Tuesday, September 17, 2019
FOLLOW US ON

News

ਗੁਰੂ ਘਰਾਂ ਦਾ ਸੁੰਨਾਪਣ --- ਨਿਹਾਲ ਸਿੰਘ ਬਾਗੀ

August 18, 2019 05:16 PM
ਨਿਹਾਲ ਸਿੰਘ ਬਾਗੀ

ਗੁਰੂ ਘਰਾਂ ਦਾ ਸੁੰਨਾਪਣ

ਨਿਹਾਲ ਸਿੰਘ ਬਾਗੀ


ਇੱਕ ਲੋਕ ਗਾਥਾ ਹੈ ਕਿ ਇੱਕ ਪਿੰਡ ਵਿੱਚ ਅੱਗ ਲੱਗੀ ਹੋਈ ਸੀ ਤੇ ਅੱਗ ਲੱਗੀ ਦੇਖ ਕੇ ਇੱਕ ਚਿੜੀ ਪਾਣੀ ਦੀ ਚੁੰਝ ਭਰਿਆ ਕਰੇ ਤੇ ਅੱਗ ਵਾਲੀ ਥਾਂ ਉੱਤੇ ਪਾ ਕੇ ਆਇਆ ਕਰੇ । ਕਿਸੇ ਨੇ ਇਹ ਹੁੰਦਾ ਦੇਖਿਆ ਤੇ ਚਿੜੀ ਤੋਂ ਪੁੱਛਿਆ ਕਿ ਚਿੜੀਏ ਤੂੰ ਇਹ ਕੀ ਕਰ ਰਹੀ ਐਂ ? ਤੇਰੀ ਨਿੱਕੀ ਜਿਹੀ ਚੁੰਝ ਹੈ ਇਸ ਨਾਲ ਕਿਹੜਾ ਅੱਗ ਬੁਝ ਜਾਵੇਗੀ ? ਅੱਗੋਂ ਚਿੜੀ ਨੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ ਕਿ ਮੇਰੇ ਉੱਦਮ ਨਾਲ ਸਾਰੀ ਅੱਗ ਨਹੀਂ ਬੁਝੇਗੀ ਪਰ ਮੈਂ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਤਾਂ ਆ ਜਾਵਾਂਗੀ। ਦਾਸ ਕੋਈ ਵੱਡਾ ਲਿਖਾਰੀ ਨਹੀਂ ਹੈ ਪਰ ਇਸ ਗਾਥਾ ਨੂੰ ਅਧਾਰ ਬਣਾ ਕੇ ਕੁਝ ਲਿਖਣ ਦੀ ਕੋਸ਼ਿਸ ਕਰ ਰਿਹਾ ਹਾਂ ।

ਸਭ ਤੋਂ ਪਹਿਲੀ ਬੇਨਤੀ ਇਹ ਹੈ ਕਿ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਦਿਨ ਪਰ ਦਿਨ ਹੋ ਰਹੀਆਂ ਜਾਂ ਪਹਿਲਾਂ ਹੋ ਚੁੱਕੀਆਂ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਪਿੱਛੇ ਕਿਤੇ ਆਪਾ ਸਾਰਿਆਂ ਦਾ ਅਵੇਸਲਾ ਹੋਣਾ ਕਾਰਨ ਤਾਂ ਨਹੀਂ । ਦਾਸ ਮੁਤਾਬਕ ਬੇਅਦਬੀਆਂ ਦਾ ਸਭ ਤੋਂ ਵੱਡਾ ਕਾਰਣ ਸਿੱਖਾਂ ਦਾ ਗੁਰੂ ਘਰ ਪ੍ਰਤੀ ਅਵੇਸਲਾ ਹੋਣਾ ਹੈ ।ਆਪਾਂ ਪੈਸੇ ਲਗਾ ਕੇ ਗੁਰਦੁਆਰਾ ਸਾਹਿਬ ਦੀਆਂ ਸੁੰਦਰ ਇਮਾਰਤਾਂ ਉਸਾਰ ਲਈਆਂ, ਏ ਸੀ ਤੇ ਕੂਲਰ ਲਗਾ ਲਏ, ਕਈ ਜਗ੍ਹਾ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਬਨਾਉਣ ਵੇਲੇ ਝਗੜੇ ਵੀ ਕਰ ਲਏ, ਗੁਰੂ ਘਰਾਂ ਦੇ ਕਬਜ਼ੇ ਪਿੱਛੇ ਲੜਾਈਆਂ ਵੀ ਹੋਈਆਂ ਪਰ ਗੁਰੂ ਸਾਹਿਬ ਜੀ ਦੀ ਸੁਰੱਖਿਆ ਲਈ ਅਸੀਂ ਕੁਝ ਵੀ ਨਹੀਂ ਕੀਤਾ । ਇਹ ਦੇਖ ਕੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ ?

