Friday, February 21, 2020
FOLLOW US ON

News

ਪਹਿਰੇਦਾਰ ਦੇ ਜਿਲਾ ਇੰਚਾਰਜ ਅਤੇ ਪ੍ਰਸਿੱਧ ਸਾਹਿਤਕਾਰ ਬਘੇਲ ਸਿੰਘ ਧਾਲੀਵਾਲ ਨੂੰ ਅਦਾਰਾ ਅਦਬੀ ਸਾਂਝ ਨੇ ਕੀਤਾ ਸਨਮਾਨਿਤ

August 18, 2019 05:52 PM
 
ਪਹਿਰੇਦਾਰ ਦੇ ਜਿਲਾ ਇੰਚਾਰਜ ਅਤੇ ਪ੍ਰਸਿੱਧ ਸਾਹਿਤਕਾਰ ਬਘੇਲ ਸਿੰਘ ਧਾਲੀਵਾਲ ਨੂੰ ਅਦਾਰਾ ਅਦਬੀ ਸਾਂਝ ਨੇ ਕੀਤਾ ਸਨਮਾਨਿਤ
 
ਬਰਨਾਲਾ 18 ਅਗਸਤ(ਹਰਜਿੰਦਰ ਸਿੰਘ ਪੱਪੂ) ਬੀਤੇ ਕੱਲ਼ ਅਦਾਰਾ ਅਦਬੀ ਸਾਂਝ ਦੇ ਮੁੱਖ ਸੰਪਾਦਕ ਅਵਤਾਰ ਸਿੰਘ ਬੱਬੀ ਰਾਏਸਰ,ਅਤੇ ਉਹਨਾਂ ਦੇ ਟੀਮ ਮੈਂਬਰ ਸਾਹਿਤਕਾਰ ਤੇ ਮੰਚ ਸੰਚਾਲਕ ਡਾ ਬਲਿਹਾਰ ਸਿੰਘ ਗੋਬਿੰਦਗੜੀਆ ਨੇ ਉੱਪ ਦਫਤਰ ਬਰਨਾਲਾ ਵਿਖੇ ਪਹੁੰਚ ਕੇ ਜਿਲ੍ਹਾ ਇੰਚਾਰਜ ਸ੍ਰ ਬਘੇਲ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਜਿਕਰਯੋਗ ਹੈ ਕਿ ਪਿਛਲੇ ਦਿਨੀ ਅਦਾਰਾ ਅਦਬੀ ਸਾਂਝ ਵੱਲੋਂ ਕਰਵਾਏ ਗਏ ਸਲਾਨਾ ਸਾਹਿਤਕ ਸਮਾਗਮ ਵਿੱਚ ਰੋਜ਼ਾਨਾ ਪਹਿਰੇਦਾਰ ਦੇ ਜਿਲ੍ਹਾ ਇੰਚਾਰਜ ਅਤੇ ਪ੍ਰਸਿੱਧ ਸਾਹਿਤਕਾਰ ਬਘੇਲ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕਰਨ ਦਾ ਸੱਦਾ ਮਿਲਿਆ ਸੀ,ਜਿੱਥੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਸੀ,ਪਰੰਤੂ ਉਹਨਾਂ ਨੂੰ ਕਿਸੇ ਜਰੂਰੀ ਰੁਝੇਵੇਂ ਕਾਰਨ ਸਮਾਗਮ ਨੂੰ ਅਧਬਾਟੇ ਛੱਡ ਕੇ ਵਾਪਸ ਆਉਣਾ ਪੈ ਗਿਆ,ਇਸ ਲਈ ਅਦਾਰਾ ਅਦਬੀ ਸਾਂਝ ਨੇ ਉਹਨਾਂ ਦਾ ਸਨਮਾਨ ਪਹਿਰੇਦਾਰ ਦੇ ਉੱਪ ਦਫਤਰ ਵਿਖੇ ਪਹੁੰਚ ਕੇ ਕਰਨ ਦਾ ਫੈਸਲਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਅਦਬੀ ਸਾਂਝ ਦੇ ਸੰਪਾਦਕ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਧਾਲੀਵਾਲ ਜਿੱਥੇ ਇੱਕ ਵਧੀਆ ਸਾਹਿਤਕਾਰ ਹੈ,ਓਥੇ ਇੱਕ ਚੰਗਾ ਕਾਲਮ ਨਵੀਸ ਵੀ ਹੈ,ਜਿਸ ਦੇ ਪੰਥਕ ਮਸਲਿਆਂ ਤੇ ਅਕਸਰ ਹੀ ਲੇਖ ਪਹਿਰੇਦਾਰ ਵਿੱਚ ਪ੍ਰਮੁੱਖਤਾ ਨਾਲ ਛਪਦੇ ਰਹਿੰਦੇ ਹਨ,ਇਸ ਲਈ ਅਦਾਰਾ ਅਦਬੀ ਸਾਂਝ ਨੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇਕੇ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ।ਉਹਨਾਂ ਕਿਹਾ ਕਿ ਅਦਾਰਾ ਅਜਿਹੀਆਂ ਸੱਚੀਆਂ ਸੁੱਚੀਆਂ ਕਲਮਾਂ ਦਾ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ।ਸਮਾਗਮ ਦੀ ਰਸਮ ਮੌਕੇ ਉਹਨਾਂ ਦੇ ਵੱਡੇ ਭਰਾਤਾ ਉੱਘੇ ਸ਼ੋਸ਼ਲ ਵਰਕਰ ਤੇ ਸਾਬਕਾ ਸਰਪੰਚ ਬਲਵੰਤ ਸਿੰਘ ਧਾਲੀਵਾਲ ਵੀ ਹਾਜਿਰ ਸਨ।
 
