Tuesday, December 10, 2019
FOLLOW US ON

Poem

ਕਵਿਤਾ/ਸੁਖਚੈਨ ਸਿੰਘ

August 17, 2019 10:32 PM
ਜੋ ਵੀ ਲਿਖੇ ਸੱਚ ਲਿਖਦੀ ,ਕਲਮ ਲਿਖਾਰੀ ਦੀ
ਪੱਲੇ ਕੁਝ ਨਾ ਹੋਵੇ ,ਐਵੇਂ ਫੌਕੀ ਫ਼ੜ ਨਹੀਂ ਮਾਰੀ ਦੀ
ਛੱਡ ਦਿਉ ਨਸ਼ੇ ਵੀਰ ਜਵਾਨੋਂ, ਗੱਲ ਕਹਾਂ ਸੱਚ ਜ਼ੁਬਾਨੋਂ
ਜੇ ਹੋਵੇ ਨਾ ਵਿਉਡ ,ਫਿਰ ਵੱਡਦੀ ਆਰੀ ਨਹੀਂ
ਗੱਲ ਬਾਤ ਤੋਂ ਬਿਨਾਂ ,ਚੱਲੇ ਨਾ ਕਲਮ ਲਿਖਾਰੀ ਦੀ।
 
ਦੋ ਤੋਂ ਬੱਲਿਉ ਹੋ ਜਾਵੋ‌ ਇੱਕ ,ਕੋਈ ਤੋੜ ਨਹੀਂ ਸਕਦਾ
ਗੱਲ ਜ਼ੁਬਾਨੋਂ ਆਖੀ, ਕੋਈ ਮੋੜ ਨਹੀਂ ਸਕਦਾ
ਸ਼ਰਤਾਂ ਲਾ ਕੇ ਖੇਡਣ, ਜੂਆਂ ਜੁਹਾਰੀ ਜੀ
ਲਾਲਚ ਮਾੜਾ ਪੈ ਗਿਆ, ਕਹਿਣ ਆਹਾ ਵਾਰੀ ਜੀ
ਗੱਲਬਾਤ ਤੋਂ ਬਿਨਾਂ, ਚੱਲੇ ਨਾ ਕਲਮ ਲਿਖਾਰੀ ਦੀ।
 
ਪਤਾ ਨਹੀਂ  ,ਸੱਪ ਕੇ ਚੂਹਾ ਖੁੱਡ ਇੱਕੋ ਦੋਹਾਂ ਦੀ
ਦੁਨੀਆਂ ਤਾਂ ਹੈਗੀ ,ਦੁਸ਼ਮਣ ਰੂਹਾਂ ਦੀ
ਦੂਰੀ ਪਵਾਦੇ ਪਰਿਵਾਰ, ਚ, ਲੱਖਾਂ ਕੋਹਾਂ ਦੀ
ਵੈਰੀ ਅੱਗੇ ਖੜ ਕੇ ਨਹੀਂ ਬਾਜ਼ੀ ਹਾਰੀ ਦੀ
ਗੱਲਬਾਤ ਤੋਂ ਬਿਨਾਂ ,ਚੱਲੇ ਨਾ ਕਲਮ ਲਿਖਾਰੀ ਦੀ।
 
ਇੱਟ ਕੁੱਤੇ ਵਾਲਾ ਪੈ ਜਾਵੇ ,ਜੇ ਵਿੱਚ ਵੈਰ ਸ਼ਰੀਕੇ ਦੇ
ਆਂਡ ਗੁਆਂਢ ਲੜਾਵੇ ,ਫਿਰ ਨਾਲ ਤਰੀਕੇ ਦੇ
ਉਂਗਲ ਲਾ ਕੇ ਆਪ ,ਮਾਰ ਜਾਣ ਉਡਾਰੀ ਜੀ
ਸੁਖਚੈਨ,ਇੱਕੀਆਂ ਦੀ ਕਹਿਣ ਇਕਵੰਜਾ ਤਾਰੀ ਦੀ
ਗੱਲਬਾਤ ਤੋਂ ਬਿਨਾਂ ,ਚੱਲੇ ਨਾ ਕਲਮ ਲਿਖਾਰੀ ਦੀ।
ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
00971527632924
Have something to say? Post your comment