Monday, September 16, 2019
FOLLOW US ON

Article

ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ

August 22, 2019 09:02 PM

 ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ

ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਕ ਸੋਹਣਾ ਸੁਨੱਖਾ ਨੌਜਵਾਨ ਗਾਇਕ ਕਿੰਗ ਕਮਲਜੀਤ ਦਾ ਬਹੁਤ ਹੀ ਖੂਬਸੂਰਤ ਗੀਤ "ਚੰਗੀਆਂ ਲਿਖਤਾਂ" ਪ੍ਰੀਤ 13 ਰਿਕਾਰਡਿੰਗ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਪੰਜਾਬੀ ਸਾਹਿਤ ਦੀ ਮਹਾਨ ਸਖ਼ਸ਼ੀਅਤ ਉਮਰਾਉ ਮਸਤ ਦੇ ਹੋਣਹਾਰ ਸ਼ਗਿਰਦ ਗਾਇਕ ਕਿੰਗ ਕਮਲਜੀਤ ਸਮਾਜ ਲਈ ਪ੍ਰੇਰਨਾ ਸਰੋਤ ਗੀਤ ਗਾ ਕੇ ਗਾਇਕੀ ਦੇ ਖੇਤਰ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕਰਨੀ ਚਾਹੁੰਦੇ ਹਨ, ਇਸ ਗੀਤ ਲਿਖਿਆ ਪੰਜਾਬ ਦੇ ਨਾਮਵਰ ਗੀਤਕਾਰ ਅਤੇ ਸੰਗੀਤਕਾਰ ਐਮ ਗਿੱਲ ਜੀ ਨੇ ਅਤੇ ਖੁਦ ਇਸ ਗੀਤ ਨੂੰ ਆਪਣੀਆਂ ਸੰਗੀਤਕ ਧੁਨਾਂ ਵਿੱਚ ਪਰੋਇਆ ਏ, ਇਸ ਗੀਤ ਦੇ ਪ੍ਰੋਡਿਊਸਰ ਹਨ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਬਿੱਟੂ ਖੰਨੇ ਵਾਲਾ, ਇਸ ਗੀਤ ਦਾ ਵੀਡੀਓ ਪੰਜਾਬ ਦੇ ਨਾਮਵਰ ਵੀਡੀਓ ਡਾਇਰੈਕਟਰ ਅਸ਼ਮੀਤ ਰਾਏ ਨੇ ਵੱਖ-ਵੱਖ ਖੂਬਸੂਰਤ ਲੁਕੇਸਨਾ ਤੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ,।    ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਫੋਨ ਤੇ ਗੱਲਬਾਤ ਕਰਦਿਆ ਗਾਇਕ ਕਿੰਗ ਕਮਲਜੀਤ ਨੇ ਦੱਸਿਆ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ ਅਤੇ ਸੱਚੇ ਦਿਲੋਂ ਪੰਜਾਬੀ ਮਾਂ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਦਾ ਰਹੇਗਾ, ਉਹਨਾਂ ਦੱਸਿਆ ਇਸ ਗੀਤ ਨੂੰ ਤਿਆਰ ਕਰਨ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਇਹ ਗੀਤ ਜ਼ਰੂਰ ਲੋਕਾਂ ਦੀ ਪਹਿਲੀ ਪਸੰਦ ਬਣੇਗਾ।         

ਛਿੰਦਾ ਧਾਲੀਵਾਲ

ਕੁਰਾਈ ਵਾਲਾ ਫੋਨ ਨੰ : 75082-54006)

Have something to say? Post your comment