ਜੇਕਰ ਆਪਾਂ ਸਿੱਖੀ ਸਿਧਾਂਤ ਦੀ ਗੱਲ ਕਰੀਏ ਤਾਂ ਸਤਿਗੁਰੂ ਦਸਮ ਪਾਤਿਸ਼ਾਹ ਜੀ ਨੇ ਆਪਣੇ ਤੋਂ ਕੀ ਆਸ ਰੱਖ ਕੇ ਇਹ ਉਚਾਰਨ ਕੀਤਾ ਸੀ ਕਿ ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਉਤ ਚਾਰ। ਚਾਰ ਮੂਏ ਤੋ ਕਿਆ ਹੂਆ ਜਬ ਜੀਵਤ ਕਈ ਹਜ਼ਾਰ।’ ? ਦਾਸ ਇਹ ਨਹੀਂ ਕਹਿ ਰਿਹਾ ਕਿ ਗੁਰੂ ਘਰਾਂ ਦੀਆਂ ਆਲੀਸ਼ਾਨ ਇਮਾਰਤਾਂ ਨਹੀਂ ਬਨਣੀਆਂ ਚਾਹੀਦੀਆਂ ਜਾਂ ਏਸੀ, ਕੂਲਰ ਨਹੀਂ ਲੱਗਣੇ ਚਾਹੀਦੇ ਪਰ ਇਹ ਸਭ ਕੁਝ ਕਰਦਿਆਂ ਸਾਨੂੰ ਇਹਨਾਂ ਸਭ ਚੀਜਾਂ ਦੇ ਹਾਂ ਪੱਖ ਿਤੇ ਨਾਂਹ ਪੱਖੀ ਤੱਥ ਵੀ ਜ਼ਰੂਰ ਦੇਖਣੇ ਚਾਹੀਦੇ ਹਨ । ਪਿਛਲੇ ਸਮਿਆਂ ਵਿੱਚ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਸ਼ਾਰਟ ਸਰਕਟ ਨਾਲ ਵੀ ਹੋਈ ਹੈ । ਇਹ ਵੀ ਸੁਨਣ ਨੂੰ ਮਿਲਿਆ ਹੈ ਕਿ ਕਿ ਸਟੈਂਡ ਬਾਏ ਪੱਖੇ ਲੱਗੇ ਹੋਣ ਦੇ ਬਾਵਜੂਦ ਕਈ ਵਾਰ 24 ਘੰਟੇ ਤੋਂ ਵੀ ਵੱਧ ਸਮਾਂ ਸੱਚਖੰਡ ਸਾਹਿਬ ਵਿੱਚ ਪੱਖਾ ਚਲਦਾ ਪਿਘਲ ਗਿਆ ਤੇ ਜਿਸ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਅਗਨਭੇਂਟ ਹੋ ਗਏ । ਆਪਾਂ ਆਪਣੀਆਂ ਸਰੀਰਕ ਸਹੂਲਤਾਂ ਵਾਸਤੇ ਇਹ ਸਭ ਜਰਦੇ ਰਹਾਂਗੇ ।

ਪਿੱਛਲੇ ਸਮੇਂ ਦੌਰਾਨ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਮਿਲ ਕੇ ਗੁਰੂ ਘਰਾਂ ਵਿੱਚ ਵਧ ਰਹੀਆਂ ਸ਼ਾਰਟ ਸਰਕਟ ਰਾਹੀਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਦਾ ਜੋ ਸੰਦੇਸ਼ ਦਿੱਤਾ ਸੀ ਉਹ ਬਹੁਤ ਵਧੀਆ ਉਪਰਾਲਾ ਸੀ । ਉਹਨਾਂ ਦਾ ਵਿਚਾਰ ਸੀ ਕਿ ਜਦੋਂ ਸ਼ਾਮ ਨੂੰ ਗੁਰੂ ਘਰਾਂ ਵਿੱਚ ਪੂਰਨ ਸਮਾਪਤੀ ਹੋ ਜਾਂਦੀ ਹੈ ਉਸ ਵੇਲੇ ਪੱਖਾ, ਲਾਈਟ ਜਾਂ ਏ ਸੀ ਆਦਿ ਸਭ ਕੁਝ ਬੰਦ ਕਰ ਦਿੱਤਾ ਜਾਵੇ ਤਾਂ ਕਿ ਘੱਟੋ ਘੱਟ ਇਲੈਕਟਰੋਨਿਕਸ ਚੀਜਾਂ ਰਾਹੀਂ ਹੋ ਰਹੀ ਬੇਅਦਬੀ ਨੂੰ ਠੱਲ੍ਹ ਪਾਈ ਜਾ ਸਕੇ ।

