Monday, September 16, 2019
FOLLOW US ON

Poem

ਮੇਰੇ ਦੇਸ਼ ਦੇ ਫੌਜੀਓ/ ਬਿੰਦਰ

August 17, 2019 10:10 PM
(ਮੇਰੇ ਦੇਸ਼ ਦੇ ਫੌਜੀਓ)
 
ਮੇਰੇ ਦੇਸ਼ ਦੇ ਫੌਜੀਓ,
 
ਮੇਰੇ ਦੇਸ਼ ਦੇ ਰਾਖਿਓ,
 
ਤੁਸੀਂ ਸੁੰਹ ਖਾਧੀ ਏ ਨਾ ਦੇਸ਼ ਦੀ ਰੱਖਿਆ ਕਰਨ ਦੀ
 
ਇਸ ਸੁੰਹ ਤੇ ਅਮਲ ਜ਼ਰੂਰ ਕਰ ਲੈਣਾ,
 
ਜੇ ਇਸ ਸੁੰਹ ਤੇ ਅਮਲ ਨਹੀਂ ਕਰ ਸਕਦੇ,
 
ਤਾਂ ਛੱਡ ਦੇਣਾ ਅੈਸੀ ਨੌਕਰੀ ਜੋ ਸਹੁੰ ਦੇ ਉਲਟ ਹੋਵੇ,
 
ਜੇ ਜ਼ਾਲਮ ਕਰਵਾਉਂਦਾ ਤੁਹਾਡੇ ਤੋਂ ਆਪਣੇ ਹੀ ਲੋਕਾਂ ਦਾ ਕਤਲ,
 
ਤਾਂ ਗੋਲੀਆਂ ਆਪਣੇ ਲੋਕਾਂ ਤੇ ਨਹੀਂ,
 
ਘੁਮਾ ਦੇਣਾ ਬੰਦੂਕ ਦਾ ਮੂੰਹ ਅਸਲ ਦੁਸ਼ਮਣ ਵੱਲ,
 
ਕਿਉਂਕਿ ਖੂਨ ਤੁਹਾਡੇ ਲੋਕਾਂ ਦਾ ਹੈ ਪਾਣੀ ਨਹੀਂ ।
 
  ਬਿੰਦਰ
 
Have something to say? Post your comment