Poem

ਕਵਿਤਾ /ਕੌਰ ਕਿਰਨਪ੍ਰੀਤ

August 22, 2019 09:01 PM

 
ਮੈਂ ਚਾਹੁੰਦਾ ਹਾਂ ਮੇਰਾ ਦੇਸ਼ ਤਰੱਕੀ ਕਰੇ
ਪਰ ਵੋਟਾਂ ਦੇ ਸਮੇਂ ਮੈਂ ਭ੍ਰਿਸ਼ਟ ਲੋਕਾਂ ਦੇ ਦਿੱਤੇ ਕੁਝ ਲਾਲਚ ਤੇ ਆਪਣੀ ਜ਼ਮੀਰ ਵੇਚ ਦਿੰਦਾ ਹਾਂ

ਮੈਂ ਚਾਹੁੰਦਾ ਹਾਂ ਮੇਰਾ ਦੇਸ਼ ਤਰੱਕੀ ਕਰੇ 
ਪਰ ਮੈਂ ਕਦੇ ਆਪਣੀ ਕੁੜੀ ਨੂੰ ਜਾਂ ਆਪਣੀ ਪਤਨੀ ਨੂੰ ਪੂਰਨ ਅਧਿਕਾਰ ਦੇਣੇ ਨਹੀਂ ਚਾਹੁੰਦਾ

ਮੈਂ ਚਾਹੁੰਦਾ ਹਾਂ ਮੇਰਾ ਦੇਸ਼ ਤਰੱਕੀ ਕਰੇ 
ਪਰ ਮੈਂ ਬਾਹਰ ਕੁੜੀਆਂ ਨੂੰ ਮੋੜਾਂ ਤੇ ਖੜ੍ਹ ਛੇੜਦਾ ਹਾਂ ਕਿਸੇ ਨੂੰ ਪੁਰਜਾ ਪਟੋਲਾ ਆਖਦਾ ਹਾਂ

ਮੈਂ ਚਾਹੁੰਦਾ ਹਾਂ ਮੇਰਾ ਦੇਸ਼ ਤਰੱਕੀ ਕਰੇ 
ਪਰ ਮੈਨੂੰ ਆਦਤ ਹੈ ਸਿਸਟਮ ਨਾ ਮੰਨਣ ਦੀ 
ਮੈਂ ਲਾਲ ਬੱਤੀ ਤੇ ਅੱਖ ਬਚਾ ਨਿਕਲ ਜਾਂਦਾ ਹਾਂ 
ਮੈਨੂੰ ਆਦਤ ਹੈ ਗੱਡੀ  ਓਵਰ ਸਪੀਡ ਚਲਾਉਣ ਦੀ

ਮੈਂ ਚਾਹੁੰਦਾ ਹਾਂ ਮੇਰਾ ਦੇਸ਼ ਤਰੱਕੀ ਕਰੇ 
ਪਰ ਮੈਂ ਮਜ਼ਦੂਰ  ਦਾ ਹੱਕ ਮਾਰ ਲੈਂਦਾ ਹਾਂ 
ਸਾਰਾ ਦਿਨ ਉਸ ਨੂੰ ਮਿਹਨਤ ਕਰਾ 
ਅੱਧੇ ਦਿਨ ਦੀ ਵੀ ਦਿਹਾੜੀ ਪੱਲੇ ਨਹੀਂ ਪਾਉਂਦਾ

ਮੈਂ ਚਾਹੁੰਦਾ ਹਾਂ ਮੇਰਾ ਦੇਸ਼ ਤਰੱਕੀ ਕਰੇ 
ਪਰ ਜੇਕਰ ਕੋਈ ਸਮਾਜ ਵਿੱਚ ਚੰਗਾ ਕੰਮ ਕਰਦਾ ਹੈ 
ਤੇ ਮੈਂ ਕਦੇ ਉਸ ਦਾ ਸਾਥ ਨਹੀਂ ਦਿੰਦਾ 
ਹਾਂ ਜੇਕਰ ਕੋਈ ਰੈਲੀ ਵਾਲਾ ਨੇਤਾ
ਚਾਰ ਪੈਸੇ ਦੇ ਕੇ ਮੈਨੂੰ ਰੈਲੀ ਵਿੱਚ ਬੁਲਾਉਂਦਾ ਹੈ ਤਾਂ ਮੈਂ ਭੱਜ ਕੇ ਜਾਂਦਾ ਹਾਂ

ਪਰ ਮੈਂ ਚਾਹੁੰਦਾ ਹਾਂ ਕਿ ਮੇਰਾ ਦੇਸ਼ ਵੀ ਕੈਨੇਡਾ ਬਣੇ
ਪਰ ਮੈਂ ਚਾਹੁੰਦਾ ਹਾਂ ਕਿ ਮੇਰਾ ਦੇਸ਼ ਵੀ ਤਰੱਕੀ ਕਰੇ 
ਕੌਰ ਕਿਰਨਪ੍ਰੀਤ

+4368864013133 

Have something to say? Post your comment