ਬੇਅਦਬੀ ਵਾਲੇ ਕੇਸਾਂ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕੁਝ ਸ਼ਖਸ ਜੋ ਬੇਅਦਬੀ ਕਰਦਿਆਂ ਫੜੇ ਗਏ ਹਨ ਉਹਨਾਂ ਨੂੰ ਪਾਗਲ ਜਾਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਦੱਸ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਗਿਆ ਹੈ । ਇਹ ਸਮਝ ਨਹੀਂ ਆਉਂਦਾ ਕਿ ‘ਪਾਗਲ ਜਾਂ ਬਦਦਿਮਾਗ ਬੰਦੇ’ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਜਦੋਂ ਬੇਅਦਬੀ ਕਰਦੇ ਹਨ ਤਾਂ ਉਸ ਸਮੇਂ ਸੰਗਤ, ਪ੍ਰਬੰਧਕ ਜਾਂ ਸੇਵਾਦਾਰ ਕਿੱਥੇ ਹੁੰਦੇ ਹਨ ? ਸੀਸੀ ਟੀਵੀ ਲਗਾ ਕੇ ਆਪਾਂ ਕੀ ਪ੍ਰਾਪਤ ਕਰ ਲਿਆ ਹੈ ? ਕੀ ਬਹਾਦਰੀ ਕੀਤੀ ਹੈ ਜੇ ਬੇਅਦਬੀ ਅਜੇ ਵੀ ਹੋ ਰਹੀਆਂ ਹਨ । ਸੀਸੀ ਟੀਵੀ ਕੈਮਰਿਆਂ ਆਪਾਂ ਦੋਸ਼ੀ ਪਛਾਣ ਸਕਦੇ ਹਾਂ ਫੜ ਸਕਦੇ ਹਾਂ ਪਰ ਹੋਈ ਬੇਅਦਬੀ ਦਾ ਖਮਿਆਜ਼ਾ ਨਹੀਨ ਭਰ ਸਕਦੇ । ਇਹੋ ਜਿਹੀਆਂ ਬੇਅਦਬੀਆਂ ਪਿੱਛੇ ਵੀ ਪ੍ਰਬੰਧਕ ਅਤੇ ਸੰਗਤ ਹੀ ਜਿੰਮੇਵਾਰ ਹੈ ।