Have something to say? Post your comment

More News News

ਮੀਂਹ ਨਾਲ ਮਾਨਸਾ ਸ਼ਹਿਰ ਹੋਇਆਂ ਜਲ-ਥਲ, ਸ਼ਹਿਰ ਦੀਆਂ ਨੀਵੀਆਂ ਥਾਵਾਂ ਤੇ ਪਾਣੀ ਭਰਿਆ , ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ प्रजापति ब्रह्म कुमारी ईश्वर विश्वविद्यालय की जंडियाला गुरु की शाखा में केक काटकर और झंडा फहराकर शिवरात्रि का त्यौहार मनाया गया । जंडियाला गुरु कुलजीत सिंह ਪੰਜਾਬੀ ਭਾਸ਼ਾ ਕਿਸੇ ਹੋਰ ਭਾਸ਼ਾ ਤੋਂ ਕਈ ਦਰਜੇ ਉੱਤਮ ਤਾਂ ਹੋ ਸਕਦੀ ਹੈ ਪਰ ਘੱਟ ਨਹੀ। ਬਘੇਲ ਸਿੰਘ ਧਾਲੀਵਾਲ Film Artists expressed their views at the Annual Day celebration of Children Welfare Centre High School ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਗੁਰੂ ਨਾਨਕ ਬਾਣੀ ਚਿੰਤਨ' ਕਾਨਫਰੰਸ ਵਿੱਚ ਬੁਲਾਇਆ ਅਖੌਤੀ ਨਾਸਤਕ ਵਿਦਵਾਨਾਂ ਨੂੰ । ਪੰਜਾਬੀ ਮਾਂ-ਬੋਲੀ ਜਾਗ੍ਰਿਤੀ ਮਾਰਚ ਫਗਵਾੜਾ ਵਿਖੇ 25 ਫਰਵਰੀ ਨੂੰ ਲੇਖਕ, ਪੱਤਰਕਾਰ, ਸਮਾਜਸੇਵੀ ਜੱਥੇਬੰਦੀਆਂ ਅਤੇ ਵਿੱਦਿਆਰਥੀ ਹਿੱਸਾ ਲੈਣਗੇ ਨਵੇਂ ਡਿਪਟੀ ਕਮਿਸ਼ਨਰ ਨੇ ਅਹੁਦਾ ਸੰਭਾਲਿਆ ਪਤਵੰਤੇ ਸੱਜਣਾਂ ਨੇ ਕੀਤਾ ਸਵਾਗਤ Kolkata’s Song Bird’s Tribute to Frida ਕਮਲ ਹਸਨ ਦੀ ਨਵੀਂ ਫਿਲਮ ਦੇ ਸੈਟ ਤੇ ਹੋਇਆ ਕਰੇਨ ਨਾਲ ਹਾਦਸਾ 3 ਵਿਅਕਤੀਆਂ ਦੀ ਮੌਤ 9 ਜ਼ਖਮੀ
-
-
-