਕੀਨੀ ਹੈ, ਪ੍ਰਤੂੰ ਜਿਸ ਤਰਾਂ ਬਰਨਾਲਾ ਇਲਾਕੇ ਦੇ ਲੋਕਾਂ ਨੂੰ ਲਾਭ ਘੱਟ ਤੇ ਨੁਕਸਾਨ ਜਿਆਦਾ ਹੋਇਆ ਹੈ, ਇਸੇ ਤਰਾਂ ਕਸ਼ਮੀਰ ਦੇ ਲੋਕਾਂ ਨੂੰ ਵੀ ਇਸ ਉਦਯੋਗਪਤੀ ਤੋਂ ਕੋਈ ਫਾਇਦੇ ਜਾਂ ਰੁਜ਼ਗਾਰ ਪ੍ਰਾਪਤੀ ਦੀ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਥਾਪਿਤ ਕੀਤੇ ਜਾਣ ਵਾਲੇ ਉਦਯੋਗਾਂ ਵਿੱਚ ਕਸ਼ਮੀਰੀਆਂ ਨੂੰ ਘੱਟ ਸਗੋਂ ਗੈਰ ਕਸ਼ਮੀਰੀ ਲੋਕਾਂ ਨੂੰ ਜਿਆਦਾ ਤਵੱਜੋ ਦਿੱਤੀ ਜਾਵੇਗੀ। ਇਸ ਗੱਲ ਦੀ ਮਿਸ਼ਾਲ ਜਿਲਾ ਬਰਨਾਲਾ ਵਿੱਚ ਲੱਗੇ ਟ੍ਰਾਈਡੈਂਟ ਉਦਯੋਗ ਤੋਂ ਮਿਲ ਸਕਦੀ ਹੈ, ਜਿੱਥੇ ਉਜਾੜੇ ਗਏ ਗਏ ਕਿਸਾ ਦੇ ਪੁੱਤਰ ਧੀਆਂ ਨੂੰ ਕਿਸੇ ਵੀ ਚੰਗੇ ਰੁਤਬੇ ਤੇ ਨੌਕਰੀ ਨਹੀਂ ਦਿੱਤੀ ਗਈ ਸਗੋਂ ਬਹੁਤਾਤ ਵਿੱਚ ਕੰਮ ਕਰਨ ਵਾਲੇ ਲੋਕ  ਗੈਰ ਪੰਜਾਬੀ ਰੱਖੇ ਹੋਏ ਹਨ।   

Have something to say? Post your comment

More News News

ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held
-
-
-