ਇਸ ਨੂੰ ਬਦਲਣ ਦਾ ਇੱਕ ਤਰੀਕਾ ਹੈ ਕਿ ਆਪਾਂ ਗਰੰਥੀ ਸਿੰਘਾਂ ਨੂੰ ਬਣਦਾ ਸਤਿਕਾਰ ਦਈਏ । ਉਹਨਾਂ ਨੂੰ ਇੰਨੀ ਕੁ ਤਨਖਾਹ ਦਈਏ ਕਿ ਉਹ ਗੁਰੂ ਘਰ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤੇ ਆਪਣੇ ਜੀਵਨ ਨਿਰਬਾਹ ਲਈ ਉਹਨਾਂ ਨੂੰ ਗੁਰੂ ਘਰ ਤੋਂ ਬਾਹਰ ਜਾ ਕੇ ਹੋਰ ਪ੍ਰੋਗਰਾਮ ਨਾ ਕਰਨੇ ਪੈਣ । ਉਹਨਾਂ ਨੂੰ ਇੰਨੀ ਤਨਖਾਹ ਦਿੱਤੀ ਜਾਵੇ ਕਿ ਉਹ ਗੁਰੂ ਘਰ ਦੇ ਅੰਦਰ ਰਹਿੰਦਿਆਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਥਿਆ ਦੇਣ ਜਾਂ ਕੀਰਤਨ ਸਿਖਾਉਣ ਤਾਂ ਜੋ ਗੁਰੂ ਘਰਾਂ ਵਿੱਚ ਨੌਜਵਾਨ ਬੱਚੇ ਬੱਚੀਆਂ ਦੀਆਂ ਰੌਣਕਾਂ ਵਧਣ ਪਰ ਗ੍ਰੰਥੀ ਸਿੰਘਾਂ ਦੀ ਤਨਖਾਹ ਘੱਟ ਹੋਣ ਕਰਕੇ ਉਹ ਤਾਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ, ਸਕੂਲ ਦੀਆਂ ਫੀਸਾਂ ਬਾਰੇ, ਟਿਊਸ਼ਨਾਂ ਦੀਆਂ ਫੀਸਾਂ ਬਾਰੇ ਸੋਚਦਿਆਂ ਬਾਹਰ ਪ੍ਰੋਗਰਾਮ ਨੂੰ ਤਰਜੀਹਾਂ ਦਿੰਦੇ ਹਨ ਤੇ ਗ੍ਰੰਥੀ ਸਿੰਘ ਦੀ ਡਿਊਟੀ ਤਾਂ ਉਹ ਖਾਨਾਪੂਰਤੀ ਕਰਦੇ ਹਨ । ਗ੍ਰੰਥੀ ਸਿੰਘਾਂ ਦੀਆਂ ਦੁਨਿਆਵੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਸੰਗਤ ਆਪ ਜਿੰਮੇਵਾਰੀ ਚੁੱਕੇ ਤਾਂ ਜੋ ਉਹ ਪ੍ਰੇਸ਼ਾਨੀ ਤੋਂ ਮੁਕਤ ਹੋ ਕੇ ਗੁਰੂ ਘਰਾਂ ਵਿੱਚ ਰਹਿੰਦਿਆਂ ਸਿੱਖੀ ਦਾ ਸਹੀ ਪ੍ਰਚਾਰ ਕਰ ਸਕਣ ।

ਦਾਸ ਨੇ ਕਈ ਵਾਰੀ ਪਿੰਡਾਂ ਜਾਂ ਮੁਹੱਲਿਆਂ ਵਿੱਚ ਆਪ ਜਾ ਕੇ ਦੇਖਿਆ ਹੈ ਕਿ ਸਵੇਰੇ ਗੁਰਦੁਆਰਾ ਸਾਹਿਬ ਦੀ ਸਮਾਪਤੀ ਤੋਂ ਬਾਅਦ ਤਕਰੀਬਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰੂ ਘਰ ਬਿਲਕੁਲ ਸੁੰਨੇ ਦੇਖੇ ਹਨ ਤੇ ਇਸ ਸਮੇਂ ਦੌਰਾਨ ਕੋਈ ਵੀ ਆ ਕੇ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਇਹ ਜ਼ਿਆਦਾਤਰ ਸ਼ਹਿਰਾਂ ਵਿੱਚ ਬਣੇ ਮੁਹੱਲਿਆਂ ਅੰਦਰ ਗੁਰੂ ਘਰਾਂ ਦੀ ਦਸ਼ਾ ਹੈ । ਕੀ ਆਪਾਂ ਇਮਾਰਤਾਂ ਖੜ੍ਹੀਆਂ ਕਰਕੇ, ਪੱਥਰ ਲਗਾਕੇ, ਏ ਸੀ ਪੱਖੇ ਲਗਾ ਕੇ ਗੁਰੂ ਘਰ ਸੁੰਨੇ ਛੱਡਣ ਲਈ ਬਣਾਏ ਹਨ ? ਕਿਉਂ ਨਾ ਗੁਰੂ ਘਰਾਂ ਵਿੱਚ ਹਰ ਸਮੇਂ ਦੋ ਜਾਂ ਤਿੰਨ ਸੇਵਾਦਾਰ ਹਰ ਸਮੇਂ ਰਹਿਣ ? ਜੇ ਗੁਰੂ ਘਰ ਦੇ ਪ੍ਰਬੰਧਕ ਗਰੰਥੀ ਸਿੰਘ ਤੇ ਸੇਵਾਦਾਰਾਂ ਦੇ ਰਹਿਣ ਦਾ ਪ੍ਰਬੰਧ ਨਹੀਂ ਕਰ ਸਕਦੇ ਤਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਤਾਲਾ ਲਗਾ ਦਿੱਤਾ ਜਾਵੇ । ਗ੍ਰੰਥੀ ਸਿੰਘ ਦੀ ਰਿਹਾਇਸ਼ ਗੁਰੂ ਘਰ ਦੇ ਨਜ਼ਦੀਕ ਕਰ ਦਿੱਤੀ ਜਾਵੇ ਤਾਂ ਕਿ ਉਹ ਗੁਰੂ ਘਰ ਦੀ ਨਿਗਰਾਨੀ ਕਰ ਸਕੇ ਤੇ ਲੋੜ ਪੈਣ ਤੇ ਜੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਨੇ ਅਰਦਾਸ ਬੇਨਤੀ ਕਰਨ ਲਈ ਆਉਣਾ ਹੈ ਤਾਂ ਉਹ ਉਸ ਸਮੇਂ ਹਾਜ਼ਰ ਹੋ ਸਕੇ ।

