Tuesday, November 12, 2019
FOLLOW US ON

Poem

ਅੱਜ ਦੇ ਰਿਸ਼ਤੇ ------ਅਮਰਜੀਤ ਕੌਰ 'ਲਾਲਪੁਰ' (ਰੋਪੜ)

August 18, 2019 10:12 PM
ਅੱਜ ਦੇ ਰਿਸ਼ਤੇ
 
ਵਧੀ ਈਰਖਾ ਤੇ ਵਧਿਆ ਸਾੜਾ
ਰਿਸ਼ਤਿਆਂ ਦੇ  ਵਿੱਚ ਪੈ ਗਿਆ ਪਾੜਾ
ਜ਼ਮੀਨ ਦੇ ਟੁਕੜਿਆਂ ਨੇ ਸਭ ਕੁਝ ਮੁਕਾ ਦਿੱਤਾ
ਪੁੱਤ ਨੂੰ ਹੀ ਪਿਓ ਦਾ ਕਾਤਿਲ ਬਣਾ ਦਿੱਤਾ।
 
ਕਿਉਂ ਹਰ ਰਿਸ਼ਤੇ ਨੂੰ ਪੈਸੇ ਨਾਲ ਤੋਲਿਆ ਜਾਂਦਾ ਹੈ
ਲੋੜ ਪਵੇ ਜਿੱਥੇ ਭਾਈਆਂ ਦੀ
ਕੀ ਉੱਥੇ ਪੈਸਾ ਕੰਮ ਆਉਂਦਾ ਹੈ ?
 
ਪੈਸੇ ਵਾਲਾ ਸੋਚੇ ਰੱਬ ਨੇ ਮੈਨੂੰ ਅਵੱਲਾ ਬਣਾ ਦਿੱਤਾ
ਕੀ ਲੈਣਾ ਮੈਂ ਕਿਸੇ ਤੋਂ ਸਭ ਕੁਝ ਝੋਲੀ ਪਾ ਦਿੱਤਾ
ਭੁੱਖ ਨਾ ਮੁੱਕਦੀ ਤਾਂ ਵੀ ਕਹਿੰਦਾ ਸਭ ਦਾ ਖੋਹ ਕੇ ਖਾ ਜਾਵਾਂ
ਆਪਣੇ ਬੱਚਿਆਂ ਲਈ ਜੋੜ-ਜੋੜ ਕੇ
ਪੈਸੇ ਦਾ ਢੇਰ ਮੈਂ ਲਾ ਜਾਵਾਂ।
 
ਰੱਖੜੀ ਦਾ ਵੀ ਵੀਰਿਆਂ ਨੇ 
ਹੁਣ ਹੋਰ ਹੀ ਹਿਸਾਬ ਬਣਾ ਦਿੱਤਾ
ਕਹਿੰਦੇ ਜ਼ਮੀਨ ਸਾਡੇ ਨਾਂ ਕਰਵਾ ਦਿਓ
ਫਿਰ ਅਸੀਂ ਚੰਗਾਂ ਵਰਤਾਂਗੇ
ਬੁੱਢੀ ਮਾਂ ਨੂੰ ਵੀ ਰੋਟੀ ਦੇਵਾਂਗੇ
ਨਾਨਕ ਸ਼ੱਕ ਵੀ ਭਰ ਦਿਆਂਗੇ।
 
'ਅਮਰ' ਸੋਚੇ ਇਸ ਚੰਦਰੇ ਪੈਸੇ ਨੇ 
ਕਿਹੋ ਜਿਹਾ ਸੰਸਾਰ ਬਣਾ ਦਿੱਤਾ ?
ਖ਼ੂਨ ਦੇ ਗੂੜੇ ਰਿਸ਼ਤਿਆਂ ਨੂੰ ਵੀ 
ਕੱਖੋ ਹੌਲ਼ੇ ਬਣਾ ਦਿੱਤਾ
ਵਧੀ ਈਰਖਾ ਤੇ ਵਧਿਆ ਸਾੜਾ
ਰਿਸ਼ਤਿਆਂ ਦੇ  ਵਿੱਚ ਪੈ ਗਿਆ ਪਾੜਾ।
 
ਅਮਰਜੀਤ ਕੌਰ 'ਲਾਲਪੁਰ' (ਰੋਪੜ)
 
 
 
Have something to say? Post your comment