ਵੱਡੇ ਸ਼ਹਿਰਾਂ ਵਿੱਚ ਤਾਂ ਜਾਂ ਪਿੰਡਾਂ ਦੇ ਕਈ ਵੱਡੇ ਗੁਰਦੁਆਰਿਆਂ ਵਿੱਚ ਤਾਂ ਲੋੜਵੰਦਾਂ ਲਈ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਹੁੰਦਾ ਹੈ ਪਰ ਛੋਟੇ ਮੁਹੱਲਿਆਂ ਤੇ ਪਿਡਾ ਵਿੱਚ ਅਜਿਹਾ ਨਹੀਂ ਹੁੰਦਾ ਜਿਸ ਦੇ ਪ੍ਰਬੰਧ ਦੀ ਵੀ ਬਹੁਤ ਲੋੜ ਹੈ ਕਿਉਂਕਿ ਗੁਰੂ ਘਰ ਦੇ ਨਿਸ਼ਾਨ ਸਾਹਿਬ ਦਾ ਇਹ ਮਤਲਬ ਹੈ ਕਿ ਜਦੋਂ ਫਰਲਾ ਝੂਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਜੇ ਕਿਸੇ ਨੂੰ ਸਹਾਰੇ ਦੀ ਲੋੜ ਹੈ ਤਾਂ ਉਹ ਇੱਥੇ ਆ ਸਕਦਾ ਹੈ ਤੇ ਉਸ ਦੀ ਮਦਦ ਹੋਵੇਗੀ । ਗੁਰੂ ਸਾਹਿਬ ਜੀ ਨੇ ਇੱਕ ਵੱਖਰੀ ਨਿਸਾਨੀ ‘ਨਿਸ਼ਾਨ ਸਾਹਿਬ’ ਵਜੋਂ ਸਿੰਘਾਂ ਨੂੰ ਬਖਸ਼ੀ ਹੈ । ਆਪਾਂ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਸਾਲਾਂ ਸਾਲ ਬੱਜਟ ਦਿੰਦੇ ਹੋਏ ਸੁਣਦੇ ਆ ਰਹੇ ਹਾਂ ਕਿ ਇਸ ਸਾਲ ਇੰਨਾਂ ਮੁਨਾਫਾ ਜਾਂ ਬਚਤ ਹੋਈ ਹੈ, ਆਹ ਕੰਮ ਕਰਵਾਇਆ ਹੈ, ਉਹ ਕੰਮ ਰਹਿੰਦਾ ਹੈ । ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਦਸਵੰਧ ਕੱਢਣ ਦਾ ਹੁਕਮ ਦਿੱਤਾ ਹੈ ਤੇ ਆਪਾਂ ਦਸਵੰਧ ਕੱਢਦੇ ਹਾਂ । ਅਪਾਂ ਨੂੰ ਦਸਵੰਧ ਇਹ ਸੋਚ ਕੇ ਕਿਤੇ ਲਗਾਉਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਲਗਾ ਰਹੇ ਹਾਂ ਕੀ ਉਹ ਗੁਰੂ ਸਾਹਿਬ ਨੂੰ ਪ੍ਰਵਾਨ ਹੋਵੇਗਾ । ਜਿਸ ਤਰਾਂ ਕਿ ਆਪਾਂ ਪਹਿਲਾਂ ਕਮੇਟੀਆਂ ਦੇ ਹਿਸਾਬ ਦੇਣ ਦੀ ਗੱਲ ਕੀਤੀ ਹੈ ਕਿ ਉਹ ਸੰਗਤਾਂ ਨੂੰ ਹਿਸਾਬ ਦਿੰਦੀਆਂ ਹਨ ਪਰ ਸਵਾਲ ਇਹ ਹੈ ਕਿ ਕੀ ਉਹਨਾਂ ਨੇ ਕਦੇ ਗੁਰੂ ਸਾਹਿਬ ਨੂੰ ਹਿਸਾਬ ਦੇਣ ਬਾਰੇ ਸੋਚਿਆ ਹੈ । ਤੁਹਾਡੇ ਮਨ ਅੰਦਰ ਖਿਆਲ ਆਵੇਗਾ ਕਿ ਕਿਹੜਾ ਹਿਸਾਬ ? ਦਾਸ ਗੱਲ ਕਰ ਰਿਹਾ ਹੈ ਕਿ ਕੀ ਕਿਸੇ ਪ੍ਰਬਮਧਕ ਜਾਂ ਪਰਧਾਨ ਨੇ ਗੁਰੂ ਸਾਹਿਬ ਨੂੰ ਇਹ ਹਿਸਾਬ ਦਿੱਤਾ ਹੈ ਕਿ ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਜਦੋਂ ਤੋਂ ਮੈਂ ਪ੍ਰਧਾਨ ਜਾਂ ਸੇਵਾਦਾਰ ਬਣਿਆ ਹਾਂ ਤਾਂ ਇਸ ਸਮੇਂ ਵਿੱਚ ਕਿੰਨੇ ਪਰਿਵਾਰ ਜਾਂ ਬੱਚਿਆਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਵਾਈ ਹੈ । ਕਿੰਨੇ ਗਰੀਬਾਂ ਦੇ ਬੱਚਿਆਂ ਨੂੰ ਕੱਪੜੇ, ਪੜ੍ਹਾਈ ਜਾਂ ਰਾਸ਼ਨ ਦੀ ਸੇਵਾ ਗੁਰੂ ਘਰ ਵੱਲੋਂ ਕੀਤੀ ਹੈ । ਦਾਸ ਦਾ ਮੰਨਣਾ ਹੈ ਕਿ ਜਿਵੇਂ ਆਪਾਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਦੇ ਹਾਂ ਤਿਵੇਂ ਆਪਾਂ ਨੂੰ ਪ੍ਰਚਾਰ, ਅੰਮ੍ਰਿਤ ਸੰਚਾਰ ਤੇ ਸਿੱਖੀ ਨਾਲ ਜੋੜਨ ਵਾਲਿਆਂ ਦਾ ਵੀ ਦਸਵੰਧ ਦੇ ਨਾਲ ਨਾਲ ਗੁਰੂ ਨੂੰ ਹਿਸਾਬ ਦਈਏ । ਦਾਸ ਆਸ ਕਰਦਾ ਹੈ ਕਿ ਸਿੱਖੀ ਨਾਲ ਜੋੜਨ ਵਾਲਿਆਂ ਦਾ ਦਸਵੰਧ ਜ਼ਰੂਰ ਗਿਣ ਕੇ ਭੇਟ ਕਰਿਆ ਕਰਨ ਗੁਰੂ ਘਰਾਂ ਦੇ ਗਰੰਥੀ ਸਿੰਘ, ਪ੍ਰਚਾਰਕ ਤੇ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ । ਸੰਗਤ ਨੂੰ ਜਿਵੇਂ ਆਪਾਂ ਹਿਸਾਬ ਦਿੰਦੇ ਹਾਂ ਓਵੇਂ ਹੀ ਸਤਿਗੁਰੂ ਜੀ ਨੂੰ ਵੀ ਸਿੱਖੀ ਵਿੱਚ ਹੋਏ ਵਾਧੇ ਦਾ ਹਿਸਾਬ ਦਈਏ ਤੇ ਆਪਣੇ ਵੱਲੋਂ ਲਈ ਸੇਵਾ ਦਾ ਧੰਨਵਾਦ ਕਰੀਏ । ਜੇ ਗੁਰੂ ਸਾਹਿਬ ਨੇ ਚਾਹਿਆ ਤਾਂ ਅੱਗੇ ਵੀ ਦਾਸ ਲਿਖਣ ਦਾ ਯਤਨ ਜਾਰੀ ਰੱਖੇਗਾ ।

Have something to say? Post your comment

More News News

ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held
-